02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 'ਚ ਜਲੰਧਰ ਦਾ ਨਾਂਅ ਰੌਸ਼ਨ ਕਰਨ ਵਾਲੀ ਹਾਕੀ ਟੀਮ ਦਾ ਡੀ. ਸੀ. ਜਲੰਧਰ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਡਾ.ਜਤਿੰਦਰ ਸਾਬੀ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਰੂਪਨਗਰ ਵਿਖੇ ਹੋਈਆਂ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਹਾਕੀ 'ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਜ਼ਿਲ੍ਹਾ ਜਲੰਧਰ ਦੀ ਅੰਡਰ 11 ਸਾਲ ਵਰਗ ਦੀ ਹਾਕੀ ਟੀਮ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਹਾਇਕ ਕਮਿਸ਼ਨਰ (ਯੂ. ਟੀ.) ਮੁਕਿਲਨ ਆਰ. ਵੀ ਮੌਜੂਦ ਸਨ | ਡਿਪਟੀ ਕਮਿਸ਼ਨਰ ਨੇ ਟੀਮ ਦੇ ਕੋਚ ਤੇ ਅਧਿਆਪਕਾਂ ਨੂੰ ਵੀ ਇਸ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ | ਜ਼ਿਕਰਯੋਗ ਹੈ ਕਿ ਜਲੰਧਰ ਦੀ ਟੀਮ ਨੇ ਇਹ ਖਿਤਾਬ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਸੰਗਰੂਰ ਨੂੰ 5-0 ਨਾਲ ਹਰਾ ਕੇ ਜਿੱਤਿਆ ਹੈ | ਟੀਮ ਵਿਚ ਸੰਤ ਅਵਤਾਰ ਸਿੰਘ ਮੈਮੋਰੀਅਲ ਸਕੂਲ ਸੀਚੇਵਾਲ ਦੇ ਵਿਦਿਆਰਥੀ ਗੁਰਮੀਤ ਸਿੰਘ, ਸੁੱਖ ਸਹਿਜ ਸਿੰਘ, ਗੁਰਚਰਨਜੀਤ ਸਿੰਘ, ਗੁਰਵੀਰ ਪ੍ਰਤਾਪ ਸਿੰਘ ਤੇ ਸਰਕਾਰੀ ਪ੍ਰਾਇਮਰੀ ਸਕੂਲ ਤੇਹੰਗ ਦੇ ਸਲੂਰ ਅੰਸਾਰੀ, ਪ੍ਰਦੀਪ ਕੁਮਾਰ, ਜਤਿਨ ਕੁਮਾਰ, ਵੰਸ਼ ਕੁਮਾਰ, ਦੀਪੇਸ਼ ਕੁਮਾਰ ਤੇ ਰਜਨੀਸ਼ ਕੁਮਾਰ ਸ਼ਾਮਿਲ ਸਨ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਸ਼ ਸ਼ਰਮਾ, ਬੀ. ਪੀ. ਈ. ਓ. ਬੀ. ਕੇ. ਮਹਿਮੀ, ਗਾਈਡ ਅਧਿਆਪਕ ਵਿਜੇ ਕੁਮਾਰ, ਕੁਲਵਿੰਦਰ ਸਿੰਘ, ਰਮੇਸ਼ਵਰ ਚੰਦਰ, ਜਸਵੀਰ ਸਿੰਘ, ਵਰਿੰਦਰਵੀਰ ਸਿੰਘ, ਅਮਨਦੀਪ, ਪੰਕਜ ਸ਼ਰਮਾ, ਸੰਜੀਵ ਜੋਸ਼ੀ, ਕਮਲਜੀਤ ਸਿੰਘ, ਪ੍ਰਦੀਪ, ਪਿ੍ਤਪਾਲ ਸਿੰਘ, ਰਵਿੰਦਰ ਕੰਗ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਅਮਲੇ 'ਤੇ 312 ਕਰੋੜ ਤੇ ਵਿਕਾਸ ਦੇ ਕੰਮਾਂ 'ਤੇ 200 ਕਰੋੜ ਖਰਚ ਕਰੇਗੀ ਨਿਗਮ ਅਗਲੀ ਖ਼ਬਰ ਪ੍ਰਾਪਰਟੀ ਟੈਕਸ ਵਿਭਾਗ ਵਲੋਂ 4 ਜਾਇਦਾਦਾਂ ਸੀਲ <br/>
Ad Position 24
No active advertisement