ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਦੋ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ

Ad Position 21
No active advertisement
ਅਜੀਤ ਡੈਸਕ 28-03-2026
ਨੂਰਮਹਿਲ, 27 ਮਾਰਚ (ਤਜਿੰਦਰ ਕੁਮਾਰ)-ਥਾਣਾ ਨੂਰਮਹਿਲ ਅਧੀਨ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਥਾਣਾ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਨੂਰਮਹਿਲ ਨੇ ਦੱਸਿਆ ਹੈ ਕਿ ਮੁਦਈ ਜਰਨੈਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਿੱਠੜਾ ਥਾਣਾ ਨੂਰਮਹਿਲ ਜਿਲਾ ਜਲੰਧਰ ਨੇ ਲਿਖਤੀ ਸ਼ਿਕਾਇਤ ਕੀਤੀ ਸੀ | ਜਰਨੈਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਲਿਖਿਆ ਹੈ ਕਿ 26 ਮਾਰਚ 2026 ਨੂੰ ਦੁਪਹਿਰ 2.20 ਮਿੰਟ 'ਤੇ ਘਰ ਤੋਂ ਮੋਟਰ 'ਤੇ ਸਾਈਕਲ 'ਤੇ ਜਾ ਰਿਹਾ ਸੀ ਤਾਂ ਰਸਤਾ ਪੁੱਛਣ ਦੇ ਬਹਾਨੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਲੁਟੇਰੇ ਨੇ ਉਸ ਨੂੰ ਧੱਕਾ ਮਾਰਕੇ ਮੇਰੇ ਕੁੜਤੇ ਦੀ ਉੱਪਰਲੀ ਜੇਬ 'ਚੋਂ ਕਰੀਬ 6000 ਰੁਪਏ, ਕੁੜਤੇ ਦੇ ਖੀਸੇ ਦੀ ਜੇਬ 'ਚੋਂ ਕਰੀਬ ਟੱਚ ਸਕਰੀਨ ਮੋਬਾਈਲ ਸੀ ਅਤੇ ਘਰ ਦੀਆਂ ਚਾਬੀਆਂ ਦਾ ਗੁੱਛਾ ਕੱਢ ਕੇ ਖੋਹ ਲਿਆ ਗਿਆ | ਥਾਣਾ ਨੂਰਮਹਿਲ ਪੁਲਿਸ ਨੇ ਦੋ ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਨੰਬਰ 46 ਧਾਰਾ ਤਹਿਤ ਦਰਜ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਫੁੱਟਬਾਲ ਕਲੱਬ ਨੇ ਜਲੰਧਰ ਕੈਂਟ ਨੂੰ 3-1 ਨਾਲ ਹਰਾ ਕੇ ਕੱਪ ਜਿੱਤਿਆ ਅਗਲੀ ਖ਼ਬਰ ਰਾਮ ਨੌਮੀ ਦੇ ਤਿਉਹਾਰ ਮੌਕੇ ਆਦਮਪੁਰ 'ਚ ਸਜਾਈ ਸ਼ੋਭਾ ਯਾਤਰਾ
Ad Position 24
No active advertisement