ਸ਼ਾਹਕੋਟ, 27 ਮਾਰਚ (ਸੁਖਦੀਪ ਸਿੰਘ)-ਸ੍ਰੀ ਰਾਮਾ ਮੰਦਰ ਆਦਰਸ਼ ਨਗਰ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਰਾਮਨੌਮੀ ਮਹਾਂਉਤਸਵ ਦੇ ਸੰਬੰਧ 'ਚ ਦੁਪਹਿਰ ਮੰਦਰ 'ਚ ਬ੍ਰਹਮ ਭੋਜ ਦਾ ਆਯੋਜਨ ਕੀਤਾ, ਉਪਰੰਤ ਸ਼ਰਧਾਲੂਆਂ ਨੂੰ ਭੰਡਾਰਾ ਵਰਤਾਇਆ ਗਿਆ | ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਕੁਮਾਰ ਅਰੋੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਰਾਮਨੌਮੀ ਮਹਾਂਉਤਸਵ ਦੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹੇ ਹਨ, ਜਿਨ੍ਹਾਂ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਮੇਸ਼ ਕੁਮਾਰ ਗੋਸਾਂਈ, ਰਾਜੇਸ਼ ਖੁਰਾਣਾ, ਸੰਦੀਪ ਅਰੋੜਾ, ਪੰਡਿਤ ਬ੍ਰਜੇਂਦਰ ਕੁਮਾਰ ਸ਼ਾਸਤਰੀ, ਜਤਿੰਦਰਪਾਲ ਜੱਸਲ, ਅਨਮੋਲ ਯੋਗੀ ਬੱਠਲਾ, ਮਨੀ ਅਰੋੜਾ, ਐਮ. ਸੀ. ਗਗਨਦੀਪ ਸਿੰਘ ਜੌੜਾ, ਰਿੰਕੂ ਚਿਤਕਾਰਾ, ਜੀਵਨ ਦਾਸ ਅਰੋੜਾ, ਅੰਮਿ੍ਤ ਲਾਲ ਕਾਕਾ, ਰਮੇਸ਼ ਕੁਮਾਰ, ਮਨੀ ਚਿਤਕਾਰਾ, ਰਿੰਕੂ ਚਿਤਕਾਰਾ, ਤਿਲਕ ਰਾਜ ਗੋਸਾਂਈ, ਮੋਨੂੰ ਸਚਦੇਵਾ, ਰੋਹਿਤ, ਨੰਨੂੰ, ਮਹੇਸ਼ ਗੋਸਾਂਈ, ਰਾਜੂ ਗੋਸਾਂਈ, ਮਾਸਟਰ ਵਰਿੰਦਰ ਕੁਮਾਰ, ਰਜਿੰਦਰ ਕੁਮਾਰ ਬੱਗਾ, ਦਿਸ਼ਾਂਤ ਗੋਸਾਂਈ, ਲਕਸ਼ੇ ਗੋਸਾਂਈ, ਪਿ੍ੰਸ ਗੋਸਾਂਈ, ਸੌਰਵ ਗੋਸਾਂਈ, ਲਵਲੀ ਖੁਰਾਣਾ, ਵੰਸ਼ ਸਚਦੇਵਾ, ਦਿਸ਼ਾਂਤ ਗੋਸਾਂਈ, ਚਰਨਜੀਤ ਅਰੋੜਾ, ਨਰੇਸ਼ ਅਰੋੜਾ, ਰਾਜੂ ਗੋਸਾਂਈ, ਅੰਕੁਸ਼ ਸੋਬਤੀ, ਪਿਊਸ਼ ਸਚਦੇਵਾ, ਰਮਾ ਅਰੋੜਾ ਆਦਿ ਸਮੇਤ ਵੱਡੀ ਗਿਣਤੀ 'ਚ ਸੇਵਾਦਾਰਾਂ ਨੇ ਸੇਵਾ ਨਿਭਾਈ |