ਕਿਸ਼ਨਗੜ੍ਹ, 5 ਮਾਰਚ (ਹੁਸਨ ਲਾਲ)-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਲੋਂ 7 ਫਰਵਰੀ ਨੂੰ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਸੰਬੰਧੀ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਭਾਰਤ ਜੋੜੋ ਵਿਸ਼ਾਲ 'ਕਿਸਾਨ ਜਾਗਿ੍ਤੀ ਯਾਤਰਾ' ਸ਼ੁਰੂ ਕੀਤੀ ਗਈ ਸੀ¢ ਜ਼ਿਕਰ ਯੋਗ ਹੈ ਕਿ ਇਹ ਯਾਤਰਾ ਹੁਣ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਿਸਾਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੀ ਹੋਈ ਅਤੇ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਸਬੰਧੀ ਵਿਸ਼ਾਲ ਮੀਟਿੰਗਾਂ ਰਾਹੀਂ ਲਾਮਬੰਦ ਕਰਦੀ ਹੋਈ ਪੰਜਾਬ ਦੇ ਗੁਆਂਢੀ ਸੂਬੇ ਹਰਿਆਣੇ 'ਚ ਪਹੁੰਚ ਚੁੱਕੀ ਹੈ¢ ਜਿੱਥੇ ਉਹ ਹਰਿਆਣੇ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਦੇਸ਼ ਦੀ ਕਿਰਸਾਨੀ ਨੂੰ ਬਚਾਉਣ ਸਬੰਧੀ ਪੁਰਜ਼ੋਰ ਲਾਮਬੰਦ ਕਰ ਰਹੀ ਹੈ ¢ ਦੁਆਬਾ ਕਿਸਾਨ ਵੈਲਫੇਅਰ ਕਮੇਟੀ ਪੰਜਾਬ ਦੇ ਪ੍ਰਧਾਨ ਤੇ ਕਿਸਾਨ ਆਗੂ ਹਰਸੁਲਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਹ ਕਿਸਾਨ ਜਾਗਿ੍ਤੀ ਯਾਤਰਾ 9 ਮਾਰਚ ਸੋਮਵਾਰ ਸਵੇਰੇ 12 ਵਜੇ ਭੋਗਪੁਰ ਦਾਣਾ ਮੰਡੀ ਜਲੰਧਰ ਵਿਖੇ ਪਹੁੰਚੇਗੀ¢ ਜਿੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ 'ਚ ਕਿਸਾਨ ਮਹਾਪੰਚਾਇਤ ਦਾ ਵਿਸ਼ਾਲ ਇਕੱਠ ਹੋਵੇਗਾ¢ ਜਿਸ ਵਿੱਚ ਸੂਬੇ ਭਰ ਦੇ ਕਿਸਾਨ ਆਪਣਾ ਨੈਤਿਕ ਫਰਜ਼ ਤੇ ਜਿੰਮੇਵਾਰੀ ਸਮਝਦੇ ਹੋਏ ਕਿਰਸਾਨੀ ਹੱਕਾਂ ਦੀ ਰਾਖੀ ਵਾਸਤੇ ਚੱਲ ਰਹੀ ਇਸ ਵਿਸਾਲ ਕਿਸਾਨ ਜਾਗਿ੍ਤੀ ਯਾਤਰਾ ਤੇ ਮਹਾ ਪੰਚਾਇਤ ਵਿੱਚ ਵੱਧ ਚੜ ਕੇ ਹਿੱਸਾ ਲੈਣ¢ ਇਸ ਮÏਕੇ ਉਹਨਾਂ ਦੇ ਨਾਲ ਸਰਪੰਚ ਜੀਵਨ ਸਿੰਘ ਸੈਲਮਪੇਡਾ, ਰਾਜੂ ਸਿੰਘ, ਸੋਨੂ, ਕਾਲਾ ਸਿੰਘ, ਸ਼ਾਮ ਸੁੰਦਰ,ਜੀਤਾ ਸਿੰਘ, ਨਿੱਕਾ ਸਿੰਘ, ਗੁਰਮੀਤ ਸਿੰਘ ਕਿੰਗਰਾ ਰਾਜਪੁਰਾ, ਹਰਭਜਨ ਸਿੰਘ ਧੂਆਵਾਲੀ, ਸੰਦੀਪ ਕੁਮਾਰ, ਸੁਖਦੇਵ ਸਿੰਘ ਨਾਰੰਗ, ਜਗਦੀਪ ਸਿੰਘ ਸ਼ਾਹੂਵਾਲਾ, ਭੋਲਾ ਸਿੰਘ, ਅਟਲਵੀਰ ਸਿੰਘ ਅਤੇ ਤੇਜਵੀਰ ਸਿੰਘ ਆਦਿ ਵਿਸ਼ੇਸ਼ ਤÏਰ ਤੇ ਹਾਜ਼ਰ ਸਨ¢