ਜਲੰਧਰ, 10 ਮਾਰਚ (ਸ਼ਿਵ)-ਮਿਥੇ ਹੋਏ ਏਜੰਡੇ ਅਨੁਸਾਰ ਰਿਟਾਇਰਡ ਮਿਊਾਸਪਲ ਇੰਪਲਾਈਜ਼ ਐਸੋਸੀਏਸ਼ਨ ਦੀ ਨਗਰ ਨਿਗਮ 'ਚ ਹੋਈ ਮੀਟਿੰਗ ਪ੍ਰਧਾਨ ਜਵਾਹਰ ਲਾਲ ਸਿੱਧੂ ਦੀ ਪ੍ਰਧਾਨਗੀ ਵਿਚ ਹੋਈ | ਮੈਂਬਰਾਂ ਨੇ ਡੀ. ਸੀ. ਐਫ. ਏ. ਤੇ ਡੀ. ਸੀ. ਐਲ. ਏ. ਦੇ ਟਾਲਮਟੋਲ ਵਤੀਰੇ ਕਰਕੇ ਰੋਸ ਜ਼ਾਹਿਰ ਕੀਤਾ | ਵਧੇ ਸਕੇਲਾਂ ਕਾਰਨ ਅਨੁਸਾਰ ਗਰੈਚੁਟੀ, ਪੈਨਸ਼ਨਾਂ ਤੇ ਹੋਰ ਭੁਗਤਾਨਾਂ ਵਿਚ ਦੇਰੀ ਨੂੰ ਲੈ ਕੇ ਮੇਅਰ ਵਨੀਤ ਧੀਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਨੇ ਸੰਯੁਕਤ ਕਮਿਸ਼ਨਰ ਸੁਮਨਦੀਪ ਕੌਰ ਨੂੰ ਪੈਨਸ਼ਨਰਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ ਹਦਾਇਤ ਦਿੱਤੀ | ਇਸ ਮੌਕੇ ਰਜਿੰਦਰ ਸ਼ਰਮਾ ਤੇ ਹੋਰ ਵੀ ਹਾਜ਼ਰ ਸਨ | ਓਧਰ ਅੱਜ ਚੁਣੇ ਗਏ ਅਹੁਦੇਦਾਰਾਂ 'ਚ ਚੇਅਰਮੈਨ ਨਰਿੰਦਰ ਸਿੰਘ ਢੀਂਗਰਾ, ਉਪ ਚੇਅਰਮੈਨ ਜਗਮੋਹਨ ਸਿੰਘ ਕੋਹਲੀ, ਮੁੱਖ ਸਰਪ੍ਰਸਤ ਸੁਰੇਸ਼ ਕੁਮਾਰ ਭਗਤ, ਪ੍ਰਧਾਨ ਜਵਾਹਰ ਲਾਲ ਸਿੱਧੂ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਗੁਰਕੀਰਤ ਸਿੰਘ, ਜਨਰਲ ਸਕੱਤਰ ਜੁਗਲ ਸੂਰੀ, ਸਕੱਤਰ ਅਜੀਤ ਸ਼ਰਮਾ, ਪੈੱ੍ਰਸ ਸਕੱਤਰ ਅਮਰੀਕ ਸਿੰਘ, ਖ਼ਜ਼ਾਨਚੀ ਹਰਚਰਨ ਸਿੰਘ ਚਾਵਲਾ, ਕਾਨੂੰਨੀ ਸਲਾਹਕਾਰ ਰਜਿੰਦਰ ਕੁਮਾਰ ਸ਼ਰਮਾ ਸ਼ਾਮਿਲ ਸਨ |