ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਲੋਹੀਆਂ ਪੁਲਿਸ ਵਲੋਂ ਚੋਰੀ ਦੇ ਮਾਮਲੇ ਚੁੱਕਣ ਵਾਲਿਆਂ ਵਿਰੁੱਧ 'ਧਰਨੇ' ਲਗਵਾ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹੈ-ਐਕਸ਼ਨ ਕਮੇਟੀ

Ad Position 21
No active advertisement
ਅਜੀਤ ਡੈਸਕ 28-03-2026
ਲੋਹੀਆਂ ਖਾਸ, 27 ਮਾਰਚ (ਸ਼ਤਾਬਗੜ੍ਹ, ਖ਼ਾਲਸਾ)-ਚੋਰੀ ਸਮੇਤ ਹੋਰ ਅਨੇਕਾਂ ਮਾਮਲੇ ਚੁੱਕਣ ਵਾਲੇ ਆਗੂਆਂ ਦੇ ਘਰਾਂ ਮੂਹਰੇ ਲੋਹੀਆਂ ਪੁਲਿਸ ਵਲੋਂ ਹੀ ਕੁੱਝ ਲੋਕਾਂ ਰਾਹੀਂ ਧਰਨੇ ਲਗਵਾਏ ਜਾ ਰਹੇ ਹਨ, ਤਾਂ ਕਿ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ | ਇਹ ਪ੍ਰਗਟਾਵਾ ਜੰਝ ਘਰ ਲੋਹੀਆਂ ਵਿਖੇ ਇਕ ਪ੍ਰੈੱਸ ਕਾਨਫਰੰਸ ਦÏਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਬਣਾਈ ਗਈ 'ਪੁਲਿਸ ਵਧੀਕੀਆਂ ਵਿਰੋਧੀ ਐਕਸ਼ਨ ਕਮੇਟੀ ਲੋਹੀਆਂ ਖ਼ਾਸ' ਦੇ ਆਗੂਆਂ ਗੁਰਚਰਨ ਸਿੰਘ ਅਟਵਾਲ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਸੋਨੂੰ ਅਰੋੜਾ ਨÏਜਵਾਨ ਭਾਰਤ ਸਭਾ, ਵਿਕਰਮ ਸਿੰਘ ਗਿੱਲ ਮੰਡਾਲਾ ਸ਼ਹੀਦ ਭਗਤ ਸਿੰਘ ਨÏਜਵਾਨ ਸਭਾ ਪੰਜਾਬ, ਚਮਨ ਲਾਲ ਲੋਹੀਆਂ ਯੂਨਾਇਟੇਡ ਟਰੇਡ ਯੂਨੀਅਨ ਪੰਜਾਬ, ਰਾਕੇਸ਼ ਰÏਸ਼ਨ, ਅਵਤਾਰ ਸਿੰਘ ਡੁਮਾਣਾ, ਕਰਨ ਨਿਹਾਲੂਵਾਲ, ਪ੍ਰਮੋਦ ਅਰੋੜਾ ਲੋਹੀਆਂ ਖ਼ਾਸ ਅਤੇ ਨਿਸ਼ਾਨ ਸਾਹਿਬ ਲੋਹੀਆਂ ਤੇ ਹੋਰਾਂ ਵਲੋਂ ਕੀਤਾ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਦੇ ਤੜਕੇ 5 ਵਜੇ ਲੋਹੀਆਂ ਦੇ ਥਾਣਾ ਮੁਖੀ ਦੀ ਸ਼ਹਿ 'ਤੇ ਡੁਮਾਣਾ ਮਹੁੱਲੇ ਦੇ ਕੁਝ ਲੋਕਾਂ ਵਲੋਂ ਭਾਰਤ ਜਨਵਾਦੀ ਨÏਜਵਾਨ ਸਭਾ ਦੇ ਆਗੂ ਕੌਂਸਲਰ ਸੁਖਵਿੰਦਰ ਸਿੰਘ ਨਾਗੀ ਦੇ ਘਰ ਦਾ ਘਿਰਾਓ ਕਰਕੇ ਮਾਹÏਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀ ਐਕਸ਼ਨ ਕਮੇਟੀ ਵਲੋਂ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਐੱਸ. ਐੱਚ. ਓ. ਨੂੰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਥਾਣੇ ਅਧੀਨ ਆਉਂਦੇ ਮਸਲਿਆਂ ਨੂੰ ਹੱਲ ਕਰਵਾਉਣਾ ਚਾਹੀਦਾ ਹੈ, ਨਹੀਂ ਤਾਂ ਸਾਡੇ ਵਲੋਂ ਉਲੀਕਿਆ 1 ਅਪ੍ਰੈਲ ਦਾ ਧਰਨਾ ਪੱਕੇ ਮੋਰਚੇ ਦੇ ਰੂਪ 'ਚ ਜ਼ਰੂਰ ਲੱਗੇਗਾ | ਐਕਸ਼ਨ ਕਮੇਟੀ ਦੇ ਆਗੂਆਂ ਨੇ ਜ਼ੋਰਦਾਰ ਢੰਗ ਮੰਗ ਕੀਤੀ ਜਾਂਦੀ ਹੈ ਕਿ 11-12 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਈ ਦੇ ਦੋਸ਼ੀਆਂ ਨੂੰ ਲੱਭ ਕੇ ਮੁੱਦਈ ਧਿਰ ਦਾ ਚੋਰੀ ਹੋਇਆ ਸਾਮਾਨ ਵਾਪਸ ਕਰਵਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਰਾਮ ਮੰਦਰ ਅੱਪਰਾ ਵਿਖੇ ਮਨਾਇਆ ਰਾਮ ਨੌਮੀ ਉਤਸਵ ਅਗਲੀ ਖ਼ਬਰ ਪਿੰਡ ਕਿਲੀ 'ਚ ਕਰਵਾਇਆ ਛਿੰਝ ਮੇਲਾ ਸਮਾਪਤ
Ad Position 24
No active advertisement