ਜਲੰਧਰ, 6 ਮਾਰਚ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਵਲੋਂ ਜੋ ਸਰਕਲ ਪ੍ਰਧਾਨਾਂ ਦੀ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਸ ਨਾਲ ਹਲਕਾ ਕਰਤਾਰਪੁਰ 'ਚ ਖੁਸ਼ੀ ਦੀ ਲਹਿਰ ਹੈ | ਇਹ ਪ੍ਰਗਟਾਵਾ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਨੇ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਵਲੋਂ ਹਲਕਾ ਕਰਤਾਪੁਰ ਦੇ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਦੀ ਸਿਫਾਰਿਸ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਬਣਾਏ ਗਏ ਸਾਰੇ ਹੀ ਸਰਕਲ ਪ੍ਰਧਾਨ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਹਨ ਅਤੇ ਔਖੇ ਸਮੇਂ ਵੀ ਪਾਰਟੀ ਨਾਲ ਖੜ੍ਹੇ ਸਨ | ਉਨ੍ਹਾਂ ਕਿਹਾ ਕਿ ਅਸੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਜ਼ਿਲਾ ਦਿਹਾਤੀ ਦੇ ਪ੍ਰਧਾਨ ਬਚਿੱਤਰ ਸਿੰਘ, ਹਲਕਾ ਇੰਚਾਰਜ ਮਹਿੰਦਰ ਸਿੰਘ ਕੇ. ਪੀ. ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਮਿਹਤਨੀ ਵਰਕਰਾਂ ਨੂੰ ਸਰਕਲ ਪ੍ਰਧਾਨ ਲਗਾਇਆ | ਇਸ ਮੌਕੇ ਨਿਰਮਲ ਸਿੰਘ ਤੂਰ, ਨਰੇਸ਼ ਅਗਰਵਾਲ ਸਾਬਕਾ ਚੇਅਰਮੈਨ, ਸੁੱਚਾ ਸਿੰਘ ਕਾਲਾ ਖੇੜਾ, ਕੁਲਵਿੰਦਰ ਸਿੰਘ ਲੁੱਡੀ, ਮਨਜੀਤ ਸਿੰਘ ਸਾਬਕਾ ਕੌਂਸਲਰ, ਗੁਰਦੇਵ ਸਿੰਘ ਮਾਹਲ, ਨਵਨੀਤ ਸਿੰਘ ਦਿਆਲਪੁਰੀ, ਕਰਮਚੀਤ ਸਿੰਘ ਸਾਬਕਾ ਸਰਪੰਚ ਅਲੀਖੇੜਾ, ਅਮਰੀਕ ਸਿੰਘ ਸਾਬਕਾ ਸਰਪੰਚ ਤਸਵੰਡੀ, ਰਘੂਵੀਰ ਸਿੰਘ ਟਿਵਾਣਾ ਰਹੀਮਪੁਰ, ਰਣਜੀਤ ਸਿੰਘ ਰਾਣਾ ਮੁਸਤਫਾਪੁਰ, ਰੇਸ਼ਮ ਸਿੰਘ ਗੋਨਾ, ਇੰਦਰਜੀਤ ਸਿੰਘ ਤਲਵਾੜ, ਸੁੱਚਾ ਸਿੰਘ, ਅਵਤਾਰ ਸਿੰਘ ਨਿੱਝਰ, ਗੁਰਦੇਵ ਸਿੰਘ ਨਿੱਝਰ, ਗੁਰਦੀਪ ਸਿੰਘ, ਸੁਖਦੇਵ ਸਿੰਘ, ਅਜੀਤ ਸਿੰਘ ਸਰਾਏ, ਕੇਵਲ ਸਿੰਘ ਦਿਉਲ, ਹਰਦੀਪ ਸਿੰਘ ਢਿਲੋਂ ਸਾਬਕਾ ਚੇਅਰਮੈਨ, ਜਗਜੀਤ ਸਿੰਘ ਭੱਟੀ ਸਾਬਕਾ ਕੌਂਸਲਰ, ਜੋਗਾ ਸਿੰਘ ਹਾਜ਼ਰ ਸਨ |