ਕਰਤਾਰਪੁਰ, 10 ਮਾਰਚ (ਜਨਕ ਰਾਜ ਗਿੱਲ)-ਰਿਜ਼ਰਵ ਵਿਧਾਨ ਸਭਾ ਹਲਕਾ ਕਰਤਾਰਪੁਰ 'ਚ ਪਾਰਟੀ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂਆਂ ਵਲੋਂ ਹਲਕਾ ਕਰਤਾਰਪੁਰ 'ਚ ਕੀਤੀਆਂ ਗਈਆਂ ਸਰਕਲ ਜਥੇਦਾਰਾਂ ਦੀਆਂ ਨਿਯੁਕਤੀਆਂ ਨੂੰ ਲੈ ਕੇ ਪਾਰਟੀ 'ਚ ਬਗਾਵਤੀ ਸੁਰ ਉੱਠਣ ਲੱਗ ਪਏ ਹਨ | ਇੰਨਾਂ ਹੀ ਨਹੀਂ ਸਗੋਂ ਆਗੂਆਂ ਵਲੋਂ ਕੀਤੀਆਂ ਗਈਆਂ ਇਨ੍ਹਾਂ ਨਿਯੁਕਤੀਆਂ ਨੂੰ ਲੈ ਕੇ ਟਕਸਾਲੀ ਆਗੂਆਂ 'ਚ ਜ਼ਿਲ੍ਹਾ ਜਥੇਦਾਰ ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ, ਮਹਿੰਦਰ ਸਿੰਘ ਕੇ. ਪੀ. ਤੇ ਇਸ ਪ੍ਰਤੀਕਿਰਆ 'ਚ ਸ਼ਾਮਿਲ ਬਾਕੀ ਅਕਾਲੀ ਆਗੂਆਂ ਪ੍ਰਤੀ ਰੋਸ ਵੀ ਦੇਖਣ ਨੂੰ ਮਿਲ ਰਿਹਾ ਹੈ | ਇਸ ਮੌਕੇ ਟਕਸਾਲੀ ਆਗੂਆਂ 'ਚ ਜਥੇਦਾਰ ਹਰਭਜਨ ਸਿੰਘ, ਸਾਬਕਾ ਸਰਪੰਚ ਸ਼ਿਵਦਾਸਪੁਰ-ਬਲਦੇਵ ਸਿੰਘ, ਸਰਪੰਚ ਪਿੰਡ ਮਾਂਗੇਕੀ ਸੁਪ੍ਰੀਤ ਕੌਰ, ਸਾਬਕਾ ਸਰਪੰਚ ਤਰਸੇਮ ਸਿੰਘ, ਸਾਬਕਾ ਸੁਸਾਇਟੀ ਪ੍ਰਧਾਨ ਬਲਵਿੰਦਰ ਸਿੰਘ, ਪੰਚ ਸੁਖਜਿੰਦਰ ਸਿੰਘ, ਪੰਚ ਸੁਰਿੰਦਰ ਸਿੰਘ, ਪਿੰਡ ਖਾਨਕੇ ਤੋਂ ਜਰਨੈਲ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ ਮਾਣਾ, ਸਾਬਕਾ ਸਰਪੰਚ ਅਜੀਤ ਸਿੰਘ, ਪੰਚ ਮਲਕੀਤ ਸਿੰਘ, ਅੰਮਿ੍ਤਪਾਲ ਸਿੰਘ, ਸੁਖਜਿੰਦਰ ਸਿੰਘ, ਤਲਵੰਡੀ ਝੰਡੇਰ ਤੋਂ ਸਮੰਤੀ ਮੈਂਬਰ ਕੁਲਜੀਤ ਸਿੰਘ ਲਾਡੀ, ਨੰਬਰਦਾਰ ਨਿਰਮਲ ਸਿੰਘ, ਕੁਲਵਿੰਦਰ ਸਿੰਘ, ਰੌਲੂ ਰਾਮ ਤੇ ਪਿੰਡ ਅਲੀਖੇਲ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ, ਬੜਾ ਪਿੰਡ ਤੋਂ ਟਕਸਾਲੀ ਅਕਾਲੀ ਆਗੂ ਬਲਦੇਵ ਸਿੰਘ, ਸੁਖਜਿੰਦਰ ਸਿੰਘ ਬੱਬੂ, ਪੰਚ ਕਰਨੈਲ ਸਿੰਘ, ਦਲਵੀਰ ਸਿੰਘ, ਨੰਬਰਦਾਰ ਮੋਹਣ ਸਿੰਘ ਤੇ ਆਲਮਪੁਰ ਬੱਕਾ ਦੇ ਟਕਸਾਲੀ ਆਗੂਆਂ ਸਰਪੰਚ ਸੁਲਿੰਦਰ ਸਿੰਘ, ਸਕੱਤਰ ਜਸਵੰਤ ਸਿੰਘ, ਜਰਨੈਲ ਸਿੰਘ ਫੌਜੀ ਤੇ ਪਰਮਜੀਤ ਸਿੰਘ ਪੰਮਾ ਗੁਰਪੀ੍ਰਤ ਸਿੰਘ ਗੋਪੀ ਸ਼ਿਵਦਾਸਪੁਰ ਸਮੇਤ ਵੱਡੀ ਗਿਣਤੀ 'ਚ ਹੋਰ ਅਕਾਲੀ ਆਗੂਆਂ ਤੇ ਵਰਕਰਾਂ ਨੇ ਆਖਿਆ ਕਿ ਪਾਰਟੀ ਪ੍ਰਤੀ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਨਿਯੁਕਤੀਆਂ ਲਈ ਟਕਸਾਲੀ ਅਕਾਲੀ ਆਗੂਆਂ ਦੀ ਕੋਈ ਵੀ ਸਲਾਹ ਮਸ਼ਵਰਾ ਲੈਣਾ ਮੁਨਾਸਿਫ ਨਹੀਂ ਸਮਝਿਆ ਗਿਆ ਹੈ | ਇਸ ਮੌਕੇ ਟਕਸਾਲੀ ਅਕਾਲੀ ਆਗੂਆਂ ਤੇ ਪਾਰਟੀ ਪ੍ਰਤੀ ਦਿਨ ਰਾਤ ਮਜ਼ਬੂਤੀ ਨਾਲ ਕੰਮ ਕਰਨ ਵਾਲੇ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਤੇ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਗਈ ਹੈ ਕਿ ਖੇਤਰ 'ਚ ਆਗੂਆਂ ਦੀ ਆਪਸੀ ਧੜੇਬੰਦੀ ਨੂੰ ਖਤਮ ਕਰੇ ਤੇ ਕੀਤੀਆਂ ਗਈਆਂ ਨਿਯੁਕਤੀਆਂ ਦੇ ਇਸ ਮੁੱਦੇ ਨੂੰ ਲੈ ਕੇ ਖੇਤਰ ਦੇ ਬਾਕੀ ਆਗੂਆਂ ਤੇ ਸਰਗਰਮ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ ਜਾਵੇ | ਇਸ ਸੰਬੰਧੀ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਮਹਿੰਦਰ ਸਿੰਘ ਕੇ. ਪੀ. ਨੇ ਦੱਸਿਆ ਕਿ ਹਲਕਾ ਕਰਤਾਰਪੁਰ 'ਚ ਸਰਕਲ ਪ੍ਰਧਾਨਾਂ ਦੀਆਂ ਜੋ ਨਿਯੁਕਤੀਆਂ ਕੀਤੀਆਂ ਗਈਆਂ ਹਨ ਉਹ ਪਾਰਟੀ ਹਾਈਕਮਾਨ ਦੇ ਆਦੇਸ਼ਾਂ ਅਨੁਸਾਰ ਕੀਤੀਆਂ ਗਈਆਂ ਹਨ ਇਥੇ ਕਿਸੇ ਵੀ ਟਕਸਾਲੀ ਵਰਕਰ ਆਗੂ ਨੂੰ ਅਣਦੇਖਿਆ ਨਹੀਂ ਕੀਤਾ ਗਿਆ ਹੈ | ਦੂਜੇ ਪਾਸੇ ਜ਼ਿਲ੍ਹਾ ਪ੍ਰਧਾਨ ਜਥੇ: ਬੱਚਿਤਰ ਸਿੰਘ ਕੋਹਾੜ ਦਾ ਕਹਿਣਾ ਹੈ ਕਿ ਹਲਕਾ ਕਰਤਾਰਪੁਰ 'ਚ ਜਿਹੜੀ ਸੂਚੀ ਪਾਰਟੀ ਆਗੂਆਂ ਵਲੋਂ ਭੇਜੀ ਗਈ ਸੀ ਹਾਈਕਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸੂਚੀ ਦੇ ਆਧਾਰ 'ਤੇ ਹੀ ਹਲਕਾ ਕਰਤਾਰਪੁਰ 'ਚ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ ਤੇ ਹਲਕਾ ਕਰਤਾਰਪੁਰ ਤੋਂ ਬਾਕੀ ਟਕਸਾਲੀ ਆਗੂਆਂ ਤੇ ਸਰਗਰਮ ਵਰਕਰਾਂ ਨੂੰ ਜ਼ਿਲ੍ਹਾ ਤੇ ਸੂਬਾ ਜਥੇਬੰਧਕ ਢਾਂਚਿਆ 'ਚ ਜ਼ਿੰਮੇਵਾਰੀਆਂ ਸੋਂਪੀਆਂ ਜਾਣਗੀਆਂ |