16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੰਗਾਂ ਨੂੰ ਲੈ ਕੇ ਡਾ. ਬੀ.ਆਰ. ਅੰਬੇਡਕਰ ਚੌਕ 'ਚ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ, 10 ਮਾਰਚ (ਸ਼ੈਲੀ)-ਭਿਖਸ਼ੂ ਸੰਘ ਦੀ ਅਗਵਾਈ ਵਿਚ ਬੋਧੀ ਭਾਈਚਾਰੇ, ਅੰਬੇਡਕਰੀ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ, ਮਨੁੱਖਤਾਵਾਦੀ ਸੰਸਥਾਵਾਂ, ਬੁੱਧੀਜੀਵੀਆਂ ਤੇ ਮਿਸ਼ਨਰੀ ਸਾਥੀਆਂ ਵਲੋਂ ਬੁੱਧ ਗਯਾ ਮਹਾਂ ਵਿਹਾਰ ਮੁਕਤੀ ਅੰਦੋਲਨ ਦੇ ਤਹਿਤ ਅੱਜ ਸਵੇਰੇ 10 ਤੋਂ ਦੁਪਹਿਰ 2:30 ਵਜੇ ਤੱਕ ਆਪਣੀਆਂ ਮੰਗਾਂ ਨੂੰ ਲੈ ਕੇ ਡਾ. ਬੀ. ਆਰ. ਅੰਬੇਡਕਰ ਚੌਕ ਜਲੰਧਰ ਵਿਖੇ ਧਰਨਾ ਦਿੱਤਾ | ਧਰਨੇ ਦੌਰਾਨ ਭਿਖਸ਼ੂ ਚੰਦਰ ਕੀਰਤੀ ਫਿਲੌਰ, ਭਿਖਸ਼ੂ ਰੇਵਤ ਜੀ ਨਕੋਦਰ, ਭਿਕਸ਼ੂ ਚੰਦਰ ਕੀਰਤੀ ਨਕੋਦਰ, ਐਡਵੋਕੇਟ ਹਰਭਜਨ ਸਾਂਪਲਾ ਤੇ ਹੋਰ ਵੀ ਹਾਜ਼ਰ ਸਨ | ਇਸ ਦੌਰਾਨ ਐਡਵੇਕੇਟ ਹਰਭਜਨ ਸਿੰਘ ਸਾਂਪਲਾ ਨੇ ਪੰਜਾਬ ਸਰਕਾਰ ਤੋਂ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕਰਨ ਤੇ ਘੱਟ ਗਿਣਤੀ ਕਮਿਸ਼ਨ ਪੰਜਾਬ ਵਿਚ ਬੋਧੀਆਂ ਦਾ ਨੁਮਾਇੰਦਾ ਰੱਖਣ ਦੀ ਵੀ ਮੰਗ ਕੀਤੀ | ਉਨ੍ਹਾਂ ਭਾਰਤ ਸਰਕਾਰ ਤੇ ਬਿਹਾਰ ਸਰਕਾਰ ਤੋਂ ਬੁੱਧ ਗਯਾ ਮਹਾ ਵਿਹਾਰ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਾਉਣ ਤੇ ਉਸ ਦਾ ਕੰਟਰੋਲ ਬੋਧੀਆਂ ਨੂੰ ਦੇਣ ਸਮੇਤ ਹੋਰ ਕਈ ਮੰਗਾਂ ਕੀਤੀਆਂ | ਧਰਨੇ ਨੂੰ ਚੰਚਲ ਬੌਧ ਸਿਧਾਰਥ ਨਗਰ ਜਲੰਧਰ, ਪ੍ਰੋਫੈਸਰ ਬਲਬੀਰ, ਬਲਦੇਵ ਭਾਰਦਵਾਜ, ਹਰਮੇਸ਼ ਜੱਸਲ, ਬਲਦੇਵ ਜੱਸਲ ਮਕਸੂਦਾਂ, ਰਮੇਸ਼ ਕੌਲ ਫਗਵਾੜਾ, ਆਰ. ਕੇ. ਪਾਲ , ਰਾਜ ਕੁਮਾਰ ਆਰ. ਸੀ. ਐਫ. ਕਪੂਰਥਲਾ, ਡਾ. ਗੁਰਪਾਲ ਚੌਹਾਨ, ਡਾ. ਅਵਿਨਾਸ਼ ਚੰਦਰ ਸੌਂਧੀ, ਡਾ. ਸਤਪਾਲ, ਪਿ੍ੰਸੀਪਲ ਪਰਮਜੀਤ ਜੱਸਲ, ਵਿਪਨ ਕੁਮਾਰ ਸਾਬਕਾ ਕੌਂਸਲਰ ਤੇ ਹੋਰ ਬੁੱਧੀਜੀਵੀਆਂ ਵਲੋਂ ਸੰਬੋਧਨ ਕੀਤਾ | ਧਰਨੇ ਤੋਂ ਉਪਰੰਤ ਐਸ. ਡੀ. ਐਮ. ਦਫਤਰ ਜਲੰਧਰ ਵਿਖੇ ਐਸ. ਡੀ. ਐਮ. ਨਵਦੀਪ ਸਿੰਘ ਰਾਹੀਂ ਭਿਖਸ਼ੂ ਸੰਘ ਤੇ ਬੋਧੀ ਸਮਾਜ ਵਲੋਂ ਦੇਸ਼ ਦੇ ਰਾਸ਼ਟਰਪਤੀ ਭਾਰਤ ਸਰਕਾਰ, ਪੰਜਾਬ ਤੇ ਬਿਹਾਰ ਦੇ ਮੁੱਖ ਮੰਤਰੀ ਨੂੰ ਮੈਮੋਰੰਡਮ ਦਿੱਤਾ | ਧਰਨੇ 'ਚ ਰਜਿੰਦਰ ਜੱਸਲ, ਲਾਲ ਚੰਦ ਸੋਫੀ ਪਿੰਡ, ਚਮਨ ਸਾਂਪਲਾ, ਨਿਰਮਲ ਬਿੰਜੀ, ਤੇਜ ਪਾਲ ਸਿੰਘ ਕਪੂਰਥਲਾ, ਸੂਰਜ ਸਿੰਘ, ਰੰਜੀਵ ਕੁਮਾਰ, ਦੇਵ ਰਾਜ ਬੈਂਕ ਮੈਨੇਜਰ ਫਗਵਾੜਾ, ਸਤਪਾਲ ਫਗਵਾੜਾ, ਰੱਜਤ, ਅਦਿੱਤਿਆ, ਰਮੇਸ਼ ਬੰਗੜ ਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਦਰੂਨੀ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਈ-ਰਿਕਸ਼ਿਆਂ ਦਾ ਦਾਖ਼ਲਾ ਕੀਤਾ ਬੰਦ <br/> ਅਗਲੀ ਖ਼ਬਰ ਪੰਜਾਬੀਆਂ ਦਾ ਇਕ-ਇਕ ਰੁਪਈਆ ਲੋਕਾਂ ਦੀ ਭਲਾਈ ਦੇ ਕੰਮਾਂ 'ਤੇ ਖਰਚ ਰਹੀ ਹੈ 'ਆਪ' ਸਰਕਾਰ-ਭਗਵੰਤ ਮਾਨ <br/>
Ad Position 24