16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

24 ਸਾਲਾ ਨੌਜਵਾਨ ਨੇ ਫਾਹਾ ਲਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ <br/>

Ad Position 21
No active advertisement
ਅਜੀਤ ਡੈਸਕ 11-03-2026
ਮਕਸੂਦਾਂ, 10 ਮਾਰਚ (ਸੌਰਵ ਮਹਿਤਾ)-ਚੌਕੀ ਫੋਕਲ ਪੁਆਇੰਟ ਇਲਾਕੇ ਦੇ ਗੁਦਾਈਪੁਰ ਵਿਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿਥੇ 24 ਸਾਲਾ ਨੌਜਵਾਨ ਵਲੋਂ ਕਮਰੇ ਵਿਚ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਮੇਂ ਘਰ ਵਿਚ ਕੋਈ ਵੀ ਮੌਜੂਦ ਨਹੀਂ ਸੀ | ਸੂਚਨਾ ਮਿਲਣ 'ਤੇ ਫੋਕਲ ਪੁਆਇੰਟ ਚੌਕੀ ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਮਿ੍ਤਕ ਦੀ ਪਹਿਚਾਣ ਸਫਆਨ (24) ਪੁੱਤਰ ਮੁਹੰਮਦ ਮਿੰਹਾਸ, ਮੂਲ ਵਾਸੀ ਬਿਹਾਰ ਤੇ ਹਾਲ ਵਾਸੀ ਗਦਈਪੁਰ ਵਜੋਂ ਹੋਈ ਹੈ | ਜਾਣਕਾਰੀ ਮੁਤਾਬਕ ਮੁਹੰਮਦ ਮਿੰਹਾਸ ਫੋਕਲ ਪੁਆਇੰਟ ਦੀ ਇਕ ਫੈਕਟਰੀ ਵਿਚ ਠੇਕੇਦਾਰ ਵਜੋਂ ਕੰਮ ਕਰਦਾ ਹੈ ਅਤੇ ਪਿਛਲੇ ਕਰੀਬ ਦਸ ਦਿਨਾਂ ਤੋਂ ਦਿੱਲੀ ਵਿਚ ਰਹਿ ਰਿਹਾ ਸੀ | ਇਸ ਦੌਰਾਨ ਫੈਕਟਰੀ ਨਾਲ ਜੁੜੇ ਕੰਮ ਦੀ ਦੇਖਭਾਲ ਉਸ ਦਾ ਪੁੱਤਰ ਸਫਆਨ ਕਰ ਰਿਹਾ ਸੀ | ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਮੁਹੰਮਦ ਮਿੰਹਾਸ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਉਸ ਦੀ ਪੁੱਤਰ ਨਾਲ ਫੋਨ 'ਤੇ ਗੱਲਬਾਤ ਹੋਈ ਸੀ | ਗੱਲਬਾਤ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਕੰਮ ਵਿਚ ਕੁਝ ਲਾਪ੍ਰਵਾਹੀ ਹੋ ਰਹੀ ਹੈ, ਜਿਸ ਕਾਰਨ ਉਸ ਨੇ ਪੁੱਤਰ ਨੂੰ ਡਾਂਟ ਦਿੱਤਾ | ਦੱਸਿਆ ਜਾਂਦਾ ਹੈ ਕਿ ਡਾਂਟ ਸੁਣ ਕੇ ਨਾਰਾਜ਼ ਹੋਏ ਸਫਆਨ ਨੇ ਗੁੱਸੇ ਵਿਚ ਫੋਨ ਕੱਟ ਦਿੱਤਾ | ਕੁਝ ਸਮੇਂ ਬਾਅਦ ਬਿਹਾਰ ਤੋਂ ਉਸ ਦੀ ਪਤਨੀ ਦਾ ਫੋਨ ਆਇਆ ਕਿ ਪੁੱਤਰ ਵਲੋਂ ਕੋਈ ਗਲਤ ਕਦਮ ਚੁੱਕਣ ਦੀ ਗੱਲ ਸਾਹਮਣੇ ਆ ਰਹੀ ਹੈ | ਇਹ ਸੁਣਦੇ ਹੀ ਮਿੰਹਾਸ ਨੇ ਤੁਰੰਤ ਆਪਣੇ ਇਕ ਰਿਸ਼ਤੇਦਾਰ ਨੂੰ ਗਦਈਪੁਰ ਸਥਿਤ ਘਰ ਭੇਜਿਆ | ਜਦੋਂ ਰਿਸ਼ਤੇਦਾਰ ਘਰ ਪਹੁੰਚਿਆ ਤਾਂ ਸਫਆਨ ਦਾ ਸ਼ਰੀਰ ਕਮਰੇ ਵਿਚ ਪੱਖੇ ਨਾਲ ਲਟਕਦਾ ਮਿਲਿਆ | ਇਸ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ | ਮੌਕੇ 'ਤੇ ਪਹੁੰਚੀ ਪੁਲਿਸ ਟੀਮ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਭੇਜ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜਮਸ਼ੇਰ ਖਾਸ 'ਚ ਨਸ਼ਾ ਸਮਗਲਰ ਦੀ ਗੈਰ-ਕਾਨੂੰਨੀ ਉਸਾਰੀ 'ਤੇ ਚੱਲਿਆ ਬੁਲਡੋਜ਼ਰ <br/> ਅਗਲੀ ਖ਼ਬਰ ਅੰਦਰੂਨੀ ਬਾਜ਼ਾਰਾਂ 'ਚ ਦੁਕਾਨਦਾਰਾਂ ਨੇ ਈ-ਰਿਕਸ਼ਿਆਂ ਦਾ ਦਾਖ਼ਲਾ ਕੀਤਾ ਬੰਦ <br/>
Ad Position 24