20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਐਲ. ਪੀ. ਯੂ. ਦੇ ਵਿਦਿਆਰਥੀਆਂ ਵਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ 'ਮਰਹਮ' ਦੀ ਸ਼ਾਨਦਾਰ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 28-03-2026
ਜਲੰਧਰ, 27 ਮਾਰਚ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ. ਪੀ. ਯੂ.) ਵਿਖੇ ਥੀਏਟਰ ਤੇ ਸੰਗੀਤ ਵਿਭਾਗ ਅਤੇ ਕਲਾ ਤੇ ਸੱਭਿਆਚਾਰ ਵਿਭਾਗ ਦੇ ਸਹਿਯੋਗ ਨਾਲ ਵਿਸ਼ਵ ਰੰਗਮੰਚ ਦਿਵਸ ਮਨਾਇਆ | ਇਸ ਮÏਕੇ ਥੀਏਟਰ ਤੇ ਇਸ ਦੇ ਬਦਲਦੇ ਮਹੱਤਵ 'ਤੇ ਕੇਂਦਿ੍ਤ ਪ੍ਰਦਰਸ਼ਨਾਂ ਤੇ ਚਰਚਾਵਾਂ ਹੋਈਆਂ | ਵਿਦਿਆਰਥੀਆਂ ਨੇ ਥੀਏਟਰ ਸੁਸਾਇਟੀ ਦੁਆਰਾ ਪੇਸ਼ ਕੀਤਾ | ਪੁਰਸਕਾਰ ਜੇਤੂ ਹਿੰਦੀ ਇਕ-ਐਕਟ ਨਾਟਕ 'ਮਰਹਮ' ਦਾ ਮੰਚਨ ਕੀਤਾ, ਜਿਸ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ | 9 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੇ ਸਮੂਹ ਦੁਆਰਾ, ਇਹ ਨਾਟਕ ਵੰਡ, ਯਾਦਾਂ ਤੇ ਮਨੁੱਖੀ ਰਿਸ਼ਤਿਆਂ ਦੇ ਵਿਸ਼ਿਆਂ 'ਤੇ ਆਧਾਰਿਤ ਇਕ ਦਰਦਨਾਕ ਕਹਾਣੀ ਦੇ ਰੂਪ ਵਿਚ ਉਭਰਿਆ | ਇਸ ਮੌਕੇ ਐਲ. ਪੀ. ਯੂ. ਦੀ ਪ੍ਰੋ-ਚਾਂਸਲਰ ਕਰਨਲ ਡਾ. ਰਸ਼ਮੀ ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਮਰੱਥਾ ਤੇ ਪ੍ਰਤਿਭਾ ਤਾਂ ਹੀ ਨਿਖਰਦੀ ਹੈ, ਜੇਕਰ ਉਨ੍ਹਾਂ ਨੂੰ ਸਹੀ ਪਲੇਟਫਾਰਮ ਮਿਲੇ | ਉਨ੍ਹਾਂ ਕਿਹਾ ਕਿ ਐਲ. ਪੀ. ਯੂ. ਵਿਦਿਆਰਥੀਆਂ ਨੂੰ ਆਪਣੇ ਜਨੂੰਨ ਨੂੰ ਪੂਰੇ ਦਿਲ ਨਾਲ ਅੱਗੇ ਵਧਾਉਣ ਲਈ ਲਗਾਤਾਰ ਉਤਸ਼ਾਹਿਤ ਕਰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਕਿਲੀ 'ਚ ਕਰਵਾਇਆ ਛਿੰਝ ਮੇਲਾ ਸਮਾਪਤ ਅਗਲੀ ਖ਼ਬਰ ਯੂਥ ਪੰਜਾਬ ਕ੍ਰਿਸਚੀਅਨ ਮੂਵਮੈਂਟ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ
Ad Position 24