ਲੋਹੀਆਂ ਖਾਸ, 7 ਮਾਰਚ (ਪ.ਪ. ਰਾਹੀਂ)-ਆਮ ਆਦਮੀ ਪਾਰਟੀ (ਮਹਿਲਾ ਵਿੰਗ) ਪੰਜਾਬ ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫ਼ੋਟੈਕ ਪੰਜਾਬ ਨੇ ਸਰਕਾਰੀ ਪ੍ਰਾਇਮਰੀ ਸਕੂਲ ਕਾਕੜ ਕਲਾਂ ਵਿਖੇ ਆਪਣੀ ਦੋਹਤੀ ਸਾਹਿਬ ਕੌਰ ਦੇ ਜਨਮ ਦਿਨ ਮੌਕੇ ਸਕੂਲ ਦੇ ਬੱਚਿਆਂ ਲਈ ਠੰਢੇ ਤੇ ਸ਼ੁੱਧ ਪਾਣੀ ਵਾਸਤੇ ਵਾਟਰ ਕੂਲਰ ਭੇਟ ਕਰਨ ਕੀਤਾ | ਇਸ ਮੌਕੇ ਸਕੂਲ ਇੰਚਾਰਜ ਮਾ. ਜਸਵੀਰ ਸਿੰਘ ਤੇ ਹੋਰ ਅਧਿਆਪਕਾਂ ਨੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਦਾ ਧੰਨਵਾਦ ਤੇ ਸ਼ਲਾਘਾ ਕਰਦੇ ਹਾਂ | ਇਸ ਮੌਕੇ ਪੀ. ਏ. ਮਨਦੀਪ ਸਿੰਘ ਝੀਤਾ, ਲਛਮਣ ਸਿੰਘ ਪੂਨੀਆ, ਜਤਿੰਦਰਪਾਲ ਸਿੰਘ, ਅਕਾਸ਼ਦੀਪ ਸਿੰਘ ਅਤੇ ਹੋਰ ਵਰਕਰ ਵੀ ਹਾਜਰ ਸਨ |