16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸਿਵਲ ਹਸਪਤਾਲ ਕਰਤਾਰਪੁਰ ਵਿਖੇ ਐੱਚ.ਪੀ.ਵੀ. ਵੈਕਸੀਨ ਟੀਕਾਕਰਨ ਮੁਹਿੰਮ ਦਾ ਆਗਾਜ਼ <br/>

Ad Position 21
No active advertisement
ਅਜੀਤ ਡੈਸਕ 11-03-2026
ਕਰਤਾਰਪੁਰ, 10 ਮਾਰਚ (ਜਨਕ ਰਾਜ ਗਿੱਲ)-ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕਿਰਨ ਕੌਂਸਲ ਦੀ ਅਗਵਾਈ ਹੇਠ ਸੀ. ਐੱਚ. ਸੀ. ਕਰਤਾਰਪੁਰ ਵਿਖੇ ਐੱਚ. ਪੀ. ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਦਿਗਵਿਜੇ, ਐੱਲ. ਐਚ. ਵੀ. ਇੰਦਰਾ, ਏ. ਐਨ. ਐਮ. ਸੁਨੀਤਾ ਦੇਵੀ ਮੌਜੂਦ ਸਨ | ਸੀਨੀਅਰ ਮੈਡੀਕਲ ਅਫ਼ਸਰ ਡਾ. ਕਿਰਨ ਕੌਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਵਾਈਕਲ ਕੈਂਸਰ ਮਨੁੱਖੀ ਪੈਪੀਲੋਮਾਵਾਇਰਸ ਦੇ ਲਗਾਤਾਰ ਇਨਫੈਕਸ਼ਨ ਕਾਰਨ ਹੁੰਦਾ ਹੈ | ਇਸ 90 ਦਿਨਾਂ ਮੁਹਿੰਮ ਦੌਰਾਨ ਟੀਕਾਕਰਨ ਲਈ 14 ਸਾਲ ਦੀ ਉਮਰ ਦੀਆਂ ਲੜਕੀਆਂ ਯੋਗ ਹੋਣਗੀਆਂ ਅਤੇ ਮੁਹਿੰਮ ਦੀ ਸ਼ੁਰੂਆਤ ਤੋਂ 90 ਦਿਨਾਂ ਦੇ ਅੰਦਰ 15 ਸਾਲ ਦੀਆਂ ਹੋਣ ਵਾਲੀਆਂ ਲੜਕੀਆਂ ਵੀ ਇਸ ਤਿੰਨ ਮਹੀਨਿਆਂ ਦੀ ਤੀਬਰ ਮੁਹਿੰਮ ਲਈ ਯੋਗ ਹੋਣਗੀਆਂ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸੀ. ਐੱਚ. ਸੀ. ਕਰਤਾਰਪੁਰ ਵਿਖੇ ਵੈਕਸੀਨ ਲੱਗੇਗੀ |

Ad Position 22
No active advertisement
ਪਿਛਲੀ ਖ਼ਬਰ ਸੰਮਤੀ ਵਲੋਂ ਰਾਮ ਨੌਮੀ ਸ਼ੋਭਾ ਯਾਤਰਾ ਸੰਬੰਧੀ ਪੋਸਟਰ ਜਾਰੀ <br/> ਅਗਲੀ ਖ਼ਬਰ ਗੁਰਦੁਆਰਾ ਤਾਲਵਾਲਾ ਸਾਹਿਬ ਵਿਖੇ 11ਵਾਂ ਸਾਲਾਨਾ ਸਮੂਹਿਕ ਆਨੰਦ ਕਾਰਜ ਸਮਾਗਮ ਆਯੋਜਿਤ <br/>
Ad Position 24