ਕਿਸ਼ਨਗੜ੍ਹ, 10 ਮਾਰਚ (ਹੁਸਨ ਲਾਲ)-ਬੀਤੇ ਦਿਨ ਗੁਰਦੁਆਰਾ ਤਾਲਵਾਲਾ ਸਾਹਿਬ ਯਾਦਗਾਰੀ ਸ੍ਰੀ ਗੁਰੂ ਹਰਿਰਾਇ ਸਾਹਿਬ (ਪਾਤਸ਼ਾਹੀ ਸੱਤਵੀਂ) ਰਾਏਪੁਰ ਰਸੂਲਪੁਰ ਵਿਖੇ ਸਮੂਹ ਨਗਰ ਵਾਸੀਆਂ, ਐਨ. ਆਰ. ਆਈਜ਼ ਭਰਾਵਾਂ, ਉਕਤ ਗੁਰੂ ਘਰ ਪ੍ਰਬੰਧਕ ਕਮੇਟੀ ਤੇ ਸ੍ਰੀ ਗੁਰੂ ਹਰਿਰਾਏ ਸੇਵਕ ਦਲ ਆਦਿ ਸਭ ਦੇ ਸਾਂਝੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ 9 ਲੜਕੀਆਂ ਦੇ ਸਮੂਹਿਕ 11ਵਾਂ ਸਾਲਾਨਾ ਅਨੰਦ ਕਾਰਜ ਸਮਾਗਮ ਸੰਪੂਰਨ ਗੁਰ ਮਰਿਆਦਾ ਅਨੁਸਾਰ ਆਯੋਜਿਤ ਕਰਵਾਏ ਗਏ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਵਲੋਂ ਇਲਾਹੀ ਰੱਬੀ ਬਾਣੀ ਦੇ ਮਨੋਹਰ ਸ਼ਬਦ ਕੀਰਤਨ ਕੀਤੇ ਸਰਵਣ ਕਰਵਾਏ ਗਏ | ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਮੂਹਿਕ ਆਨੰਦ ਕਾਰਜ 'ਚ ਵਿਆਹ ਵਾਲੇ ਪਰਿਵਾਰਾਂ ਤੇ ਉਨ੍ਹਾਂ ਦੇ ਸਕੇ ਸੰਬੰਧੀਆਂ ਨੂੰ ਸ਼ੁਭ ਅਨੰਦ ਕਾਰਜ ਦੀ ਵਧਾਈ ਦਿੰਦਿਆਂ ਪ੍ਰਧਾਨ ਬੀਬੀ ਤੇਜਵੰਤ ਕੌਰ, ਜਥੇ. ਮਨਜੀਤ ਸਿੰਘ, ਜਥੇ. ਸੁਖਜਿੰਦਰ ਸਿੰਘ ਸੁੱਖਾ, ਸਾਬਕਾ ਸਰਪੰਚ ਅਵਤਾਰ ਸਿੰਘ ਹੋਠੀ, ਬਲਵੀਰ ਸਿੰਘ ਬਿੱਲੂ ਸਿੰਘਾਪੁਰੀਆ, ਜਥੇ. ਰਣਜੀਤ ਸਿੰਘ ਰਾਣਾ, ਗਿਆਨੀ ਹਰਜਿੰਦਰ ਸਿੰਘ, ਭਾਈ ਅਮਰੀਕ ਸਿੰਘ ਖਾਲਸਾ, ਗਿਆਨੀ ਇੰਦਰਜੀਤ ਸਿੰਘ ਆਦਿ ਸਾਰਿਆਂ ਵਲੋਂ ਸਾਂਝੇ ਤੌਰ 'ਤੇ ਆਖਿਆ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਆਨੰਦ ਕਾਰਜਾਂ 'ਚ ਬਣਦਾ ਸਹਿਯੋਗ ਪਾਉਣਾ ਦੁਨੀਆਂ ਦੇ ਸਰਬੋਤਮ ਦਾਨਾ 'ਚੋਂ ਇਕ ਹੈ | ਆਨੰਦ ਕਾਰਜ ਦੀ ਰਸਮ ਸੰਪੂਰਨ ਹੋਣ 'ਤੇ ਗੁਰੂ ਘਰ ਪ੍ਰਬੰਧਕ ਕਮੇਟੀ ਵਲੋਂ ਸਾਰੇ ਵਿਆਹੁਤਾ ਜੋੜਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਤੇ ਗੁਰੂਘਰ ਦੀ ਪ੍ਰਤਿਮਾ ਵਾਲੀ ਤਸਵੀਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਸਾਰੇ ਵਿਆਹੁਤਾ ਜੋੜਿਆਂ ਨੂੰ ਗ੍ਰਹਿਸਤ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਲਈ ਸਮਰੱਥਾ ਮੁਤਾਬਿਕ ਲੋੜੀਂਦਾ ਘਰੇਲੂ ਸਾਮਾਨ ਵੀ ਦਿੱਤਾ | ਇਸ ਮੌਕੇ ਬਲਦੇਵ ਸਿੰਘ ਹੋਠੀ ਜੇ. ਈ., ਅਮਰਜੀਤ ਸਿੰਘ ਹੋਠੀ, ਦਲਜੀਤ ਸਿੰਘ ਸ਼ਾਹ, ਅਵਤਾਰ ਸਿੰਘ ਕਨੇਡਾ, ਹਰਬੰਸ ਸਿੰਘ ਹੋਠੀ ਕਨੇਡਾ, ਜਸਵੀਰ ਸਿੰਘ, ਗੁਰਚੇਤਨ ਸਿੰਘ, ਅਮਨਦੀਪ ਸਿੰਘ, ਗੁਰਦਾਵਰ ਸਿੰਘ, ਉਦੇਵੀਰ ਸਿੰਘ, ਗੁਰਜੀਤ ਸਿੰਘ, ਸਤਵੰਤ ਸਿੰਘ, ਨੰਬਰਦਾਰ ਗੁਰਪ੍ਰੀਤ ਸਿੰਘ ਪੀਤਾ, ਸੁਰਜੀਤ ਸਿੰਘ ਹੋਠੀ, ਭਾਈ ਅਮਰੀਕ ਸਿੰਘ ਖਾਲਸਾ, ਰਵਿੰਦਰ ਪਾਲ ਸਿੰਘ, ਪਿ੍ਥੀਪਾਲ ਸਿੰਘ, ਜਸਵੀਰ ਸਿੰਘ ਬੋਸ, ਸੁਰਜੀਤ ਸਿੰਘ ਸਟੈਨੋ, ਅਮਰਜੀਤ ਸਿੰਘ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਜੋਵਨ ਸਿੰਘ, ਸਰਪੰਚ ਕੁਲਵਿੰਦਰ ਕੌਰ, ਨਛੱਤਰ ਕੌਰ, ਦੇਸ਼ਪਾਲ ਕੌਰ, ਬੀਬੀ ਨਿਰਮਲ ਕੌਰ, ਮਨਜੀਤ ਕੌਰ ਕੈਨੇਡਾ, ਮਨਪ੍ਰੀਤ ਕੌਰ, ਅਜਮੇਰ ਸਿੰਘ ਪੰਚ, ਸੁਖਦੀਪ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪ੍ਰਬੰਧਕਾਂ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਭੱਟੀ ਐਸ. ਐਸ. ਗਲੋਬਲ ਵਾਲੇ, ਜਸਵੀਰ ਸਿੰਘ ਰਾਜੂ ਕੈਨੇਡਾ ਵਲੋਂ ਇਸ ਸਮੂਹਿਕ ਵਿਆਹ ਸਮਾਗਮਾਂ ਦੌਰਾਨ ਵਿਸ਼ੇਸ਼ ਸੇਵਾਵਾਂ ਨਿਭਾਈਆਂ ਗਈਆਂ | ਮੰਚ ਸੰਚਾਲਨ ਦੀਆਂ ਸੇਵਾਵਾਂ ਗਿਆਨੀ ਹਰਵਿੰਦਰ ਸਿੰਘ ਵੀਰ ਰਹੀਮਪੁਰ ਵਲੋਂ ਨਿਭਾਈਆਂ ਗਈਆਂ |