ਜਲੰਧਰ, 7 ਮਾਰਚ (ਡਾ. ਜਤਿੰਦਰ ਸਾਬੀ)-ਜਲੰਧਰ ਦੇ ਸ਼ਿਵਲੋਚਕ ਦੀਪ ਨੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਐਫ. ਆਈ. ਐਚ. ਦੇ 'ਇੰਟਰਨੈਸ਼ਨਲ ਪੈਨਲ' ਵਿਚ ਬਤੌਰ ਤਕਨੀਕੀ ਅਧਿਕਾਰੀ ਸ਼ਾਮਿਲ ਹੋ ਕੇ ਜ਼ਿਲ੍ਹਾ ਜਲੰਧਰ ਦਾ ਨਾਂਅ ਰੌਸ਼ਨ ਕੀਤਾ ਹੈ | ਸ਼ਿਵਲੋਚਕ ਇਸ ਸਮੇਂ ਚੰਡੀਗੜ੍ਹ ਵਿਖੇ ਪ੍ਰਧਾਨ ਮਹਾਲੇਖਾਕਾਰ (ਆਡਿਟ) ਹਰਿਆਣਾ ਦੇ ਦਫ਼ਤਰ ਵਿਚ ਸਹਾਇਕ ਆਡਿਟ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ | ਸ਼ਿਵਲੋਚਕ ਦੀਪ ਦਾ ਅਹੁਦਾ ਉਨ੍ਹਾਂ ਦੇ ਸ਼ਾਨਦਾਰ ਤਜ਼ਰਬੇ ਦਾ ਨਤੀਜਾ ਹੈ | ਉਹ ਹੀਰੋ ਏਸ਼ੀਆ ਕੱਪ 2025 (ਰਾਜਗੀਰ), ਜੂਨੀਅਰ ਏਸ਼ੀਆ ਕੱਪ 2024 (ਮਸਕਟ), ਸੁਲਤਾਨ ਆਫ਼ ਜੋਹੋਰ ਕੱਪ (ਮਲੇਸ਼ੀਆ) ਤੇ ਐਫ. ਆਈ. ਐਚ. ਪ੍ਰੋ. ਲੀਗ ਵਰਗੇ ਵੱਡੇ ਟੂਰਨਾਮੈਂਟਾਂ ਵਿਚ ਤਕਨੀਕੀ ਅਧਿਕਾਰੀ ਵਜੋਂ ਸੇਵਾਵਾਂ ਦੇ ਚੁੱਕੇ ਹਨ | ਰਾਸ਼ਟਰੀ ਪੱਧਰ 'ਤੇ ਉਹ ਨੈਸ਼ਨਲ ਗੇਮਜ਼ 2025 (ਉਤਰਾਖੰਡ) ਵਿਚ ਬਤੌਰ ਟੈਕਨੀਕਲ ਡੈਲੀਗੇਟ ਅਤੇ ਹਾਕੀ ਇੰਡੀਆ ਲੀਗ ਸਮੇਤ ਝਾਂਸੀ, ਲਖਨਊ ਤੇ ਬੇਂਗਲੌਰੂ ਦੀਆਂ ਸੀਨੀਅਰ ਨੈਸ਼ਨਲਜ਼ ਵਿਚ ਵੀ ਆਪਣੀ ਕਾਬਲੀਅਤ ਸਾਬਤ ਕਰ ਚੁੱਕਾ ਹੈ | ਸ਼ਿਵਲੋਚਕ ਦੀਪ ਦੀ ਸ਼ਾਨਦਾਰ ਸਫਲਤਾ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਐਲ. ਆਰ. ਨਈਅਰ ਤੇ ਲਖਵਿੰਦਰ ਪਾਲ ਸਿੰਘ ਖਹਿਰਾ, ਰਾਮ ਪ੍ਰਤਾਪ, ਸੁਰਿੰਦਰ ਸਿੰਘ ਭਾਪਾ, ਰਨਬੀਰ ਸਿੰਘ ਟੁੱਟ, ਇਕਬਾਲ ਸਿੰਘ ਸੰਧੂ ਨੇ ਵਧਾਈ ਦਿੱਤੀ ਹੈ |