16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲੋਕਾਂ ਵਲੋਂ ਧੜਾਧੜ ਗੈਸ ਸਿਲੰਡਰਾਂ ਦੀ ਕਰਵਾਈ ਜਾ ਰਹੀ ਬੁਕਿੰਗ ਦੀ ਕੋਸ਼ਿਸ਼ ਕਰਕੇ ਸਰਵਰ ਹੋ ਰਹੇ ਡਾਊਨ <br/>

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ, 10 ਮਾਰਚ (ਚੰਦੀਪ ਭੱਲਾ)-ਅਮਰੀਕਾ-ਇਜ਼ਰਾਈਲ ਦੀ ਈਰਾਨ ਖ਼ਿਲਾਫ਼ ਸ਼ੁਰੂ ਕੀਤੀ ਗਈ ਜੰਗ ਨੂੰ ਲੈ ਕੇ ਜਿੱਥੇ ਦੇਸ਼ ਭਰ 'ਚ ਕੰਮਕਾਜ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਨਾਲ ਹੀ ਲੋਕਾਂ 'ਚ ਰਸੋਈ ਗੈਸ ਦੀ ਕਿੱਲਤ ਆਉਣ ਦੀ ਵੀ ਘਬਰਾਹਟ ਪੈਦਾ ਹੋ ਰਹੀ ਹੈ ਤੇ ਇਸੇ ਚਿੰਤਾ 'ਚ ਕੁਝ ਲੋਕ ਲੋੜ ਤੋਂ ਵਧ ਰਸੋਈ ਗੈਸ ਸਿਲੰਡਰ ਇਕੱਠੇ ਕਰ ਰਹੇ ਹਨ ਤੇ ਅਜਿਹੇ ਲੋਕਾਂ ਵਲੋਂ ਧੜਾਧੜ ਗੈਸ ਸਿਲੰਡਰਾਂ ਦੀ ਬੁਕਿੰਗ ਕਰਵਾਉਣ ਦੀ ਕੋਸ਼ਿਸ਼ ਕਰਨ ਕਰਕੇ ਗੈਸ ਏਜੰਸੀਆਂ ਦੇ ਸਰਵਰ ਵੀ ਡਾਊਨ ਹੋ ਰਹੇ ਹਨ, ਜਿਸ ਕਰਕੇ ਏਜੰਸੀ ਮਾਲਕਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪੈ ਰਿਹਾ ਹੈ | ਇਸ ਸੰਬੰਧੀ ਕੁਝ ਗੈਸ ਏਜੰਸੀ ਮਾਲਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਹੁਣ ਇਕ ਸਿਲੰਡਰ ਦੀ ਬੁਕਿੰਗ ਤੋਂ ਦੂਜੀ ਬੁਕਿੰਗ ਲਈ 25 ਦਿਨ ਦਾ ਸਮਾਂ ਤੈਅ ਕਰ ਦਿੱਤਾ ਗਿਆ ਹੈ ਪਰ ਇਸ ਦੇ ਬਾਅਦ ਵੀ ਜਿਥੇ ਹਰ ਰੋਜ਼ ਗੈਸ ਬੁਕਿੰਗ ਦੇ 100 ਤੋਂ 150 ਫ਼ੋਨ ਆਉਂਦੇ ਸੀ ਹੁਣ ਹਰ ਰੋਜ਼ ਇਨ੍ਹਾਂ ਫੋਨਾਂ ਦੀ ਗਿਣਤੀ 400 ਤੱਕ ਪਹੁੰਚ ਗਈ ਹੈ ਤੇ ਲੋਕ ਆਪਣੀ ਲੋੜ ਤੋਂ ਵੱਧ ਬੁਕਿੰਗ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂ ਕਿ ਉਨ੍ਹਾਂ ਨੂੰ ਚਿੰਤਾ ਹੈ ਕਿ ਆਉਣ ਵਾਲੇ ਸਮੇਂ 'ਚ ਰਸੋਈ ਗੈਸ ਦੀ ਕਾਫ਼ੀ ਕਿੱਲਤ ਆ ਸਕਦੀ ਹੈ | ਗੈਸ ਏਜੰਸੀ ਮਾਲਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਲੋਕਾਂ ਨੂੰ ਸਮਝਾ ਰਹੇ ਹਨ ਤੇ ਨਾਲ ਹੀ ਜਾਗਰੂਕ ਵੀ ਕਰ ਰਹੇ ਹਨ ਇਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਤੇ ਕੇਂਦਰ ਸਰਕਾਰ ਵਲੋਂ ਵੀ ਇਹ ਕਿਹਾ ਗਿਆ ਹੈ ਕਿ ਘਰੇਲੂ ਗੈਸ ਇਸਤੇਮਾਲ ਕਰਨ ਵਾਲਿਆਂ ਨੂੰ ਹੀ ਪਹਿਲ ਦਿੱਤੀ ਜਾਵੇਗੀ ਤੇ ਲੋਕ ਉਸੇ ਤਰ੍ਹਾਂ ਹੀ ਬੁਕਿੰਗ ਕਰਵਾਉਣ, ਜਿਸ ਤਰ੍ਹਾਂ ਪਹਿਲਾਂ ਆਮ ਦਿਨਾਂ 'ਚ ਕਰਵਾਉਂਦੇ ਰਹੇ ਹਨ ਕਿਉਂਕਿ ਧੜਾਧੜ ਬੁਕਿੰਗ ਕਰਕੇ ਸਰਵਰ ਡਾਊਨ ਹੋਣ ਦੀ ਵੀ ਪ੍ਰੇਸ਼ਾਨੀ ਆ ਰਹੀ ਹੈ ਕਿਉਂਕਿ ਲੋਕਾਂ ਵਲੋਂ ਲਗਾਤਾਰ ਬੁਕਿੰਗ ਕਰਵਾਉਣ ਕਰਕੇ ਸਰਵਰ 'ਤੇ ਕਾਫ਼ੀ ਲੋਡ ਪੈ ਰਿਹਾ ਹੈ | ਗੈਸ ਏਜੰਸੀ ਮਾਲਕਾਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਾ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਗੈਸ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ | ਇਨ੍ਹਾਂ ਗੈਸ ਏਜੰਸੀਆਂ ਦੇ ਮਾਲਕਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਇਕ ਉਹ ਇਸ ਸਮੇਂ ਸੰਯਮ ਨਾਲ ਕੰਮ ਲੈਣ ਤੇ ਆਪਣੇ ਸਮੇੇਂ ਅਨੁਸਾਰ ਗੈਸ ਦੀ ਬੁਕਿੰਗ ਕਰਵਾਉਣ ਤਾਂ ਕਿ ਸਰਵਰ 'ਤੇ ਲੋਡ ਨਾ ਪਵੇ ਤੇ ਲੋਕਾਂ ਨੂੰ ਉਨ੍ਹਾਂ ਦੀ ਵਾਰੀ ਅਨੁਸਾਰ ਸਮੇਂ ਸਿਰ ਗੈਸ ਸਿਲੰਡਰਾਂ ਦੀ ਸਪਲਾਈ ਮਿਲਦੀ ਰਹੇ | ਇਹ ਵੀ ਸੁਣਨ ਨੂੰ ਆਇਆ ਹੈ ਕਿ ਕੁੱਝ ਲੋਕ ਜਿਨ੍ਹਾਂ ਕੋਲੋਂ ਬਿਨਾਂ ਕਾਪੀ ਜਾਂ ਨੰਬਰ ਦੇ ਸਿਲੰਡਰ ਹਨ ਉਹ ਕਾਲਾ ਬਾਜ਼ਾਰੀ ਕਰਨ ਵਾਲਿਆਂ ਕੋਲੋਂ ਬਲੈਕ 'ਚ ਸਿਲੰਡਰ ਲੈ ਕੇ ਇਕੱਠੇ ਕਰ ਰਹੇ ਹਨ ਤਾਂ ਕਿ ਉਨ੍ਹਾਂ ਨੂੰ ਬਾਅਦ 'ਚ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ |

Ad Position 22
No active advertisement
ਪਿਛਲੀ ਖ਼ਬਰ ਹੋਲਾ ਮਹੱਲਾ ਦੇ ਸੰਬੰਧ 'ਚ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਕਰਵਾਇਆ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਘਾਟ ਦੇ ਬਾਵਜੂਦ ਖਾਣ-ਪੀਣ ਵਾਲੀਆਂ ਰੇਹੜੀਆਂ 'ਤੇ ਸ਼ਰੇਆਮ ਪ੍ਰਯੋਗ ਕੀਤਾ ਜਾ ਰਿਹਾ ਘਰੇਲੂ ਗੈਸ ਸਿਲੰਡਰ <br/>
Ad Position 24