01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਮਾ. ਅਜੀਤ ਸਿੰਘ ਦੀ ਯਾਦ 'ਚ ਨਵਾਂ ਪਿੰਡ ਖਾਲੇਵਾਲ 'ਚ ਅੱਖਾਂ ਦੀ ਜਾਂਚ ਤੇ ਜਨਰਲ ਕੈਂਪ ਲਗਾਇਆ <br/>

Ad Position 21
No active advertisement
ਕੈਂਪ ਦੌਰਾਨ ਜਾਂਚ ਕਰਦੇ ਡਾਕਟਰ (ਸੱਜੇ) ਜਾਣਕਾਰੀ ਦਿੰਦੇ ਇੰਜੀ: ਪਰਮਪਾਲ ਸਿੰਘ, ਸਰਪੰਚ ਤਰਲੋਚਨ ਸਿੰਘ, ਮੁਖਤਿਆਰ ਸਿੰਘ ਸਾ. ਸਰਪੰਚ, ਜਸਵੰਤ ਸਿੰਘ, ਮਾ. ਰਣਜੀਤ ਸਿੰਘ ਰਾਣਾ, ਜਰਨੈਲ ਸਿੰਘ ਟੁਰਨਾ, ਗੁਰਦੀਪ ਸਿੰਘ ਜੱਕੋਪੁਰ, ਪ੍ਰਧਾਨ ਹਰਭਜਨ ਸਿੰਘ ਗੱਟੀ, ਸਰਪੰਚ ਅਮਰਜੀਤ ਸਿੰਘ ਗੱਟੀ, ਨੰਬਰਦਾਰ ਜਸਮੇਲ ਸਿੰਘ ਕਾਕੜ ਕਲਾਂ ਅਤੇ ਹੋਰ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ <br/> 09-03-2026
ਲੋਹੀਆਂ ਖਾਸ, 8 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸਵ: ਮਾ. ਅਜੀਤ ਸਿੰਘ ਦੀ ਯਾਦ ਵਿਚ ਬਣਾਏ ਗਏ 'ਮਾਸਟਰ ਅਜੀਤ ਸਿੰਘ ਵੈਲਫੇਅਰ ਟਰੱਸਟ ਨਵਾਂ ਪਿੰਡ ਖਾਲੇਵਾਲ' ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਨਵਾਂ ਪਿੰਡ ਖਾਲੇਵਾਲ ਵਿਖੇ ਮੁਫ਼ਤ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ, ਜਨਰਲ ਕੈਂਪ ਤੇ ਹੱਡੀਆਂ ਦੀਆਂ ਬਿਮਾਰੀਆਂ ਦਾ ਕੈਂਪ ਲਗਾਇਆ, ਜਿਸ ਵਿਚ ਕੁੱਲ 301 ਮਰੀਜ਼ਾਂ ਨੇ ਲਾਭ ਲਿਆ | ਇਸ ਸੰਬੰਧੀ ਪ੍ਰਬੰਧਕ ਤੇ ਟਰੱਸਟ ਦੇ ਬੁਲਾਰੇ ਇੰਜ਼ੀ: ਪਰਮਪਾਲ ਸਿੰਘ, ਪਿੰਡ ਦੇ ਸਰਪੰਚ ਤਰਲੋਚਨ ਸਿੰਘ, ਸਾ. ਸਰਪੰਚ ਮੁਖਤਿਆਰ ਸਿੰਘ ਤੇ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਕੈਂਪ ਦੌਰਾਨ ਪਿਮਸ ਹਸਪਤਾਲ ਜਲੰਧਰ ਤੋਂ ਤਜਰਬੇਕਾਰ ਡਾਕਟਰਾਂ ਦੀ ਟੀਮ ਵਲੋਂ ਜਾਂਚ ਕੀਤੇ ਗਏ ਅੱਖਾਂ ਦੇ ਮਰੀਜ਼ਾਂ 'ਚੋਂ 39 ਵਿਅਕਤੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਲੈਂਜ਼ ਪਾਏ ਜਾਣਗੇ | ਇਸੇ ਤਰ੍ਹਾਂ ਕੁਝ ਜਨਰਲ ਆਪ੍ਰੇਸ਼ਨ ਤੇ ਗੋਡਿਆਂ ਦੇ ਆਪ੍ਰੇਸ਼ਨਾਂ ਲਈ ਵੀ ਮਰੀਜ਼ਾਂ ਦੀ ਸਨਾਖ਼ਤ ਕੀਤੀ ਗਈ ਅਤੇ ਆਏ ਮਰੀਜ਼ਾਂ ਦੇ ਸਾਰੇ ਟੈਸਟ ਤੇ ਦਵਾਈ ਮੁਫ਼ਤ ਦਿੱਤੀਆਂ ਗਈ | ਇਸ ਮੌਕੇ ਆਏ ਪਤਵੰਤਿਆਂ 'ਚ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੀਪ ਸਿੰਘ ਜੱਕੋਪੁਰ, ਸਾ. ਜਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ, ਪ੍ਰਧਾਨ ਹਰਭਜਨ ਸਿੰਘ ਗੱਟੀ, ਸਰਪੰਚ ਅਮਰਜੀਤ ਸਿੰਘ ਗੱਟੀ, ਨੰਬਰਦਾਰ ਜਸਮੇਲ ਸਿੰਘ ਕਾਕੜ ਕਲਾਂ, ਸਰਪੰਚ ਬਲਬੀਰ ਸਿੰਘ ਜੱਕੋਪੁਰ, ਸਰਪੰਚ ਦੇਸ ਰਾਜ ਮੁਰਾਜਵਾਲਾ, ਬਲਾਕ ਸੰਮਤੀ ਮੈਂਬਰ ਡਾ. ਲਖਵੀਰ ਸਿੰਘ ਪਿੱਪਲੀ, ਬਲਾਕ ਸੰਮਤੀ ਮੈਂਬਰ ਬੀਬੀ ਪਰਮਿੰਦਰ ਕੌਰ ਸੰਧਾ ਸ਼ਾਮਿਲ ਸਨ ਜਦਕਿ ਟਰੱਸਟ ਦੇ ਪ੍ਰਬੰਧਕਾਂ 'ਚ ਇੰਜੀ: ਪਰਮਪਾਲ ਸਿੰਘ, ਸਰਪੰਚ ਤਰਲੋਚਨ ਸਿੰਘ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਜਸਵੰਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਮਾ. ਰਣਜੀਤ ਸਿੰਘ ਰਾਣਾ, ਜਰਨੈਲ ਸਿੰਘ ਟੁਰਨਾ, ਬਲਦੇਵ ਸਿੰਘ ਸਾਬਕਾ ਪੰਚ, ਮਨਮੋਹਨ ਸਿੰਘ ਸੈਕਟਰੀ, ਪਰਮਿੰਦਰ ਸਿੰਘ, ਤਰਸੇਮ ਸਿੰਘ, ਡਾ. ਗੋਪਾਲ ਸਿੰਘ, ਪਰਮਜੀਤ ਸਿੰਘ ਭਮਰਾ, ਤੇਜਿੰਦਰ ਸਿੰਘ ਸੰਧਾ, ਅਵਤਾਰ ਸਿੰਘ, ਪਿਆਰਾ ਸਿੰਘ ਪੰਛੀ, ਤਰਸੇਮ ਸਿੰਘ, ਡਾ. ਗੋਪਾਲ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ ਮਾਸਟਰ, ਪਰਮਿੰਦਰ ਸਿੰਘ ਚਤਰੱਥ, ਮਨਜਿੰਦਰ ਸਿੰਘ ਪੰਜਾਬ ਪੁਲਿਸ ਸਮੇਤ ਪਿੰਡ ਦੇ ਹੋਰ ਪ੍ਰਬੰਧਕ ਸੇਵਾਦਾਰ ਵੀ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਪਹਿਲਾ ਖੇਡ ਸਮਾਰੋਹ ਕਰਵਾਇਆ ਵਿਧਾਇਕ ਸ਼ੇਰੋਵਾਲੀਆ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕ... ਅਗਲੀ ਖ਼ਬਰ ਮਹਿਲਾ ਦਿਵਸ ਮੌਕੇ ਮਾਵਾਂ-ਭੈਣਾਂ ਨੂੰ ਵੱਡਾ ਤੋਹਫ਼ਾ ਦੇ ਕੇ 'ਆਪ' ਸਰਕਾਰ ਨੇ ਸਾਰੀਆਂ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ-...
Ad Position 24