16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਚਾਇਤ ਸਕੱਤਰ ਤੇ ਤਰਕਸ਼ੀਲ ਆਗੂ ਦੇਸ ਰਾਜ ਜਾਫ਼ਰਵਾਲ ਨੂੰ ਸਦਮਾ- ਪਿਤਾ ਦਾ ਦਿਹਾਂਤ

Ad Position 21
repet_subhas-goyals [Copy P29]
ਅਜੀਤ ਡੈਸਕ 06-03-2026
ਸ਼ਾਹਕੋਟ, 5 ਮਾਰਚ (ਬਾਂਸਲ)- ਤਰਕਸ਼ੀਲ ਸੁਸਾਇਟੀ ਦੀ ਇਕਾਈ ਸ਼ਾਹਕੋਟ ਦੇ ਮੈਂਬਰ ਤੇ ਪੰਚਾਇਤ ਸਕੱਤਰ ਦੇਸ ਰਾਜ ਜਾਫ਼ਰਵਾਲ ਤੇ ਸਵ. ਮਾਸਟਰ ਸਵਰਨ ਸਿੰਘ ਕਲਿਆਣ ਦੇ ਪਿਤਾ ਅਤੇ ਸੀ.ਪੀ.ਆਈ. ਤਹਿਸੀਲ ਸ਼ਾਹਕੋਟ ਦੇ ਸਕੱਤਰ ਗਿਆਨ ਸੈਦਪੁਰੀ ਤੇ ਐਕਸ-ਸਰਵਿਸਮੈਨ ਵੈਲਫ਼ੇਅਰ ਸੁਸਾਇਟੀ (ਰਜਿ.) ਸ਼ਾਹਕੋਟ ਦੇ ਪ੍ਰਧਾਨ ਗੁਰਨਾਮ ਸਿੰਘ ਮੱਟੂ ਦੇ ਭਣੋਈਆ ਦਰਸ਼ਨ ਸਿੰਘ ਕਲਿਆਣ ਬੀਤੇ ਕੱਲ੍ਹ ਕੁੱਝ ਮਹੀਨੇ ਬਿਮਾਰ ਰਹਿਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ¢ ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਜਾਫ਼ਰਵਾਲ ਦੇ ਸ਼ਮਸ਼ਾਨਘਾਟ 'ਚ ਕਰ ਦਿੱਤਾ ਗਿਆ ¢ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਦੇਸ ਰਾਜ ਨੇ ਦਿਖਾਈ ¢ ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਮਾਰਚ ਦਿਨ ਸ਼ੁੱਕਰਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ¢ ਅੰਤਿਮ ਸਸਕਾਰ ਮÏਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਦੇ ਜਥੇਬੰਦਕ ਮੁਖੀ ਪਿ੍ੰਸੀਪਲ ਮਨਜੀਤ ਸਿੰਘ ਮਲਸੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਸਕੱਤਰ ਮਾਸਟਰ ਗੁਰਚਰਨ ਸਿੰਘ ਚਾਹਲ, ਤਰਕਸ਼ੀਲ ਮੈਗਜ਼ੀਨ ਦੇ ਸੰਪਾਦਕੀ ਬੋਰਡ ਦੇ ਮੈਂਬਰ ਪਾਲ ਬਾਗਪੁਰ, ਬਿੱਟੂ ਰੂਪੇਵਾਲੀ, ਜਿੰਦਰ ਬਾਗਪੁਰ, ਡੀ.ਟੀ.ਐਫ. ਆਗੂ ਗੁਰਮੀਤ ਸਿੰਘ ਕੋਟਲੀ, ਡਾ. ਰੇਸ਼ਮ ਸਿੰਘ ਰੂਪੇਵਾਲੀ, ਮਾਸਟਰ ਪਰਮਿੰਦਰ ਸਿੰਘ ਨੰਗਲ ਅੰਬੀਆਂ, ਦਲਬੀਰ ਸਿੰਘ ਜਾਫ਼ਰਵਾਲ, ਦਵਿੰਦਰ ਸਿੰਘ ਸੇਵਾ ਮੁਕਤ ਪੰਚਾਇਤ ਸਕੱਤਰ, ਨੱਥਾ ਸਿੰਘ ਜਾਫ਼ਰਵਾਲ ਸੇਵਾ ਮੁਕਤ ਮੰਡੀ ਸੁਪਰਵਾਈਜ਼ਰ, ਹਰਦਿਆਲ ਸਿੰਘ ਸਾਬਕਾ ਸਰਪੰਚ ਜਾਫ਼ਰਵਾਲ, ਭੁਪਿੰਦਰ ਸਿੰਘ ਬਾਹਮਣੀਆਂ ਪੰਚਾਇਤ ਅਫ਼ਸਰ, ਹਰਨੇਕ ਸਿੰਘ ਪੰਚਾਇਤ ਸਕੱਤਰ, ਵਿਸ਼ਨੂੰ ਪ੍ਰਕਾਸ਼ ਪੰਚਾਇਤ ਸਕੱਤਰ, ਕਸ਼ਮੀਰ ਸਿੰਘ ਪੰਚਾਇਤ ਸਕੱਤਰ, ਸੁਖਦੇਵ ਸਿੰਘ ਪੰਚਾਇਤ ਸਕੱਤਰ, ਨਰਿੰਦਰ ਸਿੰਘ ਪੰਚਾਇਤ ਸਕੱਤਰ, ਕਸ਼ਮੀਰ ਸਿੰਘ ਸਾਬਕਾ ਸਰਪੰਚ ਕਿਲੀ, ਗੁਰਮੀਤ ਸਿੰਘ ਕਿਲੀ, ਰੇਸ਼ਮ ਸਿੰਘ ਜਾਫ਼ਰਵਾਲ, ਰੁਲਦਾ ਸਿੰਘ ਜਾਫ਼ਰਵਾਲ, ਬਖਸ਼ੀਸ਼ ਸਿੰਘ ਜਾਫ਼ਰਵਾਲ ਤੋਂ ਇਲਾਵਾ ਇਲਾਕੇ ਦੇ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਬਿੰਦਰ ਕੁਮਾਰ ਨੂੰ ਸਦਮਾ, ਭਰਜਾਈ ਦਾ ਦਿਹਾਂਤ ਅਗਲੀ ਖ਼ਬਰ ਵਪਾਰੀ ਅਡਵਾਂਸ ਟੈਕਸ ਦਾ ਭੁਗਤਾਨ 15 ਮਾਰਚ ਤਾਈਾ ਕਰਨ ਲਈ ਯਤਨਸ਼ੀਲ ਹੋਣ-ਇਨਕਮ ਟੈਕਸ ਵਿਭਾਗ ਜਲੰਧਰ
Ad Position 24