ਜਲੰਧਰ, 6 ਮਾਰਚ (ਚੰਦੀਪ ਭੱਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਤੇ ਸਕੱਤਰ ਰੋਹਿਤ ਗੰਭੀਰ ਦੀ ਅਗਵਾਈ ਹੇਠ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਇਕ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ | ਇਹ ਕੈਂਪ ਜ਼ਿਲ੍ਹਾ ਹੋਮਿਓਪੈਥਿਕ ਵਿਭਾਗ ਜਲੰਧਰ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਲਗਾਇਆ | ਡਾ. ਅਰਵਿੰਦਰ ਕੁਮਾਰ ਅਤੇ ਡਾ. ਇੰਦੂ ਮਲਹੋਤਰਾ ਦੀ ਨਿਗਰਾਨੀ ਹੇਠ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਵਿਸ਼ਾਲ ਮਹਿਤਾ (ਡਿਸਪੈਂਸਰ), ਸ੍ਰੀਮਤੀ ਸੀਮਾ, ਮਨੀਸ਼ ਕੁਮਾਰ, ਸੰਜੀਵ ਚੋਪੜਾ (ਫਾਰਮਾਸਿਸਟ), ਰਾਮ ਲੁਭਾਇਆ (ਫਾਰਮਾਸਿਸਟ), ਪਰਵੀਨ ਕੁਮਾਰ ਤੇ ਸਾਹਿਲ (ਮੈਡੀਕਲ ਪ੍ਰਤੀਨਿਧੀ) ਨੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ | ਕੈਂਪ ਦੌਰਾਨ ਵਕੀਲਾਂ, ਸਟਾਫ਼ ਮੈਂਬਰਾਂ ਸਮੇਤ 300 ਵਿਅਕਤੀਆਂ ਦੀ ਜਾਂਚ ਕੀਤੀ ਗਈ | ਇਸ ਮੌਕੇ ਇਨ੍ਹਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਸਾਬਕਾ ਸਕੱਤਰ ਸਤਨਾਮ ਸਿੰਘ ਹੁੰਦਲ, ਯਸ਼ੋਵਰ ਸ਼ੇਨਮਾਰ, ਵਿਕਾਸ ਭਾਰਦਵਾਜ, ਸਾਹਿਲ ਮਲਹੋਤਰਾ, ਸੰਜੀਵ ਕੰਬੋਜ, ਕਰਨ ਕਾਲੀਆ, ਮਾਨਿਤ ਮਲਹੋਤਰਾ, ਸੰਦੀਪ ਕੁਮਾਰ, ਪਾਰਸ ਚੌਧਰੀ, ਪ੍ਰਭੂ ਧੀਰ, ਕੇ. ਡੀ. ਐੱਸ. ਰੰਧਾਵਾ, ਅਸ਼ੋਕ ਸ਼ਰਮਾ, ਸੰਜੀਵ ਬਾਲੀ, ਭੁਪਨੇਸ਼ ਮਹਿਤਾ, ਬੀਨਾ ਰਾਣੀ, ਨੇਹਾ ਗੁਲਾਟੀ, ਛਾਇਆ ਖੁੱਲਰ, ਸੌਰਭ ਅਤੇ ਭਰਤ ਮਹਾਜਨ ਆਦਿ ਮੌਜੂਦ ਸਨ |