ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਲਾਕ ਸੰਮਤੀ ਭੋਗਪੁਰ ਦੀ ਚੇਅਰਪਰਸਨ ਨਿਯੁਕਤ ਕਰਨ 'ਤੇ ਬਿਮਲ ਮਡਾਰ ਦਾ ਕਾਹਨਪੁਰ ਵਿਖੇ ਸਵਾਗਤ

Ad Position 21
No active advertisement
ਅਜੀਤ ਡੈਸਕ 07-03-2026
ਕਿਸ਼ਨਗੜ੍ਹ, 6 ਮਾਰਚ (ਹੁਸਨ ਲਾਲ)-ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਕਾਹਨਪੁਰ ਦੇ ਸਾਬਕਾ ਸਰਪੰਚ ਐਮ. ਡੀ. ਮੰਗਾਂ ਦੀ ਹੋਣਹਾਰ ਧੀ ਬਲਾਕ ਸੰਮਤੀ ਮੈਂਬਰ ਬਿਮਲ ਮਡਾਰ ਨੂੰ ਬਲਾਕ ਭੋਗਪੁਰ ਦੀ ਸਰਬਸੰਮਤੀ ਨਾਲ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ, ਜਿਸ ਦਾ ਉਨ੍ਹਾਂ ਦੇ ਪਿੰਡ ਕਾਹਨਪੁਰ ਪੁੱਜਣ 'ਤੇ ਪਿੰਡ ਵਾਸੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਢੋਲ ਬਜਾ ਕੇ ਨਿੱਘਾ ਸਵਾਗਤ | ਚੇਅਰਪਰਸਨ ਬਿਮਲ ਮਡਾਰ ਵਲੋਂ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨਾਲ ਗੁਰੂ ਘਰ ਨਤਮਸਤਕ ਹੋ ਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ | ਉਨ੍ਹਾਂ ਨੇ ਪਾਰਟੀ ਦਾ ਧੰਨਵਾਦ ਕੀਤਾ ਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਜੋ ਸੇਵਾ ਬਖ਼ਸ਼ੀ ਹੈ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਮਨਜੀਤ ਲਾਲ ਲਾਡੀ ਵਲੋਂ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਸੰਮਤੀ ਮੈਂਬਰ ਜਸਵਿੰਦਰ ਬੱਲ, ਬਲਾਕ ਪ੍ਰਧਾਨ ਸੁਰੇਸ਼ ਕਲੇਰ, ਬਲਾਕ ਸੰਮਤੀ ਮੈਂਬਰ ਦਲੇਰ ਸਿੰਘ, ਸੁਰਿੰਦਰ ਸਿੰਘ ਸੰਧਰ, ਗੁਰਦੀਪ ਸਿੰਘ, ਜਰਨੈਲ ਸਿੰਘ, ਦਲਵੀਰ ਪਾਲ, ਕਾਕਾ ਜੋਰਡਨ, ਮਨਜੀਤ ਪਾਲ, ਪ੍ਰਸ਼ਾਂਤ ਬੱਧਣ, ਬੱਲੀ ਮਹਿੰਮੀ, ਹਰਦੀਪ ਕੌਰ, ਕਸ਼ਮੀਰ ਕੌਰ, ਗੁਰਜੀਤ ਕੌਰ, ਕੁਲਵਿੰਦਰ ਕੌਰ, ਮਮਤਾ ਰਾਣੀ, ਅੰਜਲੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਦਿਲਾਵਰ ਸਿੰਘ ਖੇਡ ਅਕੈਡਮੀ ਨੂੰ 20 ਲੱਖ ਰੁਪਏ ਦੀ ਗਰਾਂਟ ਜਾਰੀ, ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਕੀਤਾ ਧ... ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24
No active advertisement