ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ

Ad Position 21
No active advertisement
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਐੱਮ. ਐੱਸ. ਲੋਹੀਆ)-ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ ਵਿਖੇ 'ਸਾਲਾਨਾ ਇਨਾਮ ਵੰਡ ਸਮਾਗਮ' ਕਰਵਾਇਆ | ਪਿ੍ੰਸੀਪਲ ਡਾ. ਜਸਮੀਤ ਸੇਠੀ ਦੀ ਅਗਵਾਈ ਹੇਠ, ਰਜਿਸਟਰਾਰ ਸ੍ਰੀਮਤੀ ਪਿ੍ਅੰਕਾ ਅਗਨੀਹੋਤਰੀ ਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ 'ਚਾਚਾ ਰੌਣਕੀ ਰਾਮ' ਵਜੋਂ ਜਾਣੇ ਜਾਂਦੇ ਪ੍ਰਸਿੱਧ ਪੰਜਾਬੀ ਹਾਸਰਸ ਕਲਾਕਾਰ, ਅਦਾਕਾਰ ਅਤੇ ਰੰਗਮੰਚ ਕਲਾਕਾਰ ਬਲਵਿੰਦਰ ਸਿੰਘ 'ਬਿੱਕੀ' ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਿਨ੍ਹਾਂ ਦੇ ਨਾਲ ਡਾ. ਵਰਿੰਦਰ ਕੁਮਾਰ (ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਜਲੰਧਰ), ਡਾ. ਟੀ.ਐਸ. ਬਸਰਾ (ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਕਪੂਰਥਲਾ) ਤੇ ਡਾ. ਚੰਦਰ ਕਾਂਤਾ (ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਬੂਟਾ ਮੰਡੀ, ਜਲੰਧਰ) ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ, ਜਿਨ੍ਹਾਂ ਸ਼ਮਾਂ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ | ਮਹਿਮਾਨਾਂ ਦੁਆਰਾ ਅਕਾਦਮਿਕ ਤੇ ਕੋ-ਕਰੀਕੂਲਰ ਗਤੀਵਿਧੀਆਂ 'ਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਐੱਮ. ਐੱਡ. ਤੋਂ ਅਲੀਸ਼ਾ ਵਰਮਾ (ਯੂਨੀਵਰਸਿਟੀ ਅਤੇ ਕਾਲਜ ਦੋਵਾਂ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ), ਮੁਸਕਾਨ ਸ਼ਰਮਾ ਤੇ ਅਮਨਦੀਪ (ਡਿਸਟਿੰਕਸ਼ਨ ਪ੍ਰਾਪਤ ਕੀਤੀ), ਬੀ. ਐੱਡ. ਪ੍ਰੋਗਰਾਮ 'ਚ ਹੋਰ ਮਹੱਤਵਪੂਰਨ ਪ੍ਰਾਪਤੀਆਂ 'ਚ ਸ਼ਮਸ਼ੇਰ ਸਿੰਘ, ਜਿਸ ਨੇ ਯੂਨੀਵਰਸਿਟੀ 'ਚ 11ਵਾਂ ਸਥਾਨ ਪ੍ਰਾਪਤ ਕੀਤਾ, ਮਨਜੋਤ ਕੌਰ ਨੇ 13ਵਾਂ ਸਥਾਨ ਪ੍ਰਾਪਤ ਕੀਤਾ, ਗੁਰਜੀਤ ਨੇ 25ਵਾਂ ਸਥਾਨ ਪ੍ਰਾਪਤ ਕੀਤਾ, ਤਨਵੀਰ ਕੌਰ ਨੇ 30ਵਾਂ ਤੇ ਮਨਜੋਤ ਕੌਰ ਨੇ 36ਵਾਂ ਸਥਾਨ ਪ੍ਰਾਪਤ ਕੀਤਾ, ਇਨ੍ਹਾਂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਸੈਸ਼ਨ 2023-2025 ਅਤੇ 2024-2026 ਦੌਰਾਨ ਯੂਨੀਵਰਸਿਟੀ ਪ੍ਰੀਖਿਆਵਾਂ 'ਚ ਕੁੱਲ 23 ਵਿਦਿਆਰਥੀਆਂ ਨੇ ਸ਼ਾਨਦਾਰ ਸਥਾਨ ਪ੍ਰਾਪਤ ਕੀਤੇ | ਸਮਾਗਮ ਦੌਰਾਨ ਅਕਾਦਮਿਕ ਤੇ ਸੱਭਿਆਚਾਰਕ ਗਤੀਵਿਧੀਆਂ 'ਚ ਉੱਤਮਤਾ ਨੂੰ ਮਾਨਤਾ ਦਿੰਦੇ ਹੋਏ ਕੁਲ 126 ਇਨਾਮ ਵੰਡੇ ਗਏ | ਪਿ੍ੰਸੀਪਲ ਡਾ. ਜਸਮੀਤ ਸੇਠੀ ਤੇ ਨਰਿੰਦਰ ਪੁਰੀ ਦੁਆਰਾ ਉਤਸ਼ਾਹ ਅਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਹੋਣਹਾਰ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਨਕਦ ਪੁਰਸਕਾਰ ਵੀ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਯੂਥ ਪੰਜਾਬ ਕ੍ਰਿਸਚੀਅਨ ਮੂਵਮੈਂਟ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਅਗਲੀ ਖ਼ਬਰ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ 'ਚ ਬੈਂਕਾਂ ਲਈ ਮਿੱਥੇ ਗਏ ਟੀਚਿਆਂ ਤੇ ਨਤੀਜਿਆਂ ਦੀ ਸਮੀਖਿਆ
Ad Position 24
No active advertisement