ਜਲੰਧਰ, 27 ਮਾਰਚ (ਡਾ.ਜਤਿੰਦਰ ਸਾਬੀ)-ਯੂਥ ਸਪੋਰਟਸ ਕਲੱਬ ਮਿੱਠਾਪੁਰ ਵਲੋਂ ਕਰਵਾਏ ਜਾ ਰਹੇ ਸ਼ਹੀਦ ਦਰਸ਼ਨ ਸਿੰਘ ਕੇ. ਪੀ. ਸਪੋਰਟਸ ਸਟੇਡੀਅਮ 'ਚ 48ਵੇਂ ਹਾਕੀ ਟੂਰਨਾਮੈਂਟ 'ਚ ਅੱਜ ਖੇਡੇ ਗਏ ਅੰਡਰ 14 ਸਾਲ ਵਰਗ ਦੇ ਕੁਆਟਰ ਫਾਈਨਲ ਮੈਚ 'ਚੋਂ ਰਾਮਪੁਰ ਦੀ ਟੀਮ ਨੇ ਮਿੱਠਾਪੁਰ ਬੀ ਟੀਮ ਨੂੰ ਤੇ ਸੰਸਾਰਪੁਰ ਨੇ ਲਸਾੜਾ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ | ਅੰਡਰ 17 ਸਾਲ ਵਰਗ 'ਚੋਂ ਬੁਤਾਲਾ ਨੇ ਲਸਾੜਾ ਨੂੰ ਤੇ ਬਾਬਾ ਬਕਾਲਾ ਨੇ ਰਾਮਪੁਰ ਦੀ ਟੀਮ ਨੂੰ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਟੀਮਾਂ ਨਾਲ ਜਾਣ ਪਛਾਣ ਉਲੰਪੀਅਨ ਸੰਜੀਵ ਕੁਮਾਰ, ਉਲੰਪੀਅਨ ਸਿਮਰਨਜੀਤ ਸਿੰਘ, ਉਲੰਪੀਅਨ ਬਲਜੀਤ ਸਿੰਘ ਢਿੱਲੋ ਤੇ ਗੁਣਦੀਪ ਸਿੰੰਘ ਕਪੂਰ ਅੰਗਦ ਨੇ ਕੀਤੀ | ਇਸ ਮੌਕੇ ਨੇ ਇਨ੍ਹਾਂ ਸਾਰੇ ਮਹਿਮਾਨਾਂ ਦਾ ਸਵਾਗਤ ਉਲੰਪੀਅਨ ਵਰੁਣ ਕੁਮਾਰ ਤੇ ਕੌਮਾਂਤਰੀ ਹਾਕੀ ਖਿਡਾਰੀ ਤਲਵਿੰਦਰ ਸਿੰਘ ਨੇ ਕੀਤਾ | ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਕੌਮਾਂਤਰੀ ਹਾਕੀ ਖਿਡਾਰੀ ਤੇ ਜਨਰਲ ਸਕੱਤਰ ਹਾਕੀ ਪੰਜਾਬ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ 28 ਮਾਰਚ ਨੂੰ ਸੈਮੀਫਾਈਨਲ ਅੰਡਰ 14 ਤੇ 17 ਸਾਲ ਵਰਗ ਦੇ ਖੇਡੇ ਜਾਣਗੇ ਤੇ ਸਮਾਪਤੀ 29 ਮਾਰਚ ਨੂੰ ਹੋਵੇਗੀ |