16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਕੋਰਮ ਨਾ ਪੂਰਾ ਹੋਣ ਕਰਕੇ ਰੁੜਕਾ ਤੇ ਫਿਲੌਰ ਦੇ ਚੇਅਰਮੈਨਾਂ ਦੀ ਚੋਣ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 11-03-2026
ਫਿਲੌਰ, 10 ਮਾਰਚ (ਵਿਪਨ ਗੈਰੀ)-ਸਥਾਨਕ ਬੀ. ਡੀ. ਪੀ. ਓ. ਦਫ਼ਤਰ ਵਿਖੇ ਬਲਾਕ ਸੰਮਤੀ ਦੇ ਚੇਅਰਮੈਨ ਚੁਣਨ ਲਈ ਚੋਣ ਰੱਖੀ ਗਈ ਸੀ, ਜਿਸ ਵਿਚ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਚੋਣ ਪ੍ਰੀਕਿਰਿਆਂ ਲਈ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਆਪਣੇ ਚੁਣੇ ਹੋਏ ਬਲਾਕ ਸੰਮਤੀ ਮੈਂਬਰਾਂ ਨੂੰ ਨਾਲ ਲੈ ਕੇ ਚੋਣ ਪ੍ਰਕਿਰਿਆ ਲਈ ਪੁੱਜੇ | ਇਸ ਤੋਂ ਇਲਾਵਾ ਹੋਰ ਉਮੀਦਵਾਰ ਵੀ ਪੁੱਜੇ ਅਤੇ ਸਭ ਤੋਂ ਵੱਧ ਉਮੀਦਵਾਰ ਜਿੱਤਣ ਦਾ ਦਾਅਵਾ ਕਰਨ ਵਾਲੇ ਬਸਪਾ ਦੀ ਟੀਮ ਵੀ ਪੁੱਜੀ ਪਰ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਆਪਣੀ ਟੀਮ ਸਮੇਤ ਚੋਣ ਲਈ ਚੋਣ ਰੂਮ 'ਚ ਡਟੇ ਰਹੇ ਪਰ ਹੋਰ ਕੋਈ ਵੀ ਉਮੀਦਵਾਰ ਨਹੀਂ ਪੁੱਜਾ, ਜਿਸ ਕਾਰਨ ਕੋਰਮ ਨਾ ਪੂਰਾ ਹੋਣ ਕਰਕੇ ਚੋਣ ਮੁਲਤਵੀ ਕਰ ਦਿੱਤੀ ਗਈ, ਜਿਸ ਸੰਬੰਧੀ ਐਸ. ਡੀ. ਐਮ. ਫਿਲੌਰ ਨੇ ਦੱਸਿਆ ਕਿ ਹੁਣ ਮੁੜ ਚੋਣ ਪ੍ਰਕਿਰਿਆ 12 ਮਾਰਚ ਨੂੰ ਸਵੇਰੇ 9:15 ਮਿੰਟ 'ਤੇ ਹੋਵੇਗੀ | ਇਸੇ ਤਰ੍ਹਾਂ ਰੁੜਕਾ ਕਲਾ 'ਚ ਵੀ ਕੋਰਮ ਪੂਰਾ ਨਾ ਹੋਣ ਕਰਕੇ ਚੋਣ ਮੁਲਤਵੀ ਕਰ ਦਿੱਤੀ ਤੇ ਉਥੇ ਵੀ ਚੋਣ ਪ੍ਰਕਿਰਿਆ 11 ਮਾਰਚ ਨੂੰ 1:30 ਮਿੰਟ 'ਤੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਦੀ ਪ੍ਰ੍ਰਸਤਾਵਿਤ ਪੰਜਾਬ ਫੇਰੀ ਨੂੰ ਲੈ ਕੇ ਦਲ ਖ਼ਾਲਸਾ ਨੇ ਭਲਕੇ ਜਲੰਧਰ 'ਚ ਸੱਦਿਆ ਪੰਥਕ ਸੰਮੇਲਨ <br/> ਅਗਲੀ ਖ਼ਬਰ ਪੰਜਾਬ ਦੇ ਦਿਵਿਆਂਗ ਐਕਸ਼ਨ ਕਮੇਟੀ ਨੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੂੰ ਦਿੱਤਾ ਮੰਗ-ਪੱਤਰ <br/>
Ad Position 24