16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸੰਮਤੀ ਵਲੋਂ ਰਾਮ ਨੌਮੀ ਸ਼ੋਭਾ ਯਾਤਰਾ ਸੰਬੰਧੀ ਪੋਸਟਰ ਜਾਰੀ <br/>

Ad Position 21
No active advertisement
ਅਜੀਤ ਡੈਸਕ 11-03-2026
ਆਦਮਪੁਰ, 10 ਮਾਰਚ (ਰਮਨ ਦਵੇਸਰ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਦੀ ਵਿਸ਼ੇਸ਼ ਮੀਟਿੰਗ ਸੰਮਤੀ ਦੇ ਚੇਅਰਮੈਨ ਸੁਆਮੀ ਰਾਮ ਭਾਰਤੀ ਦੀ ਅਗਵਾਈ ਹੇਠ ਪ੍ਰਾਚੀਨ ਸ਼ਿਵ ਮੰਦਰ ਅਲਾਵਲਪੁਰ ਰੋਡ ਆਦਮਪੁਰ ਵਿਖੇ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਵਾਰ 26 ਮਾਰਚ ਨੂੰ ਆ ਰਹੇ ਰਾਮ ਨੌਮੀ ਮਹਾਂ ਉਤਸਵ ਦੇ ਸ਼ੁਭ ਮੌਕੇ ਆਦਮਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ | ਇਸ ਮੌਕੇ ਫੈਸਲਾ ਲਿਆ ਕਿ ਰਾਮ ਨੌਮੀ ਦੇ ਸੰਬੰਧ ਵਿਚ 14 ਮਾਰਚ ਤੋਂ ਲੈ ਕੇ 24 ਮਾਰਚ ਤੱਕ ਰੋਜ਼ਾਨਾ ਸਵੇਰੇ 5 ਵਜੇ ਸ੍ਰੀ ਦੇਵੀ ਮਾਤਾ ਮੰਦਰ, ਮੇਨ ਬਾਜ਼ਾਰ ਆਦਮਪੁਰ ਤੋਂ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾਵੇਗਾ ਤੇ 25 ਮਾਰਚ ਨੂੰ ਸ਼ਾਮ ਨੂੰ ਸ੍ਰੀ ਹਨੂੰਮਾਨ ਮੰਦਰ ਆਦਮਪੁਰ ਤੋਂ ਸੰਧਿਆ ਫੇਰੀ ਦਾ ਆਯੋਜਨ ਹੋਵੇਗਾ ਅਤੇ 26 ਮਾਰਚ ਨੂੰ ਸਵੇਰੇ 10 ਵਜੇ ਸੁੰਦਰ ਕਾਂਡ ਦਾ ਪਾਠ ਆਰੰਭ ਹੋਵੇਗਾ ਅਤੇ 11 ਵਜੇ ਸਮਾਪਤੀ ਤੇ ਸੰਕੀਰਤਨ, 12 ਵਜੇ ਕੰਜਕ ਪੂਜਨ, 12-30 ਵਜੇ ਸੰਮਤੀ ਵਲੋਂ ਹਰ ਮਹੀਨੇ ਕੀਤਾ ਜਾਂਦਾ 247ਵਾਂ ਰਾਸ਼ਨ ਵੰਡ ਸਮਾਰੋਹ, 1 ਵਜੇ ਭੰਡਾਰਾ ਅਤੇ ਠੀਕ ਦੁਪਹਿਰ 2 ਵਜੇ ਪ੍ਰਭੂ ਸ੍ਰੀ ਰਾਮ ਜੀ ਦੇ ਜੈਕਾਰਿਆਂ 'ਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ | ਮੀਟਿੰਗ ਦੌਰਾਨ ਸੰਮਤੀ ਵਲੋਂ ਸ਼ੋਭਾ ਯਾਤਰਾ ਸੰਬੰਧੀ ਇਕ ਪੋਸਟਰ ਵੀ ਜਾਰੀ ਕੀਤਾ | ਮੀਟਿੰਗ ਦੌਰਾਨ ਸ਼ਾਮ ਸੁੰਦਰ ਸ਼ਰਮਾ, ਅਨਿਲ ਸ਼ਰਮਾ, ਸੁਦਾਮਾ ਭਗਤ, ਗੁਲਸ਼ਨ ਦਿਲਬਾਗੀ, ਮੰਗਤ ਰਾਮ ਸਰਮਾ, ਰਵੀ ਸ਼ੰਕਰ ਬਾਂਸਲ, ਸੁਸ਼ੀਲ ਡੋਗਰਾ, ਨੀਰਜ ਨਾਰਦ, ਸੰਜੀਵ ਉੱਪਲ, ਬਿ੍ਜ ਭੂਸ਼ਨ ਬੱਗਾ, ਬਲਵੀਰ ਗਿਰ, ਸੁਨੀਲ ਵਾਸੂਦੇਵ ਭੋਲਾ, ਪੰਡਿਤ ਜਗਮੋਨ ਸ਼ਰਮਾ, ਪਵਨ ਅਬਟ, ਪੰਡਿਤ ਅਨਿਲ ਸ਼ਰਮਾ, ਅਰਵਿੰਦ ਪਰਾਸ਼ਰ, ਅਦਿੱਤੇ ਸਰਮਾ, ਅਸ਼ਵਨੀ ਪੁਰੰਗ ਲਵਲੀ, ਸਤੀਸ਼ ਸ਼ਰਮਾ, ਪੁਸ਼ਪਾ ਬੱਗਾ ਤੇ ਹੋਰ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ ਬਾਬਾ ਸੰਗ ਢੇਸੀਆਂ ਵਿਖੇ ਮਹਿਲਾ ਦਿਵਸ ਮਨਾਇਆ <br/> ਅਗਲੀ ਖ਼ਬਰ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਐੱਚ.ਪੀ.ਵੀ. ਵੈਕਸੀਨ ਟੀਕਾਕਰਨ ਮੁਹਿੰਮ ਦਾ ਆਗਾਜ਼ <br/>
Ad Position 24