ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸ਼ਰਾਬ ਲਾਇਸੈਂਸਾਂ ਨੂੰ ਨਵਿਆਉਣ ਦੀ ਨੀਤੀ ਨਾਲ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ-ਜਤਿੰਦਰ ਜੋਰਵਾਲ <br/>

Ad Position 21
No active advertisement
ਅਜੀਤ ਡੈਸਕ 07-03-2026
ਜਲੰਧਰ, 6 ਮਾਰਚ (ਸ਼ਿਵ)-ਲੁਧਿਆਣਾ ਦੇ ਠੇਕੇਦਾਰਾਂ, ਅਫ਼ਸਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਆਬਕਾਰੀ ਪੰਜਾਬ ਦੇ ਕਮਿਸ਼ਨਰ ਜਤਿੰਦਰ ਜੋਰਵਾਲ ਵਲੋਂ ਜਲੰਧਰ ਜ਼ੋਨ 'ਚ ਪੈਂਦੇ 8 ਜ਼ਿਲਿ੍ਹਆਂ ਦੇ ਸ਼ਰਾਬ ਕਾਰੋਬਾਰੀਆਂ ਨਾਲ ਚਰਚਾ ਕੀਤੀ ਗਈ ਤੇ ਉਨ੍ਹਾਂ ਨੂੰ ਇਸ ਸਾਲ ਦੇ ਕਾਰੋਬਾਰ ਲਈ ਅਰਜ਼ੀਆਂ ਪਾਉਣ ਦੇ ਕੰਮ 'ਚ ਉਤਸ਼ਾਹ ਨਾਲ ਭਾਗ ਲੈਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਲਾਇਸੈਂਸਾਂ ਨੂੰ ਨਵਿਆਉਣ ਵਾਲੀ ਨੀਤੀ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ ਕਿਉਂਕਿ ਦੂਜੀ ਥਾਂ 'ਤੇ ਕੰਮ ਕਰਨ ਦੀ ਥਾਂ 'ਤੇ ਪਹਿਲੀ ਥਾਂ 'ਤੇ ਕੰਮ ਕਰਨ ਨਾਲ ਆਸਾਨੀ ਰਹੇਗੀ | ਸ੍ਰੀ ਜੋਰਵਾਲ ਦੀ ਜਿਨਾਂ ਜ਼ਿਲਿ੍ਹਆਂ ਦੇ ਠੇਕੇਦਾਰਾਂ ਨਾਲ ਠੇਕੇਦਾਰਾਂ, ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ, ਉਨ੍ਹਾਂ ਜ਼ਿਲਿ੍ਹਆਂ 'ਚ ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਅੰਮਿ੍ਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਸ਼ਾਮਿਲ ਹੈ | ਆਬਕਾਰੀ ਕਮਿਸ਼ਨਰ ਸ੍ਰੀ ਜੋਰਵਾਲ ਵਲੋਂ ਸਰਕਾਰ ਵਲੋਂ ਸਾਲ 2026-27 ਦੇ ਸ਼ਰਾਬ ਨੀਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਕਿ ਠੇਕੇਦਾਰਾਂ ਨੂੰ ਕਾਰੋਬਾਰ ਲੈਣ ਲਈ ਕਿਸ ਤਰ੍ਹਾਂ ਨਾਲ ਆਨਲਾਈਨ ਅਰਜ਼ੀਆਂ ਪਾਉਣੀਆਂ ਚਾਹੀਦੀਆਂ ਹਨ | ਇਸ ਮੌਕੇ ਉਨ੍ਹਾਂ ਨੇ ਠੇਕੇਦਾਰਾਂ ਵੀ ਸ਼ਲਾਘਾ ਕੀਤੀ ਕਿ ਪਿਛਲੇ ਵਿੱਤੀ ਵਰੇ੍ਹ ਵਿਚ ਕਾਰੋਬਾਰੀਆਂ ਦੀਆਂ ਸਮੇਂ ਸਿਰ ਫ਼ੀਸਾਂ ਜਮਾਂ ਹੋਈਆਂ ਹਨ | ਇਸ ਵਰੇ੍ਹ 'ਚ ਵੀ ਸ਼ਰਾਬ ਨੀਤੀ ਵਿਚ ਠੇਕੇਦਾਰਾਂ ਦੇ ਹਿਤਾਂ ਨੂੰ ਧਿਆਨ 'ਚ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ਦਾ ਕੋਈ ਨੁਕਸਾਨ ਹੋਵੇ ਤੇ ਸਹੀ ਕੀਮਤਾਂ 'ਤੇ ਕਾਰੋਬਾਰ ਵਿਕੇ | ਸ੍ਰੀ ਜੋਰਵਾਲ ਵਲੋਂ ਬਾਅਦ 'ਚ ਠੇਕੇਦਾਰਾਂ ਨਾਲ ਅਲੱਗ-ਅਲੱਗ ਤੌਰ 'ਤੇ ਵੀ ਮੀਟਿੰਗ ਕਰਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਸ੍ਰੀ ਐੱਸ. ਕੇ. ਗਰਗ, ਏ. ਈ. ਟੀ. ਸੀ. ਹਨੂੰਵਤ, ਏ. ਈ. ਟੀ. ਸੀ. ਨਵਜੀਤ ਸਿੰਘ, ਏ. ਈ. ਟੀ. ਸੀ. ਅਸ਼ੋਕ ਕੁਮਾਰ, ਦਿਲਬਾਗ ਸਿੰਘ, ਈ. ਟੀ. ਓ. ਅਮਨਦੀਪ ਪੁਰੀ, ਜਸਪ੍ਰੀਤ ਸਿੰਘ ਤੋ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਰਾਬ ਲਾਇਸੈਂਸਾਂ ਨੂੰ ਨਵਿਆਉਣ ਦੀ ਨੀਤੀ ਨਾਲ ਕਾਰੋਬਾਰੀਆਂ ਨੂੰ ਹੋਵੇਗਾ ਫਾਇਦਾ-ਜਤਿੰਦਰ ਜੋਰਵਾਲ <br/> ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਚੌਕ 'ਚ ਸੁਧਾਰ ਕਰਨ ਲਈ ਮੇਅਰ ਨੂੰ ਮੰਗ ਪੱਤਰ ਦਿੱਤਾ
Ad Position 24
No active advertisement