16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਡਰੇਨ ਦੇ ਪਾਣੀ 'ਚ ਸੀਵਰੇਜ ਦਾ ਪਾਣੀ ਨਾ ਪਾਉਣ ਨੂੰ ਲੈ ਕੇ ਏ. ਡੀ. ਸੀ. ਨੂੰ ਦਿੱਤਾ ਮੰਗ ਪੱਤਰ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਜਲੰਧਰ, 28 ਮਾਰਚ (ਚੰਦੀਪ ਭੱਲਾ)-ਸ਼ਹਿਰ ਦੇ ਨੂਰਮਹਿਲ ਦੇ ਸੀਵਰੇਜ ਦਾ ਪਾਣੀ ਪਿੰਡ ਫ਼ਤਿਹਪੁਰ ਦੀ ਡਰੇਨ 'ਚ ਨਾ ਪਾਉਣ ਦੀ ਮੰਗ ਨੂੰ ਲੈ ਕੇ ਵਾਤਾਵਰਨ, ਪਾਣੀ, ਮਿੱਟੀ ਬਚਾਓ ਸੰਘਰਸ਼ ਕਮੇਟੀ ਨੇ ਕਨਵੀਨਰ ਕੇਵਲ ਸਿੰਘ ਦੀ ਅਗਵਾਈ ਹੇਠ ਏ. ਡੀ. ਸੀ. ਅਮਨਿੰਦਰ ਕੌਰ ਨੂੰ ਇਕ ਮੰਗ ਪੱਤਰ ਦਿੱਤਾ | ਉਨ੍ਹਾਂ ਕਿਹਾ ਕਿ ਸੇਮ ਨਾਲਾ ਜੋ ਕਿ ਤਲਵਣ ਤੋਂ ਚੱਲਕੇ ਗੋਰਸੀਆਂ, ਨਿਹਾਲ, ਫ਼ਤਿਹਪੁਰ, ਕੋਟ ਬਾਦਲ ਖਾਂ ਤੇ ਹੋਰ ਪਿੰਡਾਂ ਦੀ ਜ਼ਮੀਨ ਤੋਂ ਜਾਂਦਾ ਹੈ ਇਹ ਸੇਮ ਨਾਲਾ ਇਨ੍ਹਾਂ ਪਿੰਡਾਂ ਦੀ ਜ਼ਮੀਨ ਦੇ ਬਰਸਾਤੀ ਪਾਣੀ ਦੀ ਖੇਤਾਂ 'ਚੋਂ ਨਿਕਾਸੀ ਕਰਕੇ ਹੈ ਪਰ ਸ਼ਹਿਰ ਦੇ ਸੀਵਰੇਜ ਦਾ ਪਾਣੀ ਪੈਣ ਕਰਕੇ ਇਹ ਨਾਲਾ ਭਰ ਜਾਵੇਗਾ ਤਾਂ ਇਹ ਨਾਲਾ ਖੇਤਾਂ ਦਾ ਪਾਣੀ ਨਹੀਂ ਖਿੱਚੇਗਾ ਤੇ ਇਸ ਨਾਲ ਫ਼ਸਲਾਂ ਵੀ ਪ੍ਰਭਾਵਿਤ ਹੋਣਗੀਆਂ ਤੇ ਇਸ ਲਈ ਸ਼ਹਿਰ ਨੂਰਮਹਿਲ ਦੇ ਸੀਵਰੇਜ ਪਾਣੀ ਇਸ ਨਾਲੇ 'ਚ ਨਾ ਪਾਇਆ ਜਾਵੇ | ਇਲਾਕੇ ਲੋਕਾਂ 'ਚ ਇਸ ਨੂੰ ਲੈ ਕੇ ਕਾਫ਼ੀ ਰੋਸ ਹੈ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਇਸ ਕੰਮ 'ਤੇ ਰੋਕ ਲਗਾਈ ਜਾਵੇ ਤਾਂ ਕਿ ਲੋਕਾਂ ਦੀ ਪ੍ਰੇਸ਼ਾਨੀ ਦੂਰ ਹੋ ਸਕੇ | ਇਸ ਮੌਕੇ ਸੋਢੀ ਸਿੰਘ, ਪਰਮਜੀਤ, ਪਲਵਿੰਦਰ ਸਿੰਘ, ਗੁਰਮੇਲ ਸਿੰਘ ਤੇ ਹੋਰ ਪਿੰਡਾਂ ਦੇ ਪੰਚ ਅਤੇ ਸਰਪੰਚ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਜ਼ਾਰ ਸ਼ੇਖਾਂ ਵਿਖੇ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਗਲੋਬਲ ਗ੍ਰਾਂਟ ਡਿਸਟਰਿਕ 3070 ਅਧੀਨ ਲਗਾਇਆ ਹੈਂਡ ਵਾਸ਼ ਸਟੇਸ਼ਨ
Ad Position 24