14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਬਾਲਾਜੀ ਦੀ ਚੌਂਕੀ 4 ਨੂੰ <br/>

Ad Position 21
No active advertisement
ਅਜੀਤ ਡੈਸਕ 02-04-2026
ਚੁਗਿੱਟੀ/ਜੰਡੂਸਿੰਘਾ, 1 ਅਪ੍ਰੈਲ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ 4 ਅਪ੍ਰੈਲ ਨੂੰ ਬਾਲਾਜੀ ਦੀ 13ਵੀਂ ਚੌਂਕੀ ਕਰਵਾਈ ਜਾ ਰਹੀ ਹੈ | ਜਿਸ ਦੀਆਂ ਤਿਆਰੀਆਂ ਨੂੰ ਲੈ ਕੇ ਸੰਘ ਦੇ ਪ੍ਰਬੰਧਕਾਂ ਵਲੋਂ ਇਕ ਬੈਠਕ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਸੰਘ ਦੇ ਪ੍ਰਧਾਨ ਵਿਵੇਕ ਖੰਨਾ, ਸਕੱਤਰ ਲਵਲੀਨ ਵੈਦ, ਚੰਦਰ ਵਰਮਾ ਤੇ ਪ੍ਰੈੱਸ ਸਕੱਤਰ ਮਨੀਸ਼ ਅਗਰਵਾਲ ਨੇ ਦੱਸਿਆ ਕਿ ਬਾਲਾਜੀ ਦੀ ਚੌਂਕੀ ਵਿਚ ਸੁੰਦਰ ਦਰਬਾਰ ਮਾਤਾ ਰਾਣੀ ਦਾ, ਸ੍ਰੀ ਬਾਲਾਜੀ ਸੰਕਟ ਮੋਚਨ ਸੇਵਾ ਸੰਘ ਵਲੋਂ ਸੋਨਾ ਚਾਂਦੀ ਦਾ ਬਾਲਾਜੀ ਮਹਾਰਾਜ ਦਾ ਦਰਬਾਰ ਤੇ ਖਿਆਟੂ ਸ਼ਿਆਮ ਦਾ ਅਲੌਕਿਕ ਦਰਬਾਰ ਲਗਾਇਆ ਜਾਵੇਗਾ | ਪ੍ਰਰੰਪਰਾ ਅਨੁਸਾਰ ਮੰਤਰ ਉਚਾਰਨ ਦੇ ਨਾਲ ਪੂਜਾ ਕਰ ਕੇ ਚੌਂਕੀ ਦਾ ਆਰੰਭ ਕੀਤਾ ਜਾਵੇਗਾ | ਕਸ਼ਟ ਨਿਵਾਰਨ ਅਤੇ ਇੱਛਾਪੂਰਤੀ ਦੇ ਲਈ ਬਾਲਾਜੀ ਦੇ ਦਰਬਾਰ ਵਿਚ ਅਰਜ਼ੀ ਦੇਣ ਦਾ ਪ੍ਰਬੰਧ ਹੋਵੇਗਾ | ਬੈਠਕ ਦੌਰਾਨ ਹੋਰਨਾਂ ਤੋਂ ਇਲਾਵਾ ਸਰਵਨ ਕੁਮਾਰ ਸ਼ਰਮਾ, ਮਹੇਸ਼ ਗੁਪਤਾ, ਰਾਜ ਪਾਲ ਗੌਰ, ਰਾਜੇਸ਼ ਖੰਨਾ, ਆਸੀਸ਼ ਭੰਡਾਰੀ, ਰਾਜੇਸ਼ ਗੁਲਾਟੀ, ਇੰਦਰ ਮੋਹਨ ਭਾਸਕਰ, ਹਨੀ ਸੰਗਰ, ਇਕਬਾਲ ਕ੍ਰਿਸ਼ਨ ਸ਼ਰਮਾ, ਪਵਨ ਗੁਪਤਾ, ਹਰਸ਼ ਮਾਯਨ, ਪੰਕਜ ਖੰਨਾ, ਮਨੀਸ਼ ਸ਼ਰਮਾ, ਅਸ਼ਵਨੀ ਭੰਡਾਰੀ, ਸੰਦੀਪ ਛਿੱਬਰ, ਸੁਵਿਤ ਪਾਸੀ, ਕਿ੍ਸ਼ਭ ਮਿੱਤਲ, ਜਗਮੋਹਨ ਸ਼ਰਮਾ, ਸੰਜੀਵ ਬਜਾਜ, ਯੋਗੇਸ਼, ਅਜੈ ਗੁਪਤਾ, ਅਜੈ ਜਿੰਦਲ, ਅਸ਼ਵਨੀ ਵਰਮਾ, ਪ੍ਰਮੋਦ ਗੁਪਤਾ, ਰਾਜੀਵ ਬਾਂਸਲ, ਜਤਿੰਦਰ ਸੈਣੀ, ਸਸ਼ੀ ਭੂਸ਼ਨ ਅਗਰਵਾਲ, ਧਨੇਸ਼ ਗੁਪਤਾ, ਵਿਨੋਦ ਅਗਰਵਾਲ, ਆਸ਼ੀਸ਼ ਅਗਰਵਾਲ, ਪ੍ਰਵੀਨ ਕੁਮਾਰ, ਵਰਿੰਦਰ ਗਰਗ, ਜਗਦੀਸ਼ ਚੰਦਰ, ਰਵੀ ਅਰੋੜਾ ਤੇ ਵਿਕੇਸ਼ ਹਾਜ਼ਰ ਸਨ | ਪ੍ਰਬੰਧਕਾਂ ਮੁਤਾਬਿਕ ਚੌਕੀ ਦੌਰਾਨ ਪ੍ਰਸਿੱਧ ਭਜਨ ਮੰਡਲੀਆਂ ਹਾਜ਼ਰੀ ਭਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਰੇਹੜੀਆਂ ਵਾਲਿਆਂ ਵਲੋਂ ਨਿਗਮ ਕੰਪਲੈਕਸ 'ਚ ਪ੍ਰਦਰਸ਼ਨ ਅਗਲੀ ਖ਼ਬਰ ਬਿਜਲੀ ਮਹਿਕਮੇ 'ਚ ਭਰਤੀ ਸੰਬੰਧੀ ਪੰਜਾਬੀ ਲਾਜ਼ਮੀ ਦੀ ਸ਼ਰਤ ਹਟਾਉਣਾ ਨੌਜਵਾਨਾਂ ਨਾਲ ਧੋਖਾ-ਸੋਨੂੰ ਸੰਧਰ
Ad Position 24