ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਵਲੋਂ 'ਕਾਰਡੀਓ ਮੈਟਾਬੋਲਿਕ ਕਨਕਲੇਵ 2026' ਕਰਵਾਈ ਗਈ | ਆਈ. ਐੱਮ. ਏ. ਦੇ ਜ਼ਿਲ੍ਹਾ ਪ੍ਰਧਾਨ ਡਾ. ਧੀਰਜ ਭਾਟੀਆ ਦੀ ਅਗਵਾਈ ਤੇ ਸਕੱਤਰ ਡਾ. ਗੁਰਦੇਵ ਸਿੰਘ ਪਰਮਾਰ ਦੇ ਸਹਿਯੋਗ ਨਾਲ ਇਸ ਮੌਕੇ ਕਰਵਾਏ ਸੈਮੀਨਾਰ ਦੌਰਾਨ ਵੱਖ-ਵੱਖ ਮਹਿਮਾਨ ਬੁਲਾਰਿਆਂ ਨੇ ਹਾਜ਼ਰ ਡਾਕਟਰਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਕੀਮਤੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪ੍ਰਸਿੱਧ ਐਂਡੋਕਰੀਨੋਲੋਜਿਸਟ ਡਾ. ਵਿਪਿਨ ਤਲਵਾੜ ਨੇ ਡਾਕਟਰਾਂ ਨੂੰ 'ਸੀ. ਕੇ. ਐੱਮ. ਸਿੰਡਰੋਮ, ਕਾਰਡੀਓਵੈਸਕੁਲਰ, ਗੁਰਦੇ ਤੇ ਮੈਟਾਬੋਲਿਕ ਵਿਕਾਰਾਂ' ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸ਼ੂਗਰ ਇਕ ਚੁੱਪ ਕਾਤਲ ਵਜੋਂ ਕੰਮ ਕਰਦੀ ਹੈ, ਜਿਸ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ | ਸ਼ੂਗਰ ਨਾ ਸਿਰਫ਼ ਦਿਲ ਤੇ ਗੁਰਦਿਆਂ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਜਿਗਰ 'ਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ | ਇਸ ਲਈ ਡਾਕਟਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਾਂਚ ਲਈ ਆਉਣ ਵਾਲੇ ਮਰੀਜ਼ਾਂ ਦੀ ਦਿਲ, ਗੁਰਦੇ ਤੇ ਜਿਗਰ ਦੀ ਸਿਹਤ ਦੀ ਜਾਂਚ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਜਿਗਰ ਨੂੰ ਨਜ਼ਰਅੰਦਾਜ਼ ਕਰਨ ਨਾਲ ਫਾਈਬਰੋਸਿਸ ਤੇ ਸਿਰੋਸਿਸ ਹੋ ਸਕਦਾ ਹੈ | ਲੰਮੇਂ ਸਮੇਂ ਤੋਂ ਹਾਈ ਬਲੱਡ ਸ਼ੂਗਰ, ਜਿਗਰ 'ਚ ਚਰਬੀ ਇਕੱਠੀ ਹੋਣ ਦਾ ਕਾਰਨ ਬਣਦੀ ਹੈ, ਜਿਸ ਨਾਲ ਜਿਗਰ ਨੂੰ ਨੁਕਸਾਨ ਹੋ ਸਕਦਾ ਹੈ | ਸੈਮੀਨਾਰ ਦੌਰਾਨ ਡਾ. ਰੋਹਨ ਗੁਪਤਾ ਨੇ 'ਸਕ੍ਰੀਨਿੰਗ ਫਾਰ ਐੱਮ. ਏ. ਐੱਸ. ਐੱਲ. ਡੀ.' ਸੰਬੰਧੀ ਜਾਣਕਾਰੀ ਸਾਂਝੀ ਕੀਤੀ | ਡਾ. ਸੰਦੀਪ ਚੋਪੜਾ ਨੇ 'ਸ਼ੂਗਰ 'ਚ ਕਾਰਡੀਓਵੈਸਕੁਲਰ ਬਿਮਾਰੀ' ਵਿਸ਼ੇ 'ਤੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਦਿਲ ਦਾ ਮਰੀਜ਼ ਜਿਸਦਾ ਸਟੈਂਟ ਲਗਾਇਆ ਗਿਆ ਹੈ ਜਾਂ ਦਿਲ ਨਾਲ ਸੰਬੰਧਿਤ ਸਰਜਰੀ ਹੋਈ ਹੈ, ਸਰਜਰੀ ਬਾਰੇ ਵਿਚਾਰ ਕਰ ਰਿਹਾ ਹੈ, ਤਾਂ ਉਸ ਨੂੰ ਦਿਲ ਦੇ ਮਾਹਿਰ ਡਾਕਟਰ ਨਾਲ ਸਲਾਹ ਕੀਤੇ ਬਿਨਾਂ ਆਪਣੀ ਖੂਨ ਪਤਲਾ ਕਰਨ ਵਾਲੀ ਦਵਾਈ ਬੰਦ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਘਾਤਕ ਸਾਬਤ ਹੋ ਸਕਦਾ ਹੈ | ਨੇਫਰੋਲੋਜਿਸਟ ਡਾ. ਵਿਕਾਸ ਮੱਕੜ ਨੇ ਸ਼ੂਗਰ ਤੇ ਗੁਰਦੇ ਦੀ ਬਿਮਾਰੀ ਦੇ ਮੁਲਾਂਕਣ 'ਚ ਆਧੁਨਿਕ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੌਰਾਨ ਹੋਏ ਸੈਸ਼ਨਾਂ ਦੀ ਪ੍ਰਧਾਨਗੀ ਡਾ. ਵਿਜੇ ਮਹਾਜਨ, ਡਾ. ਐੱਸ. ਪੀ. ਸਿੰਘ ਗਰੋਵਰ, ਡਾ. ਮੋਹਿਤ ਨੰਦਾ, ਡਾ. ਨਿਤੀਸ਼ ਗਰਗ ਤੇ ਡਾ. ਰਘੁਵਿੰਦਰ ਸਿੰਘ ਨੇ ਕੀਤੀ | ਸਮਾਗਮ ਦੇ ਅੰਤ 'ਚ ਡਾ. ਧੀਰਜ ਭਾਟੀਆ ਅਤੇ ਹੋਰ ਸੀਨੀਅਰ ਡਾਕਟਰਾਂ ਨੇ ਸਾਰੇ ਮਹਿਮਾਨ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਡਾ. ਵੰਦਨਾ ਲਾਲਵਾਨੀ ਵਲੋਂ ਸੈਮੀਨਾਰ ਦਾ ਸੰਚਾਲਨ ਕੀਤਾ | ਇਸ ਮੌਕੇ ਆਈ. ਐੱਮ. ਏ. ਦੇ ਰਾਸ਼ਟਰੀ ਆਗੂ ਡਾ. ਨਵਜੋਤ ਦਹੀਆ, ਪੀ. ਐੱਮ. ਸੀ. ਦੀ ਉਪ ਪ੍ਰਧਾਨ ਡਾ. ਜਸਮੀਨ ਕੌਰ ਦਹੀਆ, ਪੀ. ਐਮ. ਸੀ. ਮੈਂਬਰ ਡਾ. ਰਮਨ ਗੁਪਤਾ, ਡਾ. ਸੁਸ਼ਮਾ ਚਾਵਲਾ, ਡਾ. ਪਵਨ ਗੁਪਤਾ, ਡਾ. ਵਿਜੇਪਾਲ ਸਿੰਘ ਸੰਧੂ, ਆਈ. ਐਮ. ਏ. ਦੇ ਵਿੱਤ ਸਕੱਤਰ ਡਾ. ਜੰਗਪ੍ਰੀਤ ਸਿੰਘ ਮੁਲਤਾਨੀ, ਡਾ. ਆਰ. ਐੱਸ. ਬੱਲ, ਡਾ. ਸੰਨਪਰਾ, ਡਾ. ਰਾਜਪਾਲ ਸਿੰਘ, ਡਾ. ਰਾਜੀਵ ਸੂਦ, ਡਾ. ਨਰੇਸ਼ ਬਾਠਲਾ, ਡਾ. ਬੀ. ਐੱਸ. ਜੌਹਲ, ਡਾ. ਅਲੋਕ ਲਾਲਵਾਨੀ. ਡਾ. ਟੀ.ਐੱਸ. ਰੰਧਾਵਾ, ਡਾ. ਯੋਗੇਸ਼ਵਰ ਸੂਦ, ਡਾ. ਰਾਕੇਸ਼ ਵਿੱਜ, ਡਾ. ਸੀ. ਪੀ. ਸਿੱਕਾ, ਡਾ. ਪੁਨੀਤ ਪਾਲ ਸਿੰਘ ਗਰੋਵਰ, ਡਾ. ਹਰਨੀਤ ਕੌਰ ਗਰੋਵਰ, ਡਾ. ਦਵਿੰਦਰ ਸਿੰਘ ਲਾਲ, ਡਾ. ਆਰ.ਐਸ. ਚਾਹਲ, ਡਾ. ਰਜਿੰਦਰ ਮਾਗੋ, ਡਾ. ਵਿਨੈ ਗੁਪਤਾ, ਡਾ. ਤਰੁਣ ਸਹਿਗਲ, ਡਾ. ਰਾਜੇਸ਼ ਸੱਚਰ, ਡਾ. ਰਾਕੇਸ਼ ਚੋਪੜਾ, ਡਾ. ਦਿਵੇਂਦਰ ਪਵਾਂਰ, ਡਾ. ਕਪਿਲ ਗੁਪਤਾ, ਡਾ. ਐੱਸ. ਐੱਸ. ਨਾਂਗਲ, ਡਾ. ਗੁਰਦੀਪ ਸਿੰਘ ਤੇ ਹੋਰ ਹਾਜ਼ਰ ਸਨ |