ਜਮਸ਼ੇਰ ਖ਼ਾਸ, 10 ਮਾਰਚ (ਹਰਵਿੰਦਰ ਕੁਮਾਰ)-ਕਮਿਸ਼ਨਰੇਟ ਪੁਲਿਸ ਜਲੰਧਰ ਨੇ ਪੰਜਾਬ ਸਰਕਾਰ ਵਲੋਂ ਆਰੰਭੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪਿੰਡ ਜਮਸ਼ੇਰ ਖ਼ਾਸ ਵਿਖੇ ਇਕ ਨਸ਼ਾ ਸਮਗਲਰ ਦੀ ਗੈਰ-ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ | ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕÏਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਚੱਲ ਰਹੀ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਅੱਜ ਜਲੰਧਰ ਅਧੀਨ ਆਉਂਦੇ ਜਮਸ਼ੇਰ ਖ਼ਾਸ 'ਚ ਸਿਵਲ ਤੇ ਪੁਲਿਸ ਅਧਿਕਾਰੀਆਂ ਵਲੋਂ ਸਾਂਝੀ ਕਾਰਵਾਈ ਕਰਦਿਆਂ ਹੋਇਆਂ ਇਕ ਬਦਨਾਮ ਨਸ਼ਾ ਤਸਕਰ ਨਾਲ ਸੰਬੰਧਿਤ ਗੈਰ ਕਾਨੂੰਨੀ ਢੰਗ ਨਾਲ ਪੰਚਾਇਤੀ ਜ਼ਮੀਨ 'ਚ ਉਸਾਰੀ ਗਈ ਇਮਾਰਤ ਨੂੰ ਢਾਹ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਹ ਗੈਰ- ਕਾਨੂੰਨੀ ਉਸਾਰੀ ਜੇਮਸ ਉਰਫ਼ ਸਾਬੀ ਪੁੱਤਰ ਟੇਕ ਚੰਦ ਵਾਸੀ ਪਿੰਡ ਜਮਸ਼ੇਰ ਖ਼ਾਸ ਪੱਤੀ ਗਿੱਲਾਂ ਦੀ ਸੀ ਜੋ ਕਿ ਥਾਣਾ ਸਦਰ ਜਲੰਧਰ ਅਧੀਨ ਆਉਂਦਾ ਖੇਤਰ ਸੀ | ਜਿਸ ਖ਼ਿਲਾਫ਼ 16 ਮੁਕੱਦਮੇ ਦਰਜ ਹਨ | ਜਦੋਂ ਇਹ ਕਪੂਰਥਲਾ ਜੇਲ੍ਹ 'ਚ ਬੰਦ ਸੀ ਤਾਂ ਬਿਮਾਰ ਹੋਣ ਕਰਕੇ ਇਲਾਜ ਦÏਰਾਨ ਅੰਮਿ੍ਤਸਰ ਦੇ ਹਸਪਤਾਲ ਵਿਚ 31 ਜਨਵਰੀ 2025 ਨੂੰ ਮÏਤ ਹੋ ਗਈ ਸੀ | ਪਰ ਇਸ ਦੀ ਪਤਨੀ ਸੱਤਿਆ ਦੇਵੀ ਅਤੇ ਇਸ ਦਾ ਪੁੱਤਰ ਕਰਨ ਇਸ ਘਰ 'ਚ ਰਹਿ ਰਹੇ ਸਨ ਅਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ, ਜਿਨ੍ਹਾਂ ਖ਼ਿਲਾਫ਼ ਇਕ- ਇਕ ਮੁਕੱਦਮਾ ਥਾਣਾ ਸਦਰ ਜਲੰਧਰ ਵਿਚ ਦਰਜ ਹੈ | ਇਸ ਮÏਕੇ ਏ. ਡੀ. ਸੀ. ਪੀ.-2 ਹਰਿੰਦਰ ਸਿੰਘ ਗਿੱਲ ਤੇ ਏ. ਡੀ. ਸੀ. ਪੀ. ਜਲੰਧਰ ਛਾਉਣੀ ਸਰਵਣਜੀਤ ਸਿੰਘ ਨੇ ਕਿਹਾ ਕਿ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਕਤ ਅਧਿਕਾਰੀਆਂ ਤੋਂ ਥਾਣਾ ਸਦਰ ਜਲੰਧਰ ਦੇ ਐਸ. ਐਚ. ਓ. ਸੰਜੀਵ ਕੁਮਾਰ ਨੇ ਖ਼ੁਦ ਹਾਜ਼ਰ ਰਹਿ ਕੇ ਭੰਨ ਤੋੜ ਕਰਵਾਈ ਦੀ ਨਿਗਰਾਨੀ ਕੀਤੀ | ਜਮਸ਼ੇਰ ਖ਼ਾਸ 'ਚ ਨਸ਼ੇ ਵਿਰੁੱਧ ਚੱਲੇ ਪੀਲੇ ਪੰਜੇ ਦਾ ਸਥਾਨਕ ਅਤੇ ਇਲਾਕੇ ਦੇ ਲੋਕਾਂ ਵਲੋਂ ਸਵਾਗਤ ਕੀਤਾ |