02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਜਲੰਧਰ ਦੇ ਕਈ ਪੈਟਰੋਲ ਪੰਪਾਂ 'ਤੇ ਤੇਲ ਹੋਇਆ ਖ਼ਤਮ, ਲੋਕ ਹੋ ਰਹੇ ਨੇ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਸ਼ਿਵ)-ਕੇਂਦਰ ਸਰਕਾਰ ਵਲੋਂ ਲੋਕਾਂ 'ਤੇ ਹੋਰ ਭਾਰ ਨਾ ਪਾਉਣ 'ਤੇ ਤੇਲ ਕੰਪਨੀਆਂ ਦਾ ਘਾਟਾ ਘਟਾਉਣ ਲਈ ਉਨ੍ਹਾਂ ਨੂੰ ਰਾਹਤ ਦੇਣ ਲਈ ਚਾਹੇ ਪੈਟਰੋਲ ਤੇ ਡੀਜ਼ਲ ਦੇ ਉੱਪਰ 10 ਰੁਪਏ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ ਪਰ ਇਸ ਦੇ ਬਾਵਜੂਦ ਲੋਕਾਂ 'ਚ ਤੇਲ ਨੂੰ ਲੈ ਕੇ ਘਬਰਾਹਟ ਦੂਰ ਨਹੀਂ ਹੋ ਰਹੀ ਹੈ ਜਦਕਿ ਕੁੱਝ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋਣ ਨਾਲ ਲੋਕਾਂ ਦੀ ਘਬਰਾਹਟ ਘਟਣ ਦੀ ਜਗਾ ਸਗੋਂ ਹੋਰ ਵਧ ਗਈ ਹੈ | ਲੋਕਾਂ 'ਚ ਵੱਡੀ ਘਬਰਾਹਟ ਇਸ ਕਰਕੇ ਵੀ ਹੋ ਰਹੀ ਹੈ ਕਿਉਂਕਿ ਸੋਸ਼ਲ ਮੀਡੀਆ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ-ਤਰ੍ਹਾਂ ਲਾਕਡਾਊਨ ਤੇ ਹੋਰ ਅਫ਼ਵਾਹਾਂ ਫੈਲ ਰਹੀਆਂ ਹਨ ਜਦਕਿ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਸਾਰੀਆਂ ਚਰਚਾਵਾਂ ਨੂੰ ਨਿਰਮੂਲ ਦੱਸਿਆ ਹੈ | ਇਸ ਕਰਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਕਰਕੇ ਲੋਕਾਂ ਤੇਲ ਦੀ ਜ਼ਿਆਦਾ ਖ਼ਰੀਦ ਕਰ ਰਹੇ ਹਨ | ਉਂਜ ਜੰਗ ਸ਼ੁਰੂ ਹੋਣ ਵੇਲੇ ਵੀ ਕਈ ਕਿਸਾਨਾਂ ਵਲੋਂ ਡੀਜ਼ਲ ਦੀ ਡਰ ਕਰਕੇ ਹੀ ਤੇਲ ਦੀ ਜ਼ਿਆਦਾ ਖ਼ਰੀਦ ਕੀਤੀ ਗਈ ਸੀ ਜਦਕਿ ਸਰਕਾਰ ਵਲੋਂ ਸਾਰੀਆਂ ਸ਼ੰਕਾਵਾਂ ਨੂੰ ਗ਼ਲਤ ਕਰਾਰ ਦਿੱਤਾ ਗਿਆ ਸੀ | ਚੇਤੇ ਰਹੇ ਕਿ ਅਪ੍ਰੈਲ ਮਹੀਨੇ ਵਿਚ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋਣਾ ਹੈ | ਉਧਰ ਜਲੰਧਰ 'ਚ ਕੁਝ ਪੈਟਰੋਲ ਪੰਪਾਂ ਨੇ ਤੇਲ ਖ਼ਤਮ ਹੋਣ ਤੋਂ ਬਾਅਦ ਬਾਹਰ ਰੱਸੀ ਲਗਾ ਕੇ ਰਸਤਾ ਬੰਦ ਕਰ ਦਿੱਤਾ ਕਿ ਉਨ੍ਹਾਂ ਦੇ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋ ਗਿਆ ਹੈ | ਕਈ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਲੈ ਕੇ ਲੋਕਾਂ ਵਿਚ ਘਬਰਾਹਟ ਵਧੀ ਹੈ, ਜਿਸ ਕਰਕੇ ਸ਼ਹਿਰ ਵਿਚ ਦੋ ਦਿਨ ਪਹਿਲਾਂ ਹੀ ਕੁੱਝ ਪੈਟਰੋਲ ਪੰਪਾਂ ਤੋਂ ਤੇਲ ਖ਼ਤਮ ਹੋ ਗਿਆ ਸੀ ਜਦਕਿ ਦੱਸਿਆ ਜਾਂਦਾ ਹੈ ਕਿ ਅੱਜ 5 ਤੋਂ ਜ਼ਿਆਦਾ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋ ਗਿਆ | ਦੱਸਿਆ ਜਾਂਦਾ ਹੈ ਕਿ ਕਈ ਪੈਟਰੋਲ ਪੰਪਾਂ 'ਤੇ ਜਦੋਂ ਜ਼ਿਆਦਾ ਤੇਲ ਪੁਆਉਣ ਵਾਲੇ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਉਸ ਵੇਲੇ ਹੰਗਾਮੇ ਤੋਂ ਡੀਲਰ ਵੀ ਘਬਰਾ ਜਾਂਦੇ ਹਨ ਤਾਂ ਬਸਤੀ ਬਾਵਾ ਖੇਲ੍ਹ ਵਿਚ ਵੀ ਜਦੋਂ ਕਾਫੀ ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ ਤਾਂ ਇਕ ਪੈਟਰੋਲ ਪੰਪ ਕੁੱਝ ਸਮੇਂ ਲਈ ਬੰਦ ਕੀਤਾ ਗਿਆ ਸੀ | ਪੈਟਰੋਲੀਅਮ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੋਂਟੀ ਸਹਿਗਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੀ ਸ਼ਹਿਰ ਵਿਚ 5 ਦੇ ਕਰੀਬ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋਣ ਦੀ ਸੂਚਨਾ ਮਿਲੀ ਹੈ | ਪੈਟਰੋਲੀਅਮ ਡੀਲਰ ਐਸੋਸੀਏਸ਼ਨ ਜਲੰਧਰ ਯੂਨਿਟ ਦੇ ਪ੍ਰਧਾਨ ਸੁਖਮੋਹਨ ਸਿੰਘ ਸਹਿਗਲ ਦਾ ਕਹਿਣਾ ਸੀ ਕਿ ਕੁਝ ਕੰਪਨੀਆਂ ਦੇ ਪੈਟਰੋਲ ਪੰਪਾਂ 'ਤੇ ਤੇਲ ਖ਼ਤਮ ਹੋਇਆ ਹੈ ਪਰ ਬਾਅਦ 'ਚ ਸਥਿਤੀ ਆਮ ਵਾਂਗ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸੰਵਿਧਾਨ ਚੌਕ ਦੇ ਕੋਲ ਹੀ ਇਕ ਪੈਟਰੋਲ ਪੰਪ 'ਤੇ ਤੇਲ ਖ਼ਤਮ ਹੋਣ ਨਾਲ ਉਨ੍ਹਾਂ ਦੇ ਪੈਟਰੋਲ ਪੰਪ 'ਤੇ ਜ਼ਿਆਦਾ ਲੋਕ ਤੇਲ ਲੈਣ ਲਈ ਆ ਗਏ ਸਨ |
Ad Position 22
No active advertisement
ਪਿਛਲੀ ਖ਼ਬਰ ਜੈਸ਼ੰਕਰ ਨੇ ਜੀ-7 ਮੀਟਿੰਗ ਦੌਰਾਨ ਭੋਜਨ, ਬਾਲਣ ਤੇ ਊਰਜਾ ਬਾਰੇ 'ਗਲੋਬਲ ਸਾਊਥ' ਦੀਆਂ ਚਿੰਤਾਵਾਂ ਨੂੰ ਕੀਤਾ ਉਜਾਗਰ ਅਗਲੀ ਖ਼ਬਰ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ 10 ਸਾਲ ਦੀ ਕੈਦ
Ad Position 24
No active advertisement