ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਿਵਲ ਹਸਪਤਾਲ ਕਰਤਾਰਪੁਰ ਵਲੋਂ ਕੱਢੀ ਐੱਚ. ਪੀ. ਵੀ. ਵੈਕਸੀਨ ਤੇ ਕੈਂਸਰ ਸੰਬੰਧੀ ਜਾਗਰੂਕਤਾ ਰੈਲੀ

Ad Position 21
No active advertisement
ਅਜੀਤ ਡੈਸਕ 28-03-2026
ਕਰਤਾਰਪੁਰ, 27 ਮਾਰਚ (ਜਨਕ ਰਾਜ ਗਿੱਲ)-ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਕਰਤਾਰਪੁਰ ਡਾ. ਸਿਮਰਨਜੀਤ ਕੌਰ ਦੀ ਅਗਵਾਈ ਹੇਠ ਆਰਮੀ ਕਾਲਜ ਆਫ਼ ਨਰਸਿੰਗ ਜਲੰਧਰ ਕੈਂਟ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਐਚ. ਪੀ. ਵੀ. ਵੈਕਸੀਨ ਤੇ ਸਰਵਾਈਕਲ ਕੈਂਸਰ ਰੋਕ ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ 'ਸਿਹਤ ਵਿਭਾਗ ਵਲੋਂ 14 ਸਾਲ ਦੀਆਂ ਕੁੜੀਆਂ ਲਈ ਹਿਊਮਨ ਪੈਪੀਲੋਮਾਵਾਇਰਸ (ਐੱਚ. ਪੀ. ਵੀ.) ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜੋ ਕਿ ਸਰਵਾਈਕਲ ਕੈਂਸਰ ਨੂੰ ਰੋਕਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪ੍ਰਾਪਤੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸਰਵਾਈਕਲ ਕੈਂਸਰ ਮਨੁੱਖੀ ਪੈਪੀਲੋਮਾਵਾਇਰਸ ਦੇ ਲਗਾਤਾਰ ਇਨਫੈਕਸ਼ਨ ਕਾਰਨ ਹੁੰਦਾ ਹੈ ਅਤੇ ਮਨੁੱਖੀ ਪੈਪੀਲੋਮਾਵਾਇਰਸ ਕਾਰਨ ਹੋਣ ਵਾਲਾ ਸਰਵਾਈਕਲ ਕੈਂਸਰ ਇਕ ਅਜਿਹਾ ਕੈਂਸਰ ਹੈ ਜਿਸ ਨੂੰ ਸਮੇਂ ਸਿਰ ਟੀਕਾਕਰਨ ਦੁਆਰਾ ਪ੍ਰਭਾਵਸ਼ਾਲੀ ਢੰਗ ਨਾਲ ਰੋਕਿਆ ਜਾ ਸਕਦਾ ਹੈ | ਵਿਭਾਗ ਦੀ 90 ਦਿਨਾਂ ਮੁਹਿੰਮ ਦੌਰਾਨ 14-15 ਸਾਲ ਦੀ ਉਮਰ ਦੀਆਂ ਲੜਕੀਆਂ ਕਰਤਾਰਪੁਰ ਵਿਖੇ ਵੈਕਸੀਨ ਲਗਾਈ ਜਾਵੇਗੀ, ਜੋ ਧੀਆਂ 'ਚ ਸਰਵਾਈਕਲ ਕੈਂਸਰ ਨੂੰ ਰੋਕਣ 'ਚ ਐੱਚ. ਪੀ. ਵੀ. ਟੀਕਾਕਰਨ ਇਕ ਸ਼ਕਤੀਸ਼ਾਲੀ ਉਪਾਅ ਹੈ ਜੋ ਧੀਆਂ ਲਈ ਇਕ ਸਿਹਤਮੰਦ ਤੇ ਕੈਂਸਰ-ਮੁਕਤ ਭਵਿੱਖ ਨੂੰ ਯਕੀਨੀ ਬਣਾਉਂਦਾ ਹੈ | ਇਸ ਮੌਕੇ ਡਾ. ਜੈਕਸਨ, ਬੀ. ਈ. ਈ. ਰਾਕੇਸ਼ ਸਿੰਘ, ਐੱਲ. ਐਚ. ਵੀ. ਇੰਦਰਾ, ਨਰਸਿੰਗ ਟਿਊਟਰ ਸੰਧਿਆ, ਲਵਪ੍ਰੀਤ ਤੇ ਆਸ਼ਾ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭੱਦਰ ਕਾਲੀ ਮੰਦਰ ਗਾਂਧੀ ਚੌਕ ਸ਼ਾਹਕੋਟ ਵਿਖੇ ਮਨਾਈ 'ਦੁਰਗਾ ਅਸ਼ਟਮੀ' ਅਗਲੀ ਖ਼ਬਰ ਸ੍ਰੀ ਰਾਮਾ ਮੰਦਰ ਸ਼ਾਹਕੋਟ ਵਿਖੇ ਸ੍ਰੀ ਰਾਮਨੌਮੀ ਮਹਾਂਉਤਸਵ ਦੇ ਸੰਬੰਧ 'ਚ ਬ੍ਰਹਮ ਭੋਜ ਤੇ ਭੰਡਾਰਾ
Ad Position 24
No active advertisement