ਸ਼ਾਹਕੋਟ, 27 ਮਾਰਚ (ਸੁਖਦੀਪ ਸਿੰਘ)-ਸ੍ਰੀ ਰਾਮ ਨੌਮੀ ਦੇ ਸੰਬੰਧ 'ਚ ਚੇਤ ਦੇ ਨਰਾਤਿਆਂ ਮੌਕੇ ਭੱਦਰ ਕਾਲੀ ਮੰਦਰ ਗਾਂਧੀ ਚੌਕ ਸ਼ਾਹਕੋਟ ਵਿਖੇ ਦੁਰਗਾ ਭਜਨ ਮੰਡਲੀ ਵਲੋਂ ਹਫ਼ਤਾ ਭਰ ਕਰਵਾਏ ਸਮਾਗਮਾਂ ਦੀ ਬੀਤੀ ਰਾਤ 'ਦੁਰਗਾ ਅਸ਼ਟਮੀ' ਮੌਕੇ ਸੰਪੂਰਨਤਾ ਹੋਈ | 'ਦੁਰਗਾ ਅਸ਼ਟਮੀ' ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਮੰਦਰ ਵਿਖੇ ਨਤਮਸਤਕ ਹੋਏ | ਇਸ ਮੌਕੇ ਦੁਰਗਾ ਭਜਨ ਮੰਡਲੀ ਤੇ ਗਾਇਕ ਅਮਰ ਖਾਨ ਵਲੋਂ ਮਹਾਂਮਾਈ ਦੇ ਭਜਨਾਂ ਦਾ ਗੁਨਗਾਣ ਕੀਤਾ | ਪ੍ਰਬੰਧਕਾਂ ਵਲੋਂ ਮੰਦਰ 'ਚ ਪੁੱਜੀਆਂ ਛੋਟੀਆਂ ਬੱਚੀਆਂ ਦੀ ਕੰਜਕਾਂ ਦੇ ਰੂਪ 'ਚ ਪੂਜਾ ਕੀਤੀ ਗਈ | ਪ੍ਰਬੰਧਕ ਅਸ਼ੋਕ ਜੈਨ ਨੇ ਸ਼ਰਧਾਲੂਆਂ ਨੂੰ ਦੁਰਗਾ ਅਸ਼ਟਮੀ ਅਤੇ ਸ੍ਰੀ ਰਾਮ ਨੌਮੀ ਦੀ ਵਧਾਈ ਦਿੱਤੀ | ਸ਼ਰਧਾਲੂਆਂ ਲਈ ਅਤੁੱਟ ਭੰਡਾਰਾ ਵਰਤਾਇਆ | ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ ਦਾ ਸਨਮਾਨ ਕੀਤਾ | ਸਮਾਗਮ ਦੀ ਸਮਾਪਤੀ ਮੌਕੇ ਆਰਤੀ ਹੋਈ ਤੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ | ਸਮਾਗਮਾਂ ਦੌਰਾਨ ਸ੍ਰੀ ਬਾਲ ਗਣੇਸ਼ ਕਲੱਬ ਵਲੋਂ ਭਰਪੂਰ ਸਹਿਯੋਗ ਦਿੱਤਾ | ਇਸ ਮੌਕੇ ਅਸ਼ੋਕ ਜੈਨ, ਪੰਡਿਤ ਭਗੀਰਥ, ਸੁਧੀਰ ਕੁਮਾਰ ਬਾਂਸਲ, ਸੰਦੀਪ ਗੁਪਤਾ, ਸਾਹਿਲ ਗੁਪਤਾ, ਵਿਨੇ ਚੌਧਰੀ, ਰਵੀ, ਰੋਹਿਤ ਗੋਇਲ, ਸ਼ੈਟੀ ਜੈਨ, ਅੰਮਿ੍ਤ ਲਾਲ ਕਾਕਾ, ਯਸ਼ਪਾਲ ਗੁਪਤਾ, ਮਨੋਜ ਅਰੋੜਾ, ਮਾਸਟਰ ਵਿਜੇ ਕੁਮਾਰ ਵਿੱਗ ਆਦਿ ਸਮੇਤ ਵੱਡੀ ਗਿਣਤੀ 'ਚ ਸ਼ਰਧਾਲੂ ਹਾਜ਼ਰ ਸਨ |