ਸ਼ਾਹਕੋਟ, 7 ਮਾਰਚ (ਸੁਖਦੀਪ ਸਿੰਘ)-ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਐਸ. ਐਮ. ਸੀ. ਮੀਟਿੰਗ ਸਰਕਾਰੀ ਐਲੀਮੈਂਟਰੀ ਸਕੂਲ ਸ਼ਾਹਕੋਟ (ਕੁੜੀਆਂ) ਵਿਖੇ ਸਿੱਖਿਆ ਕ੍ਰਾਂਤੀ ਬਲਾਕ ਸ਼ਾਹਕੋਟ ਦੇ ਕੋਆਰਡੀਨੇਟਰ ਜਤਿੰਦਰਪਾਲ ਸਿੰਘ ਬੱਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੌਕੇ ਐਮ. ਸੀ. ਵੰਦਨਾ ਮਿੱਤਲ, ਸੋਨੂੰ ਮਿੱਤਲ, ਗੌਰਵ ਧਾਲੀਵਾਲ ਬੀ. ਆਰ. ਸੀ. ਬਲਾਕ ਸ਼ਾਹਕੋਟ-2 ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਸਕੂਲ ਦੇ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ | ਐਸ. ਐਮ. ਸੀ. ਤੇ ਅਧਿਆਪਕਾਂ ਨੇ ਦੱਸਿਆ ਕਿ ਸਕੂਲ ਦੀ ਇਮਾਰਤ ਗਰਾਉਂਡ ਲੈਵਲ ਤੋਂ ਬਹੁਤ ਨੀਵੀਂ ਹੈ | ਇਸ ਲਈ ਇਮਾਰਤ ਨੂੰ ਉੱਚਾ ਚੁੱਕਾ ਕੇ ਸੁੰਦਰ ਦਿੱਖ ਦਿੱਤੀ ਜਾਵੇ | ਇਸ ਸੰਬੰਧੀ ਬਲਾਕ ਕੋਆਰਡੀਨੇਟਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ | ਇਸ ਮੌਕੇ ਐਸ. ਐਮ. ਸੀ. ਦੇ ਚੇਅਰਪਰਸਨ ਊਸ਼ਾ ਰਾਣੀ, ਸੰਦੀਪ ਕੌਰ, ਰਜਨੀ ਅਰੋੜਾ, ਸੰਦੀਪ ਕੌਰ, ਪੂਨਮ, ਖੁਸ਼ਮਿੰਦਰ ਕੌਰ, ਹੈੱਡ ਟੀਚਰ ਆਸ਼ਾ ਰਾਣੀ, ਦਲਜੀਤ ਕੌਰ, ਪੂਨਮ ਰੇਖੀ, ਜੈ ਪ੍ਰੀਤ, ਸਰਬਜੀਤ ਕੌਰ, ਮਨਤੇਜਿੰਦਰ ਦੌਦਰ ਆਦਿ ਹਾਜ਼ਰ ਸਨ |