ਜਲੰਧਰ, 6 ਮਾਰਚ (ਸ਼ੈਲੀ)-15 ਮਾਰਚ ਨੂੰ ਹੋਣ ਵਾਲੇ ਬਹੁ-ਮੰਤਵੀ ਮੁਫ਼ਤ ਮੈਡੀਕਲ ਕੈਂਪ ਲਈ ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਹਸਪਤਾਲ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਭਾਟੀਆ ਨੇ ਕੈਂਪ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਮੁੱਖ ਤੌਰ 'ਤੇ ਸਤਨਾਮ ਸਿੰਘ ਅਠਵਾਲ ਮੌਜੂਦ ਸਨ | ਹਸਪਤਾਲ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਧਮੀਜਾ, ਖਜ਼ਾਨਚੀ ਸਤੀਸ਼ ਕੁਮਾਰ, ਹਰਪ੍ਰੀਤ ਸਿੰਘ, ਅੰਮਿ੍ਤ ਪਾਲ ਸਿੰਘ ਭਾਟੀਆ ਤੇ ਵੱਖ-ਵੱਖ ਸੰਥਾਵਾਂ ਦੇ ਪ੍ਰਧਾਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਮੈਡੀਕਲ ਕੈਂਪ ਲਈ ਪੈਂਫਲੇਟ ਵੀ ਪ੍ਰਕਾਸ਼ਿਤ ਕੀਤੇ ਗਏ | ਮੀਟਿੰਗ ਵਿਚ ਭਾਰਤ ਵਿਕਾਸ ਪ੍ਰੀਸ਼ਦ ਦੱਖਣ ਦੇ ਪ੍ਰਧਾਨ ਡਾ. ਜੋਗਿੰਦਰ ਅਰੋੜਾ, ਕੇ. ਐਲ. ਅਰੋੜਾ, ਸਤਨਾਮ ਅਰੋੜਾ, ਆਗਾਜ਼ ਐਨ. ਜੀ. ਓ. ਤੋਂ ਪਰਮਪ੍ਰੀਤ ਸਿੰਘ ਵਿੱਟੀ, ਅਮਰਜੀਤ ਸਿੰਘ ਮੰਗਾ ਵਿਪਨ ਕੁਮਾਰ, ਪ੍ਰਭਜੀਤ ਸਿੰਘ ਬੇਦੀ, ਅੱਖਾਂ ਦੀ ਸਹਾਇਤਾ ਲਈ ਰਾਜਵੰਤ ਸਿੰਘ ਸੈਂਬੀ, ਪੀ. ਐਮ. ਆਰ. ਏ. ਤੋਂ ਜਸਪ੍ਰੀਤ ਸਿੰਘ ਜੱਸੀ, ਨਿਊ ਰਸੀਲਾ ਨਗਰ ਵੈਲਫੇਅਰ ਸੁਸਾਇਟੀ ਤੋਂ ਚੰਨਪ੍ਰੀਤ ਸਿੰਘ, ਗ੍ਰੀਨਲੈਂਡ ਤੋਂ ਬਲਵਿੰਦਰ ਸਿੰਘ ਕਸ਼ਮੀਰ ਸਿੰਘ, ਮਹਿੰਦਰ ਪਾਲ, ਅਸ਼ਵਨੀ ਕੁਮਾਰ ਟਿੰਮੀ, ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਇੰਦਰਵੀਰ ਸਿੰਘ, ਗੁਰਬਖਸ਼ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ, ਹਰਜਿੰਦਰ ਸਿੰਘ, ਜਤਿੰਦਰਪਾਲ ਸਿੰਘ, ਸੰਨੀ ਗੁਰਜੋਤ ਸਿੰਘ, ਜਸਪ੍ਰੀਤ ਭਾਟੀਆ, ਜਸਵਿੰਦਰ ਸਿੰਘ, ਆਦਿ ਹਾਜ਼ਰ ਸਨ |