ਮਹਿਤਪੁਰ, 10 ਮਾਰਚ (ਲਖਵਿੰਦਰ ਸਿੰਘ)-ਬੀ. ਕੇ. ਯੂ. ਦੁਆਬਾ ਮਹਿਤਪੁਰ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂੰ ਨੇ ਦੱਸਿਆ ਕਿ ਗੰਨਾ ਮਿੱਲ ਨਕੋਦਰ 'ਚ ਕਿਸਾਨਾਂ ਦਾ ਭਾਰੀ ਇਕੱਠ ਹੋਇਆ ਤੇ ਮਿੱਲ ਦੇ ਜਰਨਲ ਮੈਨੇਜਰ ਨੂੰ ਮੰਗ-ਪੱਤਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਇਸ ਵਾਰ ਗੰਨੇ ਦੀ ਫ਼ਸਲ ਦਾ ਝਾੜ ਘੱਟ ਨਿਕਲਿਆ ਹੈ, ਨਕਦੋਰ ਗੰਨਾਂ ਮਿੱਲ ਵਲੋਂ ਕਾਸ਼ਤਕਾਰਾਂ ਤੋਂ ਗੰਨਾ ਪੂਰਾ ਨਾ ਹੋਣ 'ਤੇ ਜੋ ਪਹਿਲਾ ਪ੍ਰਤੀ ਕੁਇੰਟਲ 15 ਰੁਪਏ ਕੱਟੇ ਜਾਦੇ ਸਨ | ਇਸ ਵਾਰ 41.60 ਰੁਪਏ ਕੱਟੇ ਗਏ ਹਨ, ਜੋ ਕਿ ਕਿਸਾਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਗ ਹੈ ਕਿ ਜੋ ਪਹਿਲਾਂ 15 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੱਟੇ ਜਾਂਦੇ ਸਨ | ਉਸੇ ਤਰ੍ਹਾਂ ਹੀ ਪੈਸੇ ਕੱਟੁ ਜਾਣ | ਸਰਕਾਰ ਨੇ 15 ਰੁਪਏ ਤੋਂ ਵੱਧ ਕੱਟਣੇ ਹਨ ਤਾਂ ਕਿਸਾਨਾਂ ਦੇ ਸਾਰੇ ਗੰਨੇ ਦੀ ਅਦਾਇਗੀ 15 ਦਿਨਾਂ 'ਚ ਕੀਤੀ ਜਾਵੇ ਤੇ ਕਟੌਤੀ ਦਾ ਪਿਛਲਾ ਬਕਾਇਆ ਵੀ ਕਿਸਾਨਾਂ ਦੇ ਖਾਤਿਆਂ 'ਚ ਪਾਇਆ ਜਾਵੇ | ਇਸ ਮੌਕੇ ਗੁਰਚੇਤਨ ਸਿੰਘ ਤੱਖਰ, ਨਰਿੰਦਰ ਸਿੰਘ ਉਧੋਵਾਲ, ਰਾਜਪਾਲ ਸਿੰਘ, ਬਲਬੀਰ ਸਿੰਘ, ਗੁਰਪਾਲ ਸਿੰਘ, ਕਲਬੀਰ ਸਿੰਘ, ਜਥੇਦਾਰ ਤਰਸੇਮ ਸਿੰਘ ਲਿੱਤਰਾਂ, ਜਗੀਰ ਸਿੰਘ, ਬਲਜੀਤ ਸਿੰਘ, ਗੁਰਨਾਮ ਸਿੰਘ, ਗੁਰਦੇਵ ਸਿੰਘ, ਹਰਦਰਸ਼ਨ ਸਿੰਘ, ਗੁਰਦਿਆਲ ਸਿੰਘ, ਮੋਹਣ ਸਿੰਘ, ਮਲਕੀਤ ਸਿੰਘ, ਹੀਰਾ ਸਿੰਘ, ਦਵਿੰਦਰ ਸਿੰਘ, ਪਾਲ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ ਅਕਬਰਪੁਰ, ਹਰੀ ਸਿੰਘ ਤੇ ਮਲਕੀਤ ਸਿੰਘ ਹਾਜ਼ਰ ਸਨ |