16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਅੰਦਰੂਨੀ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਈ-ਰਿਕਸ਼ਿਆਂ ਦਾ ਦਾਖ਼ਲਾ ਕੀਤਾ ਬੰਦ <br/>

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ, 10 ਮਾਰਚ (ਸ਼ਿਵ)-ਸ਼ਹਿਰ ਦੇ ਕਈ ਹਿੱਸਿਆਂ 'ਚ ਈ-ਰਿਕਸ਼ਿਆਂ ਦੀ ਲਗਾਤਾਰ ਵਧ ਰਹੀ ਗਿਣਤੀ ਕਰਕੇ ਜਾਮ ਲੱਗਣ ਕਰਕੇ ਤਾਂ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ ਜਦਕਿ ਦੂਜੇ ਪਾਸੇ ਅੰਦਰੂਨੀ ਬਾਜ਼ਾਰਾਂ 'ਚ ਈ-ਰਿਕਸ਼ਿਆਂ ਦੇ ਜਾਣ ਕਰਕੇ ਦੁਕਾਨਦਾਰਾਂ ਵਿਚ ਵੀ ਰੋਸ ਪਾਇਆ ਜਾ ਰਿਹਾ ਤੇ ਕਈ ਅੰਦਰੂਨੀ ਬਾਜ਼ਾਰਾਂ 'ਚ ਦੁਕਾਨਦਾਰ ਐਸੋਸੀਏਸ਼ਨਾਂ ਨੇ ਬਕਾਇਦਾ ਬੈਨਰ ਵੀ ਲਗਾ ਦਿੱਤੇ ਹਨ ਕਿ ਜੇਕਰ ਬਾਜ਼ਾਰ 'ਚ ਈ-ਰਿਕਸ਼ੇ ਆਉਂਦੇ ਹਨ ਤਾਂ ਉਨ੍ਹਾਂ ਨੂੰ 500 ਰੁਪਏ ਜੁਰਮਾਨਾ ਕੀਤਾ ਜਾਵੇਗਾ | ਇਹ ਬੈਨਰ ਚੌਕ ਸੂਦਾਂ, ਜਗੂ ਚੌਕ ਦੇ ਕੋਲ ਬਾਜ਼ਾਰ 'ਚ ਵੀ ਕਾਫੀ ਗਿਣਤੀ ਵਿਚ ਲੱਗੇ ਹੋਏ ਹਨ | ਇਕ ਦੁਕਾਨਦਾਰ ਦਾ ਕਹਿਣਾ ਸੀ ਕਿ ਹੁਣ ਇਨ੍ਹਾਂ ਬੈਨਰਾਂ ਦੇ ਲੱਗਣ ਕਰਕੇ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ | ਇਨ੍ਹਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ | ਅੰਦਰੂਨੀ ਬਾਜ਼ਾਰ ਪਹਿਲਾਂ ਹੀ ਕਾਫੀ ਤੰਗ ਹੈ ਤੇ ਕਈ ਬਾਰ ਲੋਕਾਂ ਦਾ ਪੈਦਲ ਚੱਲਣਾ ਔਖਾ ਹੋ ਜਾਂਦਾ ਸੀ ਪਰ ਕੁਝ ਸਮੇਂ ਤੋਂ ਇਨ੍ਹਾਂ ਬਾਜ਼ਾਰਾਂ ਵਿਚ ਈ-ਰਿਕਸ਼ਿਆਂ ਦੀ ਗਿਣਤੀ ਵਧ ਗਈ ਹੈ | ਅਟਾਰੀ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਗਾ, ਅਨਿਲ ਨਿੱਛਲ, ਬੱਬਲੂ ਸੂਰੀ, ਅਰਵਿੰਦਰ ਸਿੰਘ ਨੀਨੂੰ, ਅਮਰਜੀਤ ਸਿੰਘ, ਹਰਸ਼ ਪੁਰੀ, ਅਮਿੱਤ ਜਗੀ, ਖਜ਼ਾਨ ਚੰਦ ਮਹਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਬਾਜ਼ਾਰ 'ਚ ਕਾਫੀ ਸਮੇਂ ਤੋਂ ਖ਼ਾਲੀ ਈ-ਰਿਕਸ਼ੇ ਵੀ ਘੁੰਮਦੇ ਰਹਿੰਦੇ ਹਨ, ਜਿਸ ਕਰਕੇ ਦੁਕਾਨਦਾਰਾਂ ਨੂੰ ਇਹ ਕਦਮ ਉਠਾਉਣਾ ਪਿਆ ਹੈ | ਈ-ਰਿਕਸ਼ਿਆਂ ਕਰਕੇ ਵੀ ਲੋਕਾਂ ਦਾ ਲੰਘਣਾ ਔਖਾ ਹੋ ਜਾਂਦਾ ਹੈ, ਜਿਸ ਕਰਕੇ ਇਹ ਬੈਨਰ ਲਗਾਉਣੇ ਪਏ ਹਨ | ਬਾਜ਼ਾਰ ਦੇ ਆਗੂਆਂ ਨੇ ਨਗਰ ਨਿਗਮ ਵਲੋਂ ਬਾਜ਼ਾਰ ਨੂੰ ਅਣਗੌਲਿਆ ਕਰਨ 'ਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ | ਉਕਤ ਆਗੂਆਂ ਦਾ ਕਹਿਣਾ ਸੀ ਕਿ ਅਟਾਰੀ ਬਾਜ਼ਾਰ ਦੀ ਗਿਣਤੀ ਪ੍ਰਮੁੱਖ ਥੋਕ ਬਾਜ਼ਾਰਾਂ 'ਚ ਹੁੰਦੀ ਰਹੀ ਹੈ ਪਰ ਇਥੇ ਕਬਜ਼ੇ ਤੇ ਵਧੀਆਂ ਹੋਈਆਂ ਦੁਕਾਨਾਂ ਕਰਕੇ ਇਹ ਸੜਕ 4 ਫੁੱਟ ਦੀ ਰਹਿ ਗਈ ਹੈ, ਜਿਸ ਕਰਕੇ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ | ਨਿਗਮ ਨੇ ਕਈ ਸਾਲਾਂ ਤੋਂ ਇਸ ਬਾਜ਼ਾਰ ਤੋਂ ਮੰੂਹ ਮੋੜ ਲਿਆ ਹੈ, ਜਿਸ ਕਰਕੇ ਹੁਣ ਦੁਕਾਨਾਂ ਕਾਫੀ ਅੱਗੇ ਤੱਕ ਵਧ ਗਈਆਂ ਹਨ ਤਾਂ ਇਹੋ ਹੀ ਸੜਕ 'ਚ ਲੋਕਾਂ ਦਾ ਆਉਣਾ ਜਾਣਾ ਪ੍ਰਭਾਵਿਤ ਕਰ ਰਹੀਆਂ ਹਨ | ਸੜਕ ਛੋਟੀ ਰਹਿ ਜਾਣ ਕਰਕੇ ਲੋਕਾਂ ਦੀ ਆਮਦ ਵੀ ਘਟਦੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ 24 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਡਾ. ਬੀ.ਆਰ. ਅੰਬੇਡਕਰ ਚੌਕ 'ਚ ਦਿੱਤਾ ਧਰਨਾ <br/>
Ad Position 24