16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਪੰਜਾਬ ਕਲਾ ਪ੍ਰੀਸ਼ਦ ਨੇ ਕਰਵਾਇਆ ਸਾਹਿਤਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ 10 ਮਾਰਚ (ਹਰਵਿੰਦਰ ਸਿੰਘ ਫੁੱਲ)-ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਪੰਜਾਬ ਦੀ ਨਵ-ਸਿਰਜਣਾ ਲਈ ਹਫ਼ਤਾਵਾਰੀ ਗੋਸ਼ਟੀ 'ਚ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪ੍ਰਸਿੱਧ ਕਥਾਕਾਰ ਬਿੰਦਰ ਬਸਰਾ ਤੇ ਭਗਵੰਤ ਰਸੂਲਪੁਰੀ ਨਾਲ 'ਸਿਰਜਣਾ ਅਤੇ ਸੰਵਾਦ' ਤਹਿਤ ਇਕ ਵਿਚਾਰ ਉਤੇਜਿਤ ਸੰਵਾਦ ਰਚਾਇਆ | ਗੋਸ਼ਟੀ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਗਰੇਵਾਲ ਵਲੋਂ 'ਸਿਰਜਣਾ ਅਤੇ ਸੰਵਾਦ' ਬਾਰੇ ਹਾਜ਼ਰ ਲੇਖਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਸਮ ਦੀਆਂ ਗੋਸ਼ਟੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿਚ ਕੀਤੀਆਂ ਜਾ ਰਹੀਆਂ ਹਨ, ਜਿਸ 'ਚ ਲੇਖਕਾਂ ਨੂੰ ਉਨ੍ਹਾਂ ਦੀਆਂ ਕਹਾਣੀਆਂ ਦੀ ਸਿਰਜਣਾ ਸੰਬੰਧੀ ਵਿਚਾਰ ਜਾਣੇ ਜਾਂਦੇ ਹਨ | ਇਸੇ ਲੜੀ ਤਹਿਤ ਜਲੰਧਰ ਦੇ ਦੋ ਪ੍ਰਸਿੱਧ ਕਥਾਕਾਰ ਬਸਰਾ ਤੇ ਰਸੂਲਪੁਰੀ ਪਾਠਕਾ ਦੇ ਰੁਬਰੂ ਹੋਣਗੇ ਅਤੇ ਦੋ ਪ੍ਰਮੁੱਖ ਆਲੋਚਕ ਡਾ. ਹਰਪ੍ਰੀਤ ਸਿੰਘ ਤੇ ਡਾ. ਅਨੁਰਾਗ ਸ਼ਰਮਾ ਕਹਾਣੀਕਾਰਾਂ ਨੂੰ ਮੁੱਖ ਸਵਾਲ ਕਰਨਗੇ | ਬਿੰਦਰ ਬਸਰਾ ਨੇ ਕਿਹਾ ਕਿ ਕਈ ਕਹਾਣੀਆਂ ਦੇ ਨਿੱਕੇ-ਨਿੱਕੇ ਟੁਕੜਿਆਂ ਦੇ ਸੂਤਰ ਮਿਲਦੇ ਹਨ ਤੇ ਉਹ ਆਪਣੀ ਕਲਪਨਾ ਨਾਲ ਉਸ ਦੁਆਲੇ ਕਹਾਣੀ ਉਸਾਰ ਲੈਂਦੇ ਹਨ | ਉਨ੍ਹਾਂ ਕਿਹਾ ਕਿ ਕਹਾਣੀ ਦੇ ਅੰਤ ਬਾਰੇ ਕਾਫੀ ਸੋਚਦਾ ਹਾਂ, ਨਾਂਅ ਵੀ ਕਹਾਣੀ ਲਿਖਣ ਉਪਰੰਤ ਰੱਖਦਾ ਹਾਂ | ਭਗਵੰਤ ਰਸੂਲਪੁਰੀ ਨੇ ਆਪਣੀਆਂ ਚਰਚਿਤ ਤੇ ਚੋਣਵੀਆਂ ਕਹਾਣੀਆਂ ਦੇ ਪ੍ਰਸੰਗ 'ਚ ਗੱਲ ਕਰਦਿਆਂ ਕਿਹਾ ਕਿ ਸਮਾਜ ਵਿਚ ਜਦੋਂ ਕਦੇ ਮੇਰੇ ਸਾਹਮਣੇ ਕੋਈ ਅਚੰਭੇ ਭਰੀ ਘਟਨਾ ਵਾਪਰਦੀ ਹੈ ਕਹਾਣੀ ਉਸਰਨ ਲੱਗ ਪੈਂਦੀ ਹੈ | ਉਪਰੰਤ ਬਸਰਾ ਨੂੰ ਡਾ. ਹਰਪ੍ਰੀਤ ਸਿੰਘ ਤੇ ਡਾ. ਅਨੁਰਾਗ ਸ਼ਰਮਾ ਨੇ ਰਸੂਲਪੁਰੀ ਨੂੰ ਤਿੱਖੇ ਸਵਾਲ ਪੁੱਛੇ | ਦੋਹਾਂ ਕਹਾਣੀਕਾਰ ਨੇ ਸਵਾਲਾਂ ਦੇ ਜਵਾਬ ਦੇ ਕੇ ਆਪਣਾ ਪੱਖ ਠੋਸ ਤਰੀਕੇ ਨਾਲ ਪੇਸ਼ ਕੀਤਾ | ਲੇਖਕਾਂ ਮੱਖਣ ਮਾਨ, ਕੁਲਦੀਪ ਸਿੰਘ ਬੇਦੀ, ਜਗਦੀਸ਼ ਰਾਣਾ, ਹਰਵਿੰਦਰ ਸਿੰਘ ਰੋਡੇ, ਰਾਕੇਸ਼ ਆਨੰਦ, ਡਾ. ਸ਼ੈਲੇਸ਼, ਸਰਬਜੀਤ ਸਿੰਘ ਆਦਿ ਨੇ ਵੀ ਸਵਾਲ ਪੁੱਛ ਕੇ ਸੰਵਾਦ ਨੂੰ ਅੱਗੇ ਤੋਰਿਆ | ਗੋਸ਼ਟੀ ਵਿਚ ਜਤਿੰਦਰ ਹਾਂਸ, ਅਮਰਜੀਤ ਚਾਹਲ, ਸਤਨਾਮ ਚਾਨਾ, ਪ੍ਰੋ. ਲਾਲ ਬਹਾਦਰ, ਰਜਿੰਦਰ ਬਿਮਲ, ਨਰਿੰਦਰ ਸੱਤੀ, ਕਮਲਜੀਤ ਥਾਬਲਕੇ, ਕੇਸਰ, ਕਾ. ਗੁਰਮੀਤ, ਡਾ. ਰਾਮ ਮੂਰਤੀ, ਮਦਨ ਲਾਲ ਤੇ ਹੋਰਨਾਂ ਨੇ ਹਾਜ਼ਰੀ ਭਰੀ |

Ad Position 22
No active advertisement
ਪਿਛਲੀ ਖ਼ਬਰ ਡਾ. ਚੀਮਾ ਨੇ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੇ ਨਵੇਂ ਚੁਣੇ ਪ੍ਰਧਾਨ ਕੰਵਲਜੀਤ ਸਿੰਘ ਉਬਰਾਏ ਨੂੰ ਦਿੱਤੀ ਵਧਾਈ <br/>... ਅਗਲੀ ਖ਼ਬਰ ਦੇਣੀਆਂ ਤਾਂ ਨੌਕਰੀਆਂ ਦਿਓ, ਐਸ.ਸੀ. ਤੇ ਜਨਰਲ 'ਚ ਪਾੜਾ ਨਾ ਪਾਓ-ਰਾਮ ਸਿੰਘ <br/>
Ad Position 24