02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪ੍ਰਾਪਰਟੀ ਟੈਕਸ ਵਿਭਾਗ ਵਲੋਂ 4 ਜਾਇਦਾਦਾਂ ਸੀਲ <br/>

Ad Position 21
No active advertisement
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਸ਼ਿਵ)-ਜਾਇਦਾਦ ਕਰ ਦੀ ਅਦਾਇਗੀ ਨਾ ਕਰਨ ਵਾਲੇ ਅਦਾਰਿਆਂ ਦੀ ਸੀਲਿੰਗ ਦਾ ਕੰਮ ਨਿਗਮ ਵਲੋਂ ਜਾਰੀ ਹੈ ਤੇ ਅੱਜ ਨਿਗਮ ਦੀ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਵਲੋਂ ਅਰਬਨ ਅਸਟੇਟ 66 ਫੁੱਟੀ ਰੋਡ, ਪ੍ਰੀਤ ਨਗਰ ਲਾਡੋਵਾਲੀ ਰੋਡ 'ਤੇ 4 ਜਾਇਦਾਦਾਂ ਸੀਲ ਕਰਨ ਦੀ ਕਾਰਵਾਈ ਕੀਤੀ | ਸੀਲਿੰਗ ਦੀ ਕਾਰਵਾਈ ਦੌਰਾਨ ਸੁਪਰਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਤੇ ਭੁਪਿੰਦਰ ਸਿੰਘ ਬੜਿੰਗ ਮੌਜੂਦ ਸਨ | ਟੀਮ ਨੇ ਦੱਸਿਆ ਕਿ ਵਿਭਾਗ ਵਲੋਂ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ | ਮੇਅਰ ਤੇ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਵੀ ਲੋਕਾਂ ਦੀ ਸਹੂਲਤ ਲਈ ਪ੍ਰਾਪਰਟੀ ਟੈਕਸ ਵਿਭਾਗ ਦੇ ਦਫਤਰ ਖੁੱਲੇ੍ਹ ਰਹਿਣਗੇ | ਉਨਾਂ ਕਿਹਾ ਕਿ 20 ਫੀਸਦੀ ਜੁਰਮਾਨਾ ਤੇ 18 ਫੀਸਦੀ ਵਿਆਜ ਤੋਂ ਬਚਣ ਲਈ ਲੋਕਾਂ ਨੂੰ ਆਪਣਾ ਰਹਿੰਦਾ ਕਰ ਜਮਾਂ ਕਰਵਾਉਣ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 'ਚ ਜਲੰਧਰ ਦਾ ਨਾਂਅ ਰੌਸ਼ਨ ਕਰਨ ਵਾਲੀ ਹਾਕੀ ਟੀਮ ਦਾ ਡੀ. ਸੀ. ਜਲੰਧਰ ਵਲੋਂ ਸਨਮਾਨ... ਅਗਲੀ ਖ਼ਬਰ ਮਾਂ ਦਿਵਸ ਤੇ ਵਿਸਾਖੀ ਦੇ ਸਬੰਧ 'ਚ ਸਾਂਝ ਕਲਾ ਕੇਂਦਰ
Ad Position 24
No active advertisement