16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਖੇਡ ਮੇਲਾ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 11-03-2026
ਨਕੋਦਰ, 10 ਮਾਰਚ (ਗੁਰਵਿੰਦਰ ਸਿੰਘ)-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦਾ ਸਾਲਾਨਾ ਖੇਡ ਮੇਲਾ ਕਾਲਜ ਇੰਚਾਰਜ ਸ੍ਰੀਮਤੀ ਪੂਜਾ ਸੁਖੇਜਾ ਦੀ ਅਗਵਾਈ ਅਤੇ ਸਰੀਰਕ ਸਿੱਖਿਆ ਵਿਭਾਗ ਦੇ ਇੰਚਾਰਜ ਸ੍ਰੀਮਤੀ ਪਰਦੀਪ ਕÏਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਕਰਵਾਇਆ, ਜਿਸ ਵਿਚ ਵਿਦਿਆਰਥੀਆਂ ਨੇ ਬੈਡਮਿੰਟਨ, ਟੇਬਲ ਟੇਨਿਸ, ਸ਼ਤਰੰਜ, ਰੱਸਾਕਸ਼ੀ, ਅੜਿਕਾ ਦੋੜ, ਲੰਬੀ ਛਾਲ, ਗੋਲਾ ਸੁਟਣਾ, ਲੇਮਨ ਰੇਸ, ਥ੍ਰੀ-ਲੈਗ ਦੌੜ, ਰੱਸੀ ਟੱਪਣ ਭਾਗ ਲਿਆ ਅਤੇ ਜੋਸ਼ ਤੇ ਉਤਸਾਹ ਨਾਲ ਪ੍ਰਦਰਸ਼ਨ ਕੀਤਾ | ਇਸ ਤੋਂ ਇਲਾਵਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੇ ਮਿਊਜਿਕਲ ਚੇਅਰ ਦੇ ਕੰਪੀਟੀਸ਼ਨ ਵਿਚ ਭਾਗ ਲਿਆ | ਮੇਲੇ ਦੇ ਉਦਘਾਟਨੀ ਸਮਾਗਮ ਵਿਚ ਦੀਪਕ ਸ਼ਰਮਾ ਸੰਗਠਨ ਮੰਤਰੀ ਖੇਡ ਭਾਰਤੀ ਪੰਜਾਬ ਤੇ ਸਾਹਿਲ ਚੋਪੜਾ ਕਾਰਜਕਾਰੀ ਮੰਤਰੀ ਖੇਡ ਭਾਰਤੀ ਪੰਜਾਬ ਨੇ ਵਿਦੇਸ਼ ਮਹਿਮਾਨ ਦੇ ਤੌਰ 'ਤੇ ਭਾਗ ਲਿਆ ਅਤੇ ਝੰਡਾ ਲਹਿਰਾਉਣ ਉਪਰੰਤ ਖੇਡਾਂ ਆਰੰਭ ਕਰਨ ਦੀ ਘੋਸ਼ਣਾ ਕੀਤੀ | ਦੀਪਕ ਸ਼ਰਮਾ ਨੇ ਆਪਣੇ ਭਾਸ਼ਨ 'ਚ ਨਸ਼ਿਆ ਤੋਂ ਦੂਰ ਰਹਿਣ, ਖੇਡਾਂ ਨੂੰ ਅਪਣਾ ਕੇ ਸਰੀਰ ਨੂੰ ਸਿਹਤਮੰਦ ਰੱਖਣ 'ਤੇ ਜ਼ੋਰ ਦਿੱਤਾ | ਖੇਡ ਮੇਲੇ 'ਚ ਪਿ੍ੰਸੀਪਲ ਰੁਪਿੰਦਰ ਰੰਧਾਵਾ ਤੇ ਅਰਜੁਨਾ ਭੱਲਾ ਅਤੇ ਸੁੱਖਪਾਲ ਸਿੰਘ ਬਾਲੀਵੁੱਡ ਤੇ ਪੰਜਾਬੀ ਫਿਲਮ ਜਗਤ ਦੀਆਂ ਉੱਘੀਆ ਹਸਤੀਆਂ ਨੇ ਸਮਾਗਮ 'ਚ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਬੱਚਿਆਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ | ਸ੍ਰੀਮਤੀ ਪੂਜਾ ਸੁਖੇਜਾ ਨੇ ਆਏ ਹੋਏ ਮੁੱਖ ਤੇ ਵਿਸ਼ੇਸ਼ ਮਹਿਮਾਨ ਦਾ ਸਾਲਾਨਾ ਖੇਡ ਮੇਲੇ 'ਚ ਸ਼ਿਰਕਤ ਕਰਨ ਲਈ ਸਵਾਗਤ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਵਿਚ ਭਾਵੇ ਖੇਡ ਮੈਦਾਨਾਂ ਦੀ ਕਮੀ ਹੈ ਪਰ ਫਿਰ ਦੀ ਸੰਸਥਾ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ | ਜਿੱਤੇ ਹੋਏ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਮੰਚ ਸੰਚਾਨਲ ਦੀ ਭੂਮਿਕਾ ਹਰਸਿਮਰਨ ਸਿੰਘ ਨੇ ਨਿਭਾਈ | ਇਸ ਮੌਕੇ ਸਮੂਹ ਟੀਚਿੰਗ, ਨਾਨ ਟੀਚਿੰਗ ਸਟਾਫ਼ ਤੇ ਵੱਡੀ ਗਿਣਤੀ 'ਚ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਜਨਰਲ ਮੈਨੇਜਰ ਨੂੰ ਦਿੱਤਾ ਮੰਗ ਪੱੱਤਰ <br/> ਅਗਲੀ ਖ਼ਬਰ ਅਮਿਤ ਸ਼ਾਹ ਦੀ ਪ੍ਰ੍ਰਸਤਾਵਿਤ ਪੰਜਾਬ ਫੇਰੀ ਨੂੰ ਲੈ ਕੇ ਦਲ ਖ਼ਾਲਸਾ ਨੇ ਭਲਕੇ ਜਲੰਧਰ 'ਚ ਸੱਦਿਆ ਪੰਥਕ ਸੰਮੇਲਨ <br/>
Ad Position 24