ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਇਤਿਹਾਸਿਕ ਹੋਵੇਗੀ ਭਾਜਪਾ ਦੀ ਮੋਗਾ ਰੈਲੀ -ਸੁਸ਼ੀਲ ਰਿੰਕੂ

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ਿਵ)- ਜਲੰਧਰ ਪੱਛਮੀ ਹਲਕੇ ਵਿੱਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ, ਪੰਜਾਬ ਵਿੱਚ ਰੈਲੀ ਸਬੰਧੀ ਇੰਚਾਰਜ ਅਮਰਜੀਤ ਸਿੰਘ ਅਮਰੀ ਅਤੇ ਸਹਿ-ਇੰਚਾਰਜ ਦਵਿੰਦਰ ਭਾਰਦਵਾਜ ਦੀ ਪ੍ਰਧਾਨਗੀ ਹੇਠ ਹੋਈ | ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਮੁੱਖ ਹਾਜ਼ਰ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਵਿੱਚ ਰੈਲੀ ਇਤਿਹਾਸਕ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਲਾਭ ਮਿਲ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲੋਕਾਂ ਵਿੱਚ ਭਾਜਪਾ ਵਿੱਚ ਸ਼ਾਮਲ ਹੋਣ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ |ਇਸ ਮੌਕੇ ਕੌਂਸਲਰ ਪਤੀ ਅਮਿਤ ਸਿੰਘ ਸੰਧਾ, ਮੰਡਲ ਪ੍ਰਧਾਨ ਮੁਨੀਸ਼ ਬੱਲ, ਤਰਸੇਮ ਥਾਪਾ, ਜੱਸਾ ਫ਼ਿਰੋਜ਼ਪੁਰੀਆ, ਜਨਰਲ ਸਕੱਤਰ ਵਿਕਾਸ ਸ਼ਰਮਾ, ਸੁਨੀਲ ਚੋਪੜਾ, ਰਾਣਾ ਨਾਇਰ, ਵਰੁਣ ਤਨੇਜਾ, ਦਲੇਰ ਸਿੰਘ ਚੱਠਾ, ਦਿਨੇਸ਼ ਚੌਹਾਨ, ਪ੍ਰਦੀਪ ਖੁੱਲਰ, ਰਾਜੀਵ ਭਗਤ, ਮੁਰਾਰੀ ਲਾਲ ਭਾਰਗਵ, ਸੌਰਭ ਸ਼ਰਮਾ, ਕਿਰਨ ਭਗਤਾ, ਸੌਰਭ ਸ਼ਰਮਾ, ਕਿਰਤੀ ਰਾਮ ਭਗਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਚੌਕ 'ਚ ਸੁਧਾਰ ਕਰਨ ਲਈ ਮੇਅਰ ਨੂੰ ਮੰਗ ਪੱਤਰ ਦਿੱਤਾ ਅਗਲੀ ਖ਼ਬਰ ਹਜ਼ਾਰਾਂ ਲੰਬਿਤ ਪਏ ਨੇ ਆਰਸੀਆਂ ਦੀ ਮਨਜ਼ੂਰੀਆਂ ਦੇ ਕੰਮ
Ad Position 24
No active advertisement