ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਪੋਰਟਸ ਕਾਲਜ ਦਾ ਤੈਰਾਕੀ ਪੂਲ ਖਿਡਾਰੀਆਂ ਦੀ ਪ੍ਰੈਕਟਿਸ ਲਈ ਤਿਆਰ-ਗੁਰਪ੍ਰੀਤ ਸਿੰਘ ਬਾਜਵਾ

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਡਾ. ਜਤਿੰਦਰ ਸਾਬੀ)-ਪੰਜਾਬ ਖੇਡ ਵਿਭਾਗ ਦਾ ਸਪੋਰਟਸ ਕਾਲਜ ਜਲੰਧਰ ਵਿਖੇ ਤੈਰਾਕੀ ਪੂਲ ਹੁਣ ਖਿਡਾਰੀਆਂ ਦੀ ਸਿਖਲਾਈ ਲਈ ਤਿਆਰ ਹੈ | ਇਸ ਦੀ ਰਸਮੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਨਾਲ ਹੋਈ ਤੇ ਸਾਰੇ ਖੇਡ ਅਧਿਕਾਰੀਆਂ ਤੇ ਖਿਡਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਸ਼ੀਰਵਾਦ ਲੈ ਕੇ ਤੈਰਾਕੀ ਪੂਲ ਦੀ ਸ਼ੁਰੂਆਤ ਕੀਤੀ | ਇਸ ਮੌਕੇ ਤੇ ਜਿਲ੍ਹਾ ਖੇਡ ਅਫਸਰ ਜਲੰਧਰ ਗੁਰਪ੍ਰੀਤ ਸਿੰਘ ਬਾਜਵਾ ਤੇ ਤੈਰਾਕੀ ਕੋਚ ਉਮੇਸ਼ ਕੁਮਾਰ ਸਮੇਤ ਹੋਰ ਖੇਡ ਜਗਤ ਦੀਆਂ ਹਸਤੀਆਂ ਹਾਜ਼ਰ ਹੋਈਆਂ ਤੇ ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਤੇ ਇਸ ਤੋਂ ਬਾਅਦ ਗੁਰੂ ਕਾ ਲੰਗਰ ਵੀ ਵਰਤਾਇਆ | ਇਸ ਮੌਕੇ ਤੈਰਾਕੀ ਕੋਚ ਉਮੇਸ਼ ਕੁਮਾਰ ਨੇ ਦੱਸਿਆ ਕਿ ਇਹ ਤੈਰਾਕੀ ਪੂਲ ਹੁਣ ਖਿਡਾਰੀਆਂ ਦੀ ਪ੍ਰੈਕਟਿਸ ਲਈ ਤਿਆਰ ਹੈ | ਉਨ੍ਹਾਂ ਦੱਸਿਆ ਕਿ ਸਵੇਰੇ ਦੇ ਸ਼ੈਸ਼ਨ 'ਚ 7 ਤੋਂ 9 ਵਜੇ ਤੱਕ ਤੇ ਸ਼ਾਮ ਦੇ ਸੈਸ਼ਨ 'ਚ 3.30 ਤੋਂ 6 ਵਜੇ ਸ਼ਾਮ ਤੱਕ ਇਹ ਸ਼ੈਸਨ ਚੱਲੇਗਾ | ਉਨ੍ਹਾਂ ਦੱਸਿਆ ਕਿ ਇਸ ਤੈਰਾਕੀ ਪੂਲ 'ਚ ਪ੍ਰੈਕਟਿਸ ਕਰਨ ਵਾਲੇ ਖਿਡਾਰੀ ਆਪਣੀ ਰਜਿਸ਼ਟਰੇਸ਼ ਜਿਲ੍ਹਾ ਖੇਡ ਅਫਸਰ ਜਲੰਧਰ ਦੀ ਵੈੱਬਸਾਈਟ ਦੇ ਕਰਵਾ ਸਕਦੇ ਹਨ ਤੇ ਖੇਡ ਵਿੰਗਾਂ ਦੇ ਖਿਡਾਰੀਆਂ ਦੀ ਸਿਖਲਾਈ ਦਾ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤੇ ਇਸ ਨੂੰ ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ ਵਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ | ਤੈਰਾਕੀ ਕੋਚ ਉਮੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਤੈਰਾਕੀ ਖਿਡਾਰੀਆਂ ਨੂੰ ਹਰ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਸਾਬਕਾ ਸਾਂਸਦ ਸ਼ੁਸ਼ੀਲ ਰਿੰਕੂ, ਸਾਬਕਾ ਡਿਪਟੀ ਡਾਇਰੈਕਟਰ ਸਪੋਰਟਸ ਹਜਾਰੀ ਲਾਲ ਸ਼ਰਮਾਂ, ਪਿ੍ੰਸੀਪਲ ਡਾ ਰਣਬੀਰ ਸਿੰਘ, ਪਿ੍ੰਸੀਪਲ ਅਜੇ ਬਾਹਰੀ, ਧਿਆਨ ਚੰਦ ਐਵਾਰਡੀ ਸੁਸ਼ੀਲ ਕੋਹਲੀ, ਮਨਜੀਤ ਸਿੰਘ ਢੱਲ, ਤੈਰਾਕੀ ਕੋਚ ਤੇ ਕੌਮਾਂਤਰੀ ਕੁਮੈਂਟੇਟਰ ਅਰਵਿੰਦਰ ਸਿੰਘ ਕੋਛੜ, ਕੌਮਾਂਤਰੀ ਅਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਤੇ ਖੇਡ ਜਗਤ ਦੀਆਂ ਸ਼ਖਸ਼ੀਅਤਾਂ ਤੇ ਖਿਡਾਰੀ ਵਿਸ਼ੇਸ਼ ਤੌਰ ਤੇ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਕੈਂਪ ਸੰਬੰਧੀ ਮੀਟਿੰਗ ਅਗਲੀ ਖ਼ਬਰ ਠੇਕੇ ਦਾ ਸ਼ਟਰ ਤੋੜ ਕੇ ਚੋਰੀ ਤੇ ਖੋਹ ਕਰਨ ਦੇ ਮਾਮਲੇ 'ਚ ਦੋ ਬਰੀ
Ad Position 24
No active advertisement