01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਗੁਰਾਇਆ ਨੇੜੇ ਹਾਈਵੇਅ ਤੋਂ ਮਰਿਆ ਹੋਇਆ ਤੇਂਦੂਆ ਮਿਲਿਆ <br/>

Ad Position 21
No active advertisement
ਤੇਂਦੂਆ ਜੋ ਨੈਸ਼ਨਲ ਹਾਈਵੇਅ ਗੁਰਾਇਆ ਵਿਖੇ ਮਰਿਆ ਹੋਇਆ ਮਿਲਿਆ | ਤਸਵੀਰ : ਬਲਵਿੰਦਰ ਸਿੰਘ ਗੁਰਾਇਆ <br/> 09-03-2026
ਗੁਰਾਇਆ, 8 ਮਾਰਚ (ਬਲਵਿੰਦਰ ਸਿੰਘ)-ਅੱਜ ਸਵੇਰੇ ਆਲ ਇੰਡੀਆ ਰੇਡੀਓ ਟਰਾਂਸਮੀਟਰ ਦੇ ਆਲੇ ਦੁਆਲੇ ਦੇ ਇਲਾਕੇ 'ਚ ਇਕ ਤੇਂਦੂਆ ਦੇਖਿਆ ਗਿਆ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ | ਇਸ ਤੋਂ ਬਾਅਦ ਜਲਦੀ ਹੀ ਤੇਂਦੂਆ ਜ਼ਖ਼ਮੀ ਹਾਲਤ 'ਚ ਮੁੱਖ ਹਾਈਵੇਅ ਦੀ ਸਰਵਿਸ ਲੇਨ 'ਤੇ ਡਰੇਨ ਦੀ ਪਟੜੀ 'ਤੇ ਮਰਿਆ ਪਿਆ ਦੇਖਿਆ ਗਿਆ | ਜਸਵੰਤ ਸਿੰਘ ਵਣ ਰੇਂਜ ਅਫ਼ਸਰ ਜਲੰਧਰ ਨੇ ਦੱਸਿਆਂ ਕਿ ਸੰਭਵ ਹੈ ਕਿ ਤੇਂਦੂਏ ਨੂੰ ਕਿਸੇ ਵਾਹਨ ਨੇ ਟੱਕਰ ਮਾਰੀ ਹੋਵੇ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਅਤੇ ਅੰਦਰੂਨੀ ਖੂਨ ਵਗਣ ਕਾਰਨ ਉਸ ਦੀ ਮੌਤ ਹੋ ਗਈ | ਤੇਂਦੂਏ ਦਾ ਪੋਸਟਮਾਰਟਮ ਕਰਵਾ ਕੇ ਟਾਈਗਰ ਸਫ਼ਾਰੀ ਲੁਧਿਆਣਾ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆਂ ਕਿ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਤੇਂਦੂਆ ਸਤਲੁਜ ਦਰਿਆ ਤੋਂ ਭਟਕ ਕੇ ਇੱਧਰ ਆਇਆ ਹੋਵੇਗਾ | ਉਨ੍ਹਾਂ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਤੇਂਦੂਏ ਸਤਲੁਜ ਦਰਿਆ ਦੇ ਨਾਲ ਨਾਲ ਰਿਹਾਇਸ਼ੀ ਇਲਾਕੇ ਵਿਚ ਆ ਕੇ ਭਟਕ ਜਾਂਦੇ ਹਨ | ਉਨ੍ਹਾਂ ਦੱਸਿਆਂ ਕਿ ਇਸ ਤੇਂਦੂਏ ਦੀ ਉਮਰ ਲਗਪਗ 5-6 ਸਾਲ ਹੋਵੇਗੀ | ਇਹ ਪੂਰਾ ਜਵਾਨ ਸੀ, ਪਰ ਇਸ ਵਲੋਂ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਪੱਲਣ ਤੇ ਮਹਿੰਦਰਾ (ਸੂਦ) ਬਰਾਦਰੀ ਦਾ ਜੋੜ ਮੇਲਾ 18 ਨੂੰ ਅਗਲੀ ਖ਼ਬਰ ਹਲਕਾ ਇੰਚਾਰਜ ਪਵਨ ਟੀਨੂੰ ਦੀ ਅਗਵਾਈ ਹੇਠ ਮੁੱਖ ਮੰਤਰੀ ਮਾਵਾ-ਧੀਆਂ ਸਤਿਕਾਰ ਯੋਜਨਾ ਤਹਿਤ ਪ੍ਰੋਗਰਾਮ ਕਰਵਾਇਆ <br/>
Ad Position 24