16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਰਕਾਰ ਮੌਕੇ ਪ੍ਰਦਾਨ ਕਰੇ ਤਾਂ ਪੰਜਾਬ ਆਪਣੇ ਪੈਰਾਂ 'ਤੇ ਆਪ ਖਲੋਅ ਸਕਦਾ-ਚੰਨੀ <br/>

Ad Position 21
No active advertisement
ਅਜੀਤ ਡੈਸਕ 11-03-2026
ਲੋਹੀਆਂ ਖਾਸ, 10 ਮਾਰਚ (ਪ. ਪ. ਰਾਹੀਂ)-ਜੇਕਰ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਵਧੀਆ ਸ਼ਾਂਤ ਮਾਹੌਲ ਸਮੇਤ ਹਰ ਤਰ੍ਹਾਂ ਦੇ ਮੌਕੇ ਪ੍ਰਦਾਨ ਕਰੇ ਤਾਂ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਅਤੇ ਉਹ ਖੁਦ ਆਪਣੇ ਵੱਡੇ ਵੱਡੇ ਕਾਰੋਬਾਰ ਖੋਲ੍ਹ ਲੈਣਗੇ, ਜਿਸ ਨਾਲ ਜਿਥੇ ਸਾਡੇ ਪੰਜਾਬੀਆਂ ਦੀ ਤਰੱਕੀ ਹੋਵੇਗੀ ਉਥੇ ਤੇ ਪੰਜਾਬ ਵੀ ਮੁੜ ਆਪਣੇ ਪੈਰਾਂ 'ਤੇ ਖਲੋਅ ਸਕਦਾ ਹੈ | ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਬਲਾਕ ਲੋਹੀਆਂ ਦੇ ਪਿੰਡ ਸਿੱਧੂਪੁਰ ਵਿਖੇ ਸਵ: ਦਵਿੰਦਰ ਸਿੰਘ ਜੰਮੂ ਦੇ ਜੰਮੂ ਪਰਿਵਾਰ ਵਲੋਂ ਆਰੰਭ ਕੀਤੇ 'ਜੰਮੂ ਕੋਲਡ ਸਟੋਰ' ਦੀ ਫੀਤਾ ਕੱਟ ਕੇ ਕੀਤੇ ਸ਼ੁੱਭ ਉਦਘਾਟਨ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਮੌਕੇ ਜੰਮੂ ਕੋਲਡ ਸਟੋਰ ਦੇ ਐੱਮ. ਡੀ. ਹਿੰਮਤ ਸਿੰਘ ਜੰਮੂ, ਐੱਮ. ਡੀ. ਭੁਪਿੰਦਰ ਸਿੰਘ ਜੰਮੂ, ਐੱਮ. ਡੀ. ਅਵਤਾਰ ਸਿੰਘ ਜੰਮੂ ਵਲੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਹਲਕਾ ਨਕੋਦਰ ਤੋਂ ਕਾਂਗਰਸ ਦੇ ਇੰਚਾਰਜ ਨਵਜੋਤ ਸਿੰਘ ਦਾਹੀਆ ਤੇ ਅਸ਼ਵਿੰਦਰ ਸਿੰਘ ਨੀਟੂ ਸਾ. ਚੇਅਰਮੈਨ ਸ਼ੂਗਰ ਮਿੱਲ ਨਕੋਦਰ ਦਾ ਦੁਸ਼ਾਲਿਆਂ ਨਾਲ ਸਨਮਾਨ ਤੇ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਜੰਮੂ ਪਰਿਵਾਰ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ, ਉਪਰੰਤ ਪੰਥ ਪ੍ਰਸਿੱਧ ਇੰਟਰਨੈਸ਼ਨਲ ਢਾਡੀ ਪ੍ਰਚਾਰਕ ਭਾਈ ਮੇਜਰ ਸਿੰਘ ਖਾਲਸਾ ਦੇ ਜਥੇ ਨੇ ਨਿਹਾਲ ਕੀਤਾ | ਇਸ ਮੌਕੇ ਇੰਚਾਰਜ ਨਵਜੋਤ ਸਿੰਘ ਦਾਹੀਆ, ਦਲਜੀਤ ਸਿੰਘ ਗੱਟੀ ਸਾ. ਮੈਂਬਰ ਜਿਲ੍ਹਾ ਪ੍ਰੀਸ਼ਦ ਅਤੇ ਮਾ. ਰਣਜੀਤ ਸਿੰਘ ਰਾਣਾ ਖਾਲੇਵਾਲ ਨੇ ਸੰਬੋਧਨ ਕਰਦਿਆਂ ਜੰਮੂ ਪਰਿਵਾਰ ਨੂੰ ਵਧਾਈ ਪੇਸ਼ ਕੀਤੀ | ਸਮਾਗਮ ਦੌਰਾਨ ਲੋਹੀਆਂ ਬਲਾਕ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਜੱਕੋਪੁਰ ਮੈਂਬਰ ਜਿਲ੍ਹਾ ਪ੍ਰੀਸ਼ਦ, ਸਾ. ਵਾਈਸ ਚੇਅਰਮੈਨ ਅਵਤਾਰ ਸਿੰਘ ਰਾਮਪੁਰ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਪਵਨ ਗਾਂਧੀ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਮੀਤ ਪ੍ਰਧਾਨ ਗੁਰਬੀਰ ਸਿੰਘ ਕੰਗ, ਕੌਂਸਲਰ ਗੁਰਜੀਤ ਸਿੰਘ ਕੰਗ, ਅਵਤਾਰ ਸਿੰਘ ਕਰਾ, ਵਿਵੇਕ ਸ਼ਰਮਾ, ਨੰਬਰਦਾਰ ਯੂਨੀਅਨ ਦੇ ਮੀਤ ਪ੍ਰਧਾਨ ਹਰਨੇਕ ਸਿੰਘ ਜੋਸਨ ਸਿੱਧੂਪੁਰ, ਸਰਪੰਚ ਆਗੂ ਯਾਦਵਿੰਦਰ ਸਿੰਘ ਸਾਬਾ ਜੋਸਨ ਸਿੱਧੂਪੁਰ, ਡੀ. ਟੀ. ਐੱਫ਼. ਪ੍ਰਧਾਨ ਕੁਲਵਿੰਦਰ ਸਿੰਘ ਜੋਸਨ, ਬਲਦੇਵ ਸਿੰਘ ਜੋਸਨ, ਗੁਰਚਰਨ ਸਿੰਘ ਸਫ਼ਰੀ, ਕੁਲਜੀਤ ਸਿੰਘ ਫੌਜੀ, ਸਵਰਨ ਸਿੰਘ ਫੌਜੀ, ਸੁਰਜੀਤ ਸਿੰਘ, ਗੁਰਦੀਪ ਸਿੰਘ, ਮੁਖਤਿਆਰ ਮੁਹੰਮਦ, ਸਰਪੰਚ ਜਗਤਾਰ ਸਿੰਘ ਸਰਦਾਰਵਾਲਾ, ਰੂਬਲਪ੍ਰੀਤ ਸਿੰਘ ਨੰਢਾ ਸਾਬੂਵਾਲ, ਅਵਤਾਰ ਸਿੰਘ ਰੱਬ, ਡਾ. ਜਗਤਾਰ ਸਿੰਘ ਚੰਦੀ, ਸਰਪੰਚ ਇੰਦਰਜੀਤ ਸਿੰਘ ਹਰੀਪੁਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਤਾਲਵਾਲਾ ਸਾਹਿਬ ਵਿਖੇ 11ਵਾਂ ਸਾਲਾਨਾ ਸਮੂਹਿਕ ਆਨੰਦ ਕਾਰਜ ਸਮਾਗਮ ਆਯੋਜਿਤ <br/> ਅਗਲੀ ਖ਼ਬਰ ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ <br/>
Ad Position 24