ਫਿਲੌਰ, 7 ਮਾਰਚ (ਵਿਪਨ ਗੈਰੀ)-ਪਿੰਡ ਤੇਹਿੰਗ ਵਿਖੇ ਸਥਿਤ ਏਕ ਨੂਰ ਹਾਕੀ ਅਕੈਡਮੀ ਦੀ ਗਰਾਊਾਡ ਵਿਖੇ ਤੇਹਿੰਗ ਵੈੱਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਦੰਦਾਂ ਦਾ ਮੈਡੀਕਲ ਕੈਂਪ ਲਗਾਇਆ, ਦੀਪ ਡੈਂਟਲ ਕਲੀਨਿਕ ਕਿਲ੍ਹਾ ਰੋਡ ਫਿਲੌਰ ਦੀ ਟੀਮ ਵਲੋਂ ਚੈੱਕ ਅੱਪ ਕੀਤਾ | ਉੱਘੇ ਸਮਾਜ ਸੇਵੀ ਡਾ. ਕੁਲਦੀਪ ਰਾਏ ਦੀ ਮੌਜੂਦਗੀ 'ਚ 12 ਜਬਾੜੇ ਮੁਫ਼ਤ ਲਗਾਏ ਗਏ | ਇਸ ਮੌਕੇ ਡਾ. ਰਾਏ ਨੇ ਤੇਹਿੰਗ ਵੈੱਲਫੇਅਰ ਸੁਸਾਇਟੀ ਤੇ ਗ੍ਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਦੇ ਇਸ ਉਪਰਾਲੇ ਨੂੰ ਸ਼ਲਾਘਾਯੋਗ ਦੱਸਿਆ | ਇਸ ਮੌਕੇ ਸਮੂਹ ਪ੍ਰਬੰਧਕ ਤੇ ਪਿੰਡ ਵਾਸੀ ਹਾਜ਼ਰ ਸਨ |