01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਸਰਕਾਰੀ ਕਾਲਜ ਸ਼ਾਹਕੋਟ ਵਿਖੇ ਪਹਿਲਾ ਖੇਡ ਸਮਾਰੋਹ ਕਰਵਾਇਆ ਵਿਧਾਇਕ ਸ਼ੇਰੋਵਾਲੀਆ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ <br/>

Ad Position 21
No active advertisement
ਸਰਦਾਰ ਦਰਬਾਰਾ ਸਿੰਘ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਖੇਡ ਸਮਾਰੋਹ ਦੌਰਾਨ ਖਿਡਾਰੀਆਂ ਦਾ ਸਨਮਾਨ ਕਰਦੇ ਮੁੱਖ ਮਹਿਮਾਨ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪਿ੍ੰਸੀਪਲ ਡਾ. ਜਗਜੀਤ ਕੌਰ, ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਜਗਤਾਰ ਸਿੰਘ ਖ਼ਾਲਸਾ, ਰੂਬੀ ਕਾਹਲੋ, ਮਨਜੀਤ ਸਿੰਘ ਸੱਤਾ ਤੇ ਹੋਰ | ਤਸਵੀਰ : ਸੁਖਦੀਪ ਸਿੰਘ <br/> 09-03-2026
ਸ਼ਾਹਕੋਟ, 8 ਮਾਰਚ (ਸੁਖਦੀਪ ਸਿੰਘ)-ਸਰਦਾਰ ਦਰਬਾਰਾ ਸਿੰਘ ਸਰਕਾਰੀ ਕਾਲਜ ਸ਼ਾਹਕੋਟ ਵਿਖੇ ਪਿੰ੍ਰਸੀਪਲ ਡਾ. ਜਗਜੀਤ ਕੌਰ ਦੀ ਅਗਵਾਈ ਹੇਠ ਪਹਿਲਾ ਸਾਲਾਨਾ ਖੇਡ ਸਮਾਰੋਹ-2026 ਕਰਵਾਇਆ | ਇਸ ਮੌਕੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਨਗਰ ਪੰਚਾਇਤ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਸੁਖਦੀਪ ਸਿੰਘ ਸੋਨੂੰ ਕੰਗ ਪੀ.ਏ., ਸੋਨੂੰ ਮਿੱਤਲ, ਗਿਆਨ ਸੈਦਪੁਰੀ, ਜਗਤਾਰ ਸਿੰਘ ਖ਼ਾਲਸਾ ਡਾਇਰੈਕਟਰ, ਰੂਬੀ ਕਾਹਲੋਂ, ਐਸ. ਐਮ. ਓ. ਡਾ. ਦੀਪਕ ਚੰਦਰ, ਡਾ. ਧੀਰਜ ਕੁਮਾਰ, ਡਾ. ਰੁਪਿੰਦਰ ਕੌਰ ਆਦਿ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਪਿ੍ੰਸੀਪਲ ਡਾ. ਜਗਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਮੁੱਖ ਮਹਿਮਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ, ਉੁਪਰੰਤ ਮਾਰਚ ਪਾਸਟ ਤੋਂ ਬਾਅਦ ਪ੍ਰੇਰਣਾਦਾਇਕ ਸਹੁੰ ਚੁੱਕਣ ਦੀ ਰਸਮ ਹੋਈ | ਵਿਦਿਆਰਥੀ ਗੁਰਵਿੰਦਰ ਸਿੰਘ ਖੇਡ ਭਾਵਨਾ ਦੇ ਪ੍ਰਤੀਕ ਵਜੋਂ ਮਸ਼ਾਲ ਲੈ ਕੇ ਗਿਆ | ਇਸ ਮੌਕੇ ਵੱਖ-ਵੱਖ ਖੇਡ ਮੁਕਾਬਲਿਆਂ 'ਚ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ | ਮੁੱਖ ਮਹਿਮਾਨ ਸ਼ੇਰੋਵਾਲੀਆ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ | ਮੁਕਾਬਲਿਆਂ ਦੌਰਾਨ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਤਗਮੇ, ਟਰਾਫੀਆਂ ਤੇ ਸਰਟੀਫਿਕੇਟ ਭੇਟ ਕਰਕੇ ਸਨਮਾਨਿਤ ਕੀਤਾ | ਸਾਲਾਨਾ ਖੇਡ ਸਮਾਰੋਹ ਦੇ ਬੈਸਟ ਅਥਲੀਟ ਤੇਜਵਿੰਦਰ ਸਿੰਘ ਤੇ ਨਵਜੋਤ ਕੌਰ ਰਹੇ | ਖੇਡ ਸਮਾਰੋਹ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕਾਲਜ ਦੇ ਸਟਾਫ਼ ਮੈਂਬਰ ਕੁਲਵੰਤ ਸਿੰਘ ਢਿਲੋਂ ਤੇ ਬਲਵਿੰਦਰ ਸਿੰਘ ਵਲੋਂ ਵਿਸ਼ੇਸ਼ ਯੋਗਦਾਨ ਪਾਇਆ | ਇਸ ਤੋਂ ਇਲਾਵਾ ਕਾਲਜ ਦੇ ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਪ੍ਰੋ. ਜਸਵਿੰਦਰ ਕੌਰ, ਪ੍ਰੋ. ਅਰਸ਼ਦੀਪ ਸਿੰਘ, ਡਾ. ਕੰਵਲਜੀਤ ਕੌਰ, ਡਾ. ਕਮਲਜੀਤ ਕੌਰ, ਚੰਦਰ ਕਮਲ ਤੇ ਮੈਡਮ ਹਰਮਨਦੀਪ ਕੌਰ ਨੇ ਆਪਣੀਆਂ ਡਿਊਟੀ ਤਨਦੇਹੀ ਨਾਲ ਨਿਭਾਈ | ਪਿ੍ੰਸੀਪਲ ਵਲੋਂ ਮਹਿਮਾਨਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਮਹਿਮਾਨਾਂ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਚਰਨਜੀਤ ਸਿੰਘ, ਰਾਹੁਲ ਵਿੱਗ, ਭੀਮ ਸੈਨ, ਵਿਨੋਦ ਕੁਮਾਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਰੈਲੀ ਦੀਆਂ ਤਿਆਰੀਆਂ ਸੰਬੰਧੀ ਅਸ਼ਵਨੀ ਸ਼ਰਮਾ ਤੇ ਸੁਸ਼ੀਲ ਰਿੰਕੂ ਦੀ ਅਗਵਾਈ ਹੇਠ ਨਕੋਦਰ 'ਚ ਮੀਟਿੰਗ <b... ਅਗਲੀ ਖ਼ਬਰ ਮਾ. ਅਜੀਤ ਸਿੰਘ ਦੀ ਯਾਦ 'ਚ ਨਵਾਂ ਪਿੰਡ ਖਾਲੇਵਾਲ 'ਚ ਅੱਖਾਂ ਦੀ ਜਾਂਚ ਤੇ ਜਨਰਲ ਕੈਂਪ ਲਗਾਇਆ <br/>
Ad Position 24