ਗੁਰਾਇਆ, 10 ਮਾਰਚ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਐਨ. ਐੱਸ. ਐੱਸ. ਵਿਭਾਗ ਵਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੇ ਚਾਰਟ ਬਣਾਉਣ, ਰੰਗੋਲੀ ਤੇ ਕਵਿਤਾ ਉਚਾਰਨ ਮੁਕਾਬਲਿਆਂ 'ਚ ਸ਼ਿਵਾਨੀ ਪਹਿਲੇ, ਹਰਜੋਤ ਕੌਰ ਦੂਜੇ ਤੇ ਯਸ਼ਮੀਤ ਕੌਰ ਤੀਜੇ ਸਥਾਨ 'ਤੇ ਰਹੀਆਂ | ਰੰਗੋਲੀ ਮੁਕਾਬਲੇ 'ਚ ਲਵਪ੍ਰੀਤ ਤੇ ਕੰਚਨ, ਰੂਬੀ ਸੱਲ੍ਹਣ ਤੇ ਗੁਰਬਖ਼ਸ਼, ਸੁਖਵਿੰਦਰ ਤੇ ਪ੍ਰਤੀਕਸ਼ਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ ਹਨ | ਚਾਰਟ ਬਣਾਉਣ ਮੁਕਾਬਲੇ ਵਿਚ ਮੋਨਿਕਾ ਪਹਿਲੇ, ਖ਼ੁਸ਼ਦੀਪ ਦੂਜੇ ਤੇ ਨੇਹਾ ਤੀਜੇ ਸਥਾਨ 'ਤੇ ਰਹੀਆਂ | ਵਿਦਿਆਰਥੀਆਂ ਵਲੋਂ ਪੇਸ਼ ਗਤੀਵਿਧੀਆਂ ਦੇ ਮਾਧਿਅਮ ਨਾਲ ਮਹਿਲਾਵਾਂ ਦੀ ਸਮਾਜ 'ਚ ਸਥਿਤੀ ਤੇ ਮਹਿਲਾ ਸਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਿਆ | ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਡਾ. ਰੁਪਿੰਦਰ ਮਾਹਲ ਨੇ ਕਿਹਾ ਕਿ ਅÏਰਤਾਂ ਹਰ ਖੇਤਰ 'ਚ ਅੱਗੇ ਵਧ ਰਹੀਆਂ ਹਨ | ਸਾਨੂੰ ਪੁੱਤਰਾਂ ਵਾਂਗ ਧੀਆਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਯੋਗਤਾਵਾਂ ਵਿਚ ਵਿਸ਼ਵਾਸ ਰੱਖਣ ਤੇ ਦਿ੍ੜ ਇਰਾਦੇ ਨਾਲ ਆਪਣੇ ਟੀਚਿਆਂ ਨੂੰ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਐਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਪ੍ਰੋ. ਰੁਪਿੰਦਰ ਮਾਹਲ, ਪ੍ਰੋ. ਮਨਿੰਦਰਜੀਤ ਕੌਰ, ਮਿਸਿਜ਼ ਨਿਰਮਲ ਕੌਰ (ਸੁਪਰਡੈਂਟ), ਪ੍ਰੋ. ਨਰੇਸ਼ ਰਾਣੀ, ਪ੍ਰੋ. ਰੇਨੂੰ, ਪ੍ਰੋ. ਰੇਨੂੰ ਸ਼ਰਮਾ, ਪ੍ਰੋ. ਅਮਰਪ੍ਰੀਤ ਤੇ ਵਿਦਿਆਰਥੀ ਹਾਜ਼ਰ ਸਨ |