ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਕਿਲੀ 'ਚ ਕਰਵਾਇਆ ਛਿੰਝ ਮੇਲਾ ਸਮਾਪਤ

Ad Position 21
No active advertisement
ਅਜੀਤ ਡੈਸਕ 28-03-2026
ਸ਼ਾਹਕੋਟ, 27 ਮਾਰਚ (ਨਗਿੰਦਰ ਸਿੰਘ ਬਾਂਸਲ)-ਨਜ਼ਦੀਕੀ ਪਿੰਡ ਕਿਲੀ ਵਿਖੇ ਸੱਭਰਵਾਲ ਪਰਿਵਾਰ, ਪਿੰਡ ਦੇ ਨੰਬਰਦਾਰ ਸੋਨੂੰ ਕਿਲੀ ਥਿੰਦ ਤੇ ਐਨ. ਆਰ. ਆਈ. ਵੀਰਾਂ ਵਲੋਂ ਸਾਂਝੇ ਤÏਰ 'ਤੇ ਕਰਵਾਇਆ ਛਿੰਝ ਮੇਲਾ ਸ਼ਾਨੋ ਸ਼Ïਕਤ ਨਾਲ ਸਮਾਪਤ ਹੋ ਗਿਆ | ਇਸ ਮÏਕੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਛਿੰਝ ਮੇਲੇ ਸਾਡੇ ਵਿਰਸੇ ਦਾ ਮਾਣ ਹਨ | ਉਨ੍ਹਾਂ ਨੇ ਛਿੰਝ ਮੇਲੇ ਦੀ ਵਧਾਈ ਦਿੰਦਿਆਂ ਪ੍ਰਬੰਧਕਾਂ ਵਲੋਂ ਕੀਤੇ ਪ੍ਰਬੰਧਾਂ ਦੀ ਵੀ ਸ਼ਲਾਘਾ ਕੀਤੀ | ਛਿੰਝ ਮੇਲੇ ਦÏਰਾਨ ਸ਼ਾਮ ਵੇਲੇ ਪੰਜਾਬ ਦੇ ਪ੍ਰਸਿੱਧ ਗਾਇਕ ਲਾਭ ਹੀਰਾ ਦਾ ਖੁੱਲ੍ਹਾ ਅਖਾੜਾ ਲਗਾਇਆ | ਛਿੰਝ ਮੇਲੇ ਦੀ ਪਹਿਲੀ ਕੁਸ਼ਤੀ ਸ਼ਰੀਫ਼ ਕਾਂਜਲੀ ਤੇ ਹਕੂਮਤ ਸ਼ਾਹਕੋਟ ਵਿਚਕਾਰ ਹੋਈ, ਜਿਸ ਵਿਚ ਹਕੂਮਤ ਸ਼ਾਹਕੋਟ ਜੇਤੂ ਰਿਹਾ | ਛਿੰਝ ਮੇਲੇ ਵਿਚ ਇਕ ਨੰਬਰ ਦੀ ਕੁਸ਼ਤੀ ਛੋਟਾ ਸੁਦਾਮ ਤੇ ਵਿਨਾਇਕ ਯੂ. ਪੀ. ਦਰਮਿਆਨ ਬਹੁਤ ਹੀ ਦਿਲਚਸਪ ਅਤੇ ਬਰਾਬਰ ਰਹੀ | ਆਪਣੇ ਸਮੇਂ ਦੇ ਪ੍ਰਸਿੱਧ ਪਹਿਲਵਾਨ ਮਲਕੀਤ ਕਾਂਜਲੀ ਵਲੋਂ ਰੈਫ਼ਰੀ ਦੀਆਂ ਸੇਵਾਵਾਂ ਦਿੱਤੀਆਂ ਗਈਆਂ | ਅਖੀਰ 'ਚ ਸੋਨੂੰ ਥਿੰਦ ਨੰਬਰਦਾਰ ਵਲੋਂ ਛਿੰਝ ਮੇਲੇ ਵਿਚ ਪਹੁੰਚੇ ਮਹਿਮਾਨਾਂ ਤੇ ਖੇਡ ਪ੍ਰੇਮੀਆਂ ਦਾ ਧੰਨਵਾਦ ਕੀਤਾ | ਕੁਮੈਂਟੇਟਰ ਵਜੋਂ ਗੁਰਦੇਵ ਸਿੰਘ ਮਿੱਠਾ ਨੇ ਸੇਵਾ ਨਿਭਾਈ | ਸਟੇਜ ਸਕੱਤਰ ਦੇ ਫਰਜ਼ ਬੰਟੀ ਬਠੱਲਾ ਅਤੇ ਅਮਨਦੀਪ ਸੈਦਪੁਰੀ ਨੇ ਸਾਂਝੇ ਤÏਰ 'ਤੇ ਨਿਭਾਏ | ਇਸ ਮÏਕੇ ਪਵਨਦੀਪ ਕÏਰ ਥਿੰਦ ਸਰਪੰਚ ਕਿਲੀ, ਕਸ਼ਮੀਰ ਸਿੰਘ, ਗੁਲਜ਼ਾਰ ਸਿੰਘ ਥਿੰਦ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ, ਸੁਰਿੰਦਰਜੀਤ ਸਿੰਘ ਚੱਠਾ, ਸੁਖਦੀਪ ਸਿੰਘ ਸੋਨੂੰ ਕੰਗ ਪੀ. ਏ, ਵਾਰਿਸ ਥਿੰਦ, ਰੁਪਿੰਦਰ ਸਿੰਘ ਕਿਲੀ, ਨੱਥਾ ਸਿੰਘ ਜਾਫ਼ਰਵਾਲ, ਪਹਿਲਵਾਨ ਨਛੱਤਰ ਸਿੰਘ ਸੱਤੀ ਢੰਡੋਵਾਲ, ਜਗਤਾਰ ਸਿੰਘ ਖ਼ਾਲਸਾ ਪ੍ਰਧਾਨ ਸਹਿਕਾਰੀ ਸਭਾ ਢੰਡੋਵਾਲ, ਤਰਲੋਕ ਮਸੀਹ ਕਿਲੀ, ਰਾਜਾ ਸਰਪੰਚ ਸ਼ੇਖੇਵਾਲ, ਸੋਨੀ ਰਾਮੇ, ਸਾਬਾ ਕੋਹਾੜ ਖੁਰਦ, ਅਮਰਜੀਤ ਸਿੰਘ ਕੋਹਾੜ ਕਲਾਂ, ਗੁਰਦੇਵ ਸਿੰਘ ਸਾਬਕਾ ਮੀਏਾਵਾਲ, ਗੁਰਮੇਲ ਸਿੰਘ ਮੀਏਾਵਾਲ, ਜਸਵਿੰਦਰ ਗਿੱਲ ਫੁੱਮਣ ਮੈਂਬਰ ਨਗਰ ਪੰਚਾਇਤ, ਤਰਸੇਮ ਸਿੰਘ ਧੰਜੂ ਸਰਪੰਚ, ਭੁਪਿੰਦਰ ਸਿੰਘ ਪੰਚਾਇਤ ਅਫਸਰ, ਹਰਦਿਆਲ ਸਿੰਘ ਜਾਫਰਵਾਲ, ਡਾ. ਸੁਰਿੰਦਰ ਸਿੰਘ ਭੱਟੀ, ਗੁਰਮੀਤ ਸਿੰਘ ਬੱਬੂ ਬਾਹਮਣੀਆਂ, ਕਸ਼ਮੀਰ ਸਿੰਘ ਬਾਹਮਣੀਆਂ, ਅੰਗਰੇਜ਼ ਸਿੰਘ ਤਲਵੰਡੀ ਬੂਟਿਆਂ, ਕੁਲਸ਼ਨ ਸਿੰਘ ਨਵਾਂ ਪਿੰਡ ਅਕਾਲੀਆ, ਮਾਸਟਰ ਰਾਣਜੀਤ ਸਿੰਘ ਨਵਾਂ ਪਿੰਡ ਖਾਲੇਵਾਲ, ਅਜ਼ੀਜ਼ ਮਸੀਹ, ਬਲਜੀਤ ਸਿੰਘ, ਸਾਧਾ ਸਿੰਘ ਮੀਏਾਵਾਲ, ਕੁਲਬੀਰ ਸਿੰਘ ਧੰਜੂ, ਸਤਨਾਮ ਸਿੰਘ ਫਾਜਲਵਾਲ, ਜਗਤਾਰ ਸਿੰਘ ਬਾਜਵਾ ਕਲਾਂ, ਅਮਨਦੀਪ ਸਿੰਘ ਟੁਰਨਾ ਮੰਡੀ ਸੁਪਰਵਾਈਜ਼ਰ, ਟਿੰਪੀ ਕੁਮਰਾ, ਲਛਮਣ ਸੋਬਤੀ, ਅਰਸ਼ ਖਿੰਡਾ, ਖੁਸ਼ਦੀਪ ਸਿੰਘ ਧੰਜੂ, ਕੁਲਬੀਰ ਸਿੰਘ ਧੰਜੂ, ਸੋਨੂੰ ਵਿੱਗ, ਹਰਪਾਲ ਸਿੰਘ ਮੈਸਨ, ਮਾਸਟਰ ਵਿਜੇ ਵਿੱਗ, ਮਾਸਟਰ ਸੁਰਿੰਦਰ ਸਿੰਘ ਵਿੱਗ ਪਿਆਰਾ ਸਿੰਘ ਬੁੱਢਣਵਾਲ, ਪਰਮਜੀਤ ਸਿੰਘ ਸਾਰੰਗਵਾਲ, ਜਸਵੀਰ ਸਿੰਘ ਸ਼ੀਰਾ ਸਾਹਲਾ ਨਗਰ, ਸਾਹਬਾ ਪੰਡਿਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਪੁਲਿਸ ਵਲੋਂ ਚੋਰੀ ਦੇ ਮਾਮਲੇ ਚੁੱਕਣ ਵਾਲਿਆਂ ਵਿਰੁੱਧ 'ਧਰਨੇ' ਲਗਵਾ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹੈ-ਐਕਸ... ਅਗਲੀ ਖ਼ਬਰ ਐਲ. ਪੀ. ਯੂ. ਦੇ ਵਿਦਿਆਰਥੀਆਂ ਵਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ 'ਮਰਹਮ' ਦੀ ਸ਼ਾਨਦਾਰ ਪੇਸ਼ਕਾਰੀ
Ad Position 24
No active advertisement