ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਠੇਕੇ ਦਾ ਸ਼ਟਰ ਤੋੜ ਕੇ ਚੋਰੀ ਤੇ ਖੋਹ ਕਰਨ ਦੇ ਮਾਮਲੇ 'ਚ ਦੋ ਬਰੀ

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਸ਼ੇਸ਼ ਕੰਬੋਜ ਦੀ ਅਦਾਲਤ ਨੇ ਠੇਕੇ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋ ਕੇ ਸੇਲਜ਼ਮੈਨ ਕੋਲੋਂ 2 ਹਜ਼ਾਰ ਰੁਪਏ ਤੇ ਮੋਬਾਈਲ ਖੋਹਣ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਸੂਰਜ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਬਸਤੀ ਪੀਰਦਾਦ ਜਲੰਧਰ ਅਤੇ ਰਾਹੁਲ ਪੁੱਤਰ ਰਜਿੰਦਰ ਕੁਮਾਰ ਵਾਸੀ ਬਸਤੀ ਮਿੱਠੂ ਜਲੰਧਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਦੋਵਾਂ ਖ਼ਿਲਾਫ਼ 4 ਜਨਵਰੀ 2021 ਨੂੰ ਥਾਣਾ ਕਰਤਾਰਪੁਰ ਵਿਖੇ ਠੇਕੇ ਦੇ ਸੇਲਜ਼ਮੈਨ ਦਾਰਾ ਸਿੰਘ ਪੁੱਤਰ ਜਾਗੀਰ ਸਿੰਘ ਵਾਸੀ ਸਿੰਘਪੁਰ, ਭੋਗਪੁਰ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਇਹ ਦੋਵੇਂ ਰਾਤ ਨੂੰ ਠੇਕੇ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਤੇ ਉਸ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗੇ ਤੇ ਕੁੱਟਮਾਰ ਕਰਦੇ ਹੋਏ ਸੇਲ ਦੇ ਪੈਸੇ ਅਤੇ ਉਸ ਦਾ ਮੋਬਾਈਲ ਲੈ ਕੇ ਚਲੇ ਗਏ, ਜਿਸ ਤੋਂ ਬਾਅਦ ਉਸ ਨੇ ਇਨ੍ਹਾਂ ਖ਼ਿਲਾਫ਼ ਇਹ ਮਾਮਲਾ ਦਰਜ ਕਰਵਾਇਆ ਸੀ, ਪਰ ਅੱਜ ਅਦਾਲਤ ਨੇ ਸਬੂਤਾਂ ਦੀ ਘਾਟ ਦੇ ਮੱਦੇਨਜ਼ਰ ਦੋਸ਼ ਸਾਬਤ ਨਾ ਹੋਣ 'ਤੇ ਉਕਤ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਪੋਰਟਸ ਕਾਲਜ ਦਾ ਤੈਰਾਕੀ ਪੂਲ ਖਿਡਾਰੀਆਂ ਦੀ ਪ੍ਰੈਕਟਿਸ ਲਈ ਤਿਆਰ-ਗੁਰਪ੍ਰੀਤ ਸਿੰਘ ਬਾਜਵਾ ਅਗਲੀ ਖ਼ਬਰ ਟਰੈਕਟਰ ਟਰਾਲੀਆਂ ਰਾਹੀਂ 9 ਰੂਟਾਂ 'ਤੇ ਕੂੜਾ ਚੁੱਕਣ ਲਈ ਦੁਬਾਰਾ ਲੱਗੇ ਟੈਂਡਰ <br/>
Ad Position 24
No active advertisement