16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਦੂਜਾ ਜ਼ਖ਼ਮੀ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਨਕੋਦਰ, 5 ਮਾਰਚ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)-ਨਕੋਦਰ ਜਲੰਧਰ ਰੋਡ 'ਤੇ ਪਿੰਡ ਕੰਗ ਸਾਹਿਬੁ ਨੇੜੇ ਕੈਂਟਰ ਨਾਲ ਹੋਏ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇਕ ਨÏਜਵਾਨ ਦੀ ਮÏਤ ਹੋ ਗਈ ਅਤੇ ਦੂਸਰਾ ਸਵਾਰ ਨÏਜਵਾਨ ਜ਼ਖਮੀ ਹੋ ਗਿਆ | ਥਾਣਾ ਸਦਰ ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਦੋਸ਼ੀ ਚਾਲਕ ਨੂੰ ਕਾਬੂ ਕਰ ਲਿਆ ਹੈ ¢ਜਾਂਚ ਅਧਿਕਾਰੀ ਏ ਐਸ.ਆਈ ਤੀਰਥ ਰਾਮ ਨੇ ਦੱਸਿਆ ਕਿ ਹਾਦਸਾ 3 ਮਾਰਚ ਨੂੰ ਹੋਇਆ | ਦਰਸ਼ਨ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਲਾਂਬੜਾ ਨੇ ਮੁਕਦਮਾ ਦਰਜ ਕਰਵਾਇਆ ਕਿ ਉਸਦੇ ਭਾਣਜੇ ਪ੍ਰਦੀਪ ਅਤੇ ਰਣਜੀਤ ਪੁੱਤਰਾਨ ਜਸਵੀਰ ਸਿੰਘ ਵਾਸੀ ਪਿੰਡ ਭਦਮਾ (ਸ਼ਾਹਕੋਟ) ਮੋਟਰਸਾਈਕਲ 'ਤੇ ਜਾ ਰਹੇ ਸਨ ਅਤੇ ਪਿੰਡ ਕੰਗ ਸਾਹਿਬੁ ਨੇੜੇ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਪ੍ਰਦੀਪ ਦੀ ਮÏਤ ਹੋ ਗਈ | ਜਾਂਚ ਅਧਿਕਾਰੀ ਨੇ ਕੈਂਟਰ ਚਾਲਕ ਚਮਨ ਲਾਲ ਪੁੱਤਰ ਮੁਨਸ਼ੀ ਰਾਮ ਵਾਸੀ ਜੰਡਿਆਲਾ ਗੁਰੂ (ਅੰਮਿ੍ਤਸਰ) ਦੇ ਖਿਲਾਫ ਮੁਕਦਮਾ ਦਰਜ ਕਰ ਗਿ੍ਫਤਾਰ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਜਾਰੀ ਹੈ ¢
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਚੇਅਰਮੈਨ ਦੀ ਚੋਣ ਮੁਲਤਵੀ ਹੁਣ ਅੱਜ ਹੋਵੇਗੀ ਚੋਣ <br/> ਅਗਲੀ ਖ਼ਬਰ ਸਿੱਖਿਆ ਕੋਆਰਡੀਨੇਟਰ ਵਲੋਂ ਵੱਖ-ਵੱਖ ਸਕੂਲਾਂ ਦਾ ਨਿਰੀਖਣ
Ad Position 24