16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਜੋਤੀ ਨਗਰ ਡੰਪ 'ਤੇ ਮਲਬਾ ਸੁੱਟਣ ਵਾਲੇ ਠੇਕੇਦਾਰ ਨੂੰ 2 ਲੱਖ ਜੁਰਮਾਨਾ

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ, 10 ਮਾਰਚ (ਸ਼ਿਵ)-ਨਗਰ ਨਿਗਮ ਦਾ ਕੂੜਾ ਚੁੱਕਣ ਦੇ ਕੰਮ ਕਰਨ ਵਾਲੇ ਠੇਕੇਦਾਰ ਵਲੋਂ ਕਿਸੇ ਜਗ੍ਹਾਂ ਤੋਂ ਮਲਬਾ ਲਿਆ ਕੇ ਬੀਤੀ ਰਾਤ ਜੋਤੀ ਨਗਰ ਡੰਪ 'ਤੇ ਸੁੱਟਣ ਤੇ ਉਸ ਨੂੰ ਹੀ ਤੋਲ ਕੇ ਨਿਗਮ ਤੋਂ ਬਿੱਲ ਲੈਣ ਦੇ ਮਾਮਲੇ 'ਚ ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਕਾਰਵਾਈ ਕਰਦੇ ਹੋਏ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਸੰਬੰਧਿਤ ਠੇਕੇਦਾਰ ਨੂੰ 2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ | ਮੇਅਰ ਵਨੀਤ ਧੀਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਠੇਕੇਦਾਰ ਦਾ ਟਰੈਕਟਰ ਟਰਾਲੀ ਵਲੋਂ ਕਿਸੇ ਨਿੱਜੀ ਥਾਂ ਤੋਂ ਮਲਬਾ ਲਿਆ ਕੇ ਜੋਤੀ ਨਗਰ ਡੰਪ 'ਤੇ ਸੁੱਟ ਦਿੱਤਾ ਸੀ | ਨਗਰ ਨਿਗਮ ਦੇ ਸਿਹਤ ਅਫ਼ਸਰ ਡਾ. ਸ੍ਰੀ ਕ੍ਰਿਸ਼ਨ ਸ਼ਰਮਾ ਨੇ ਰਾਤ ਨੂੰ ਇਸ ਕੰਪਨੀ ਦੀ ਟਰੈਕਟਰ ਟਰਾਲੀ ਨੂੰ ਮਲਬਾ ਸੁੱਟਦੇ ਫੜਿਆ ਸੀ | ਉਨਾਂ ਇਸ ਮਾਮਲੇ 'ਚ ਠੇਕੇਦਾਰ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਧਿਆਨ ਵਿਚ ਲਿਆ ਕੇ 2 ਲੱਖ ਜੁਰਮਾਨਾ ਲਗਾਉਣ ਲਈ ਕਹਿ ਦਿੱਤਾ ਹੈ ਤੇ ਨਾਲ ਹੀ ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ, ਜਿਸ 'ਚ ਕਿਹਾ ਜਾਵੇਗਾ ਕਿ ਜੇਕਰ ਇਹ ਮਾਮਲਾ ਦੁਬਾਰਾ ਆਇਆ ਤਾਂ ਉਸ ਠੇਕੇਦਾਰ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਾਂ ਦੀ ਦੇਰੀ ਨੂੰ ਲੈ ਕੇ ਸੇਵਾਮੁਕਤ ਮੁਲਾਜ਼ਮਾਂ ਵਲੋਂ ਮੇਅਰ ਨਾਲ ਮੁਲਾਕਾਤ <br/> ਅਗਲੀ ਖ਼ਬਰ ਜਥੇਦਾਰ ਸੁਰਜੀਤ ਸਿੰਘ ਚੀਮਾ ਦੇ ਅੰਤਿਮ ਸੰਸਕਾਰ ਮੌਕੇ ਪੁੱਜੀਆਂ ਅਹਿਮ ਸ਼ਖ਼ਸੀਅਤਾਂ <br/>
Ad Position 24